ਜਗਦੇਵ ਗਰੇਵਾਲ, ਜੋਧਾਂ : ਗੁੁਰਮਤਿ ਸੇਵਾ ਸੁਸਾਇਟੀ ਵੱਲੋਂ ਨਿਰਮਲ ਆਸ਼ਰਮ ਜੰਡਾਲੀ ਵਿਖੇ ਕਵੀ ਦਰਬਾਰ ਤੇ ਅਧਿਆਤਮਕ ਸਤਿਸੰਗ ਗੁਰਮਤਿ ਸਮਾਗਮ ਭਲਕੇ 29 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਮਤਿ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਗਿਆਨੀ ਗਗਨਦੀਪ ਸਿੰਘ ਨਿਰਮਲੇ ਨੇ ਦੱਸਿਆ ਕੁਟੀਆ ਨਿਰਮਲ ਆਸ਼ਰਮ ਜੰਡਾਲੀ ਵਿਖੇ ਨਹਿਰ ਵਾਲੇ ਅਸਥਾਨ ‘ਤੇ 29 ਅਕਤੂਬਰ ਦਿਨ ਐਤਵਾਰ 10 ਤੋਂ ਦੁਪਹਿਰ 12.30 ਵਜੇ ਤਕ ਕਵੀ ਦਰਬਾਰ ਤੇ 213ਵਾਂ ਅਧਿਆਤਮਕ ਸਤਿਸੰਗ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕਰਵਾਏ ਜਾ ਰਹੇ ਸਮਾਗਮ ਦੌਰਾਨ ਜਿੱਥੇ ਪ੍ਰਸਿੱਧ ਕਵੀ ਆਪਣੀਆਂ ਰਚਨਾਵਾਂ ਪੇਸ਼ ਕਰਨਗੇ, ਉਥੇ ਗਿਆਨੀ ਗਗਨਦੀਪ ਸਿੰਘ ਨਿਰਮਲੇ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ।