ਸਟਾਫ ਰਿਪੋਰਟਰ, ਖੰਨਾ : ਦਿਵਿਆਂਗਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਉਣ ਲਈ ਏਡੀਸੀ ਦਫਤਰ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਗੁਰਵਿੰਦਰ ਸਿੰਘ ਨੇ ਦੱਸਿਆ ਉਨ੍ਹਾਂ ਵੱਲੋਂ ਸਾਥੀਆਂ ਨਾਲ ਖੰਨਾ ਵਿਖੇ ਏਡੀਸੀ ਦਫਤਰ ਵਿਖੇ ਦਿਵਿਆਂਗਾਂ ਨੂੰ ਸਹਾਇਕ ਉਪਕਰਨ ਦਿਵਾਉਣ ਲਈ ਕੈਂਪ ਲਗਵਾਉਣ ਬਾਰੇ ਏਡੀਸੀ ਨਾਲ ਮੁਲਾਕਾਤ ਕਰਨੀ ਸੀ ਪਰ ਮੁੱਲਾਂਪੁਰ ਦਾਖਾ ਵਿਖੇ ਮੁੱਖ ਮੰਤਰੀ ਦੇ ਆਉਣ ਕਾਰਨ ਏਡੀਸੀ ਖੰਨਾ ਦਫ਼ਤਰ ਨਹੀਂ ਆ ਸਕੇ, ਜਿਸ ਕਾਰਨ ਉਨ੍ਹਾਂ ਵੱਲੋਂ ਲੁਧਿਆਣਾ ਵਿਖੇ ਮੰਗਲਵਾਰ ਡੀਸੀ ਦਫ਼ਤਰ ਮੀਟਿੰਗ ਰੱਖੀ ਗਈ ਹੈ।

ਇਸ ਉਪਰੰਤ ਸਰਕਾਰੀ ਹਸਪਤਾਲ ਦੇ ਸੀਨੀਅਰ ਡਾਕਟਰਾਂ ਨੂੰ ਵੀ ਮਿਲਿਆ ਗਿਆ। ਜਿਸ ਸਬੰਧੀ ਉਨਾਂ੍ਹ ਮੰਗ ਕੀਤੀ ਕਿ ਜਿਨ੍ਹਾਂ ਦਿਵਿਆਂਗ ਭੈਣ ਭਰਾਵਾਂ ਦੇ ਸਰਟੀਫਿਕੇਟ ਦੀ ਪਰਸੈਂਟ ਘੱਟ ਜਾਂ ਗਲਤ ਬਣੀ ਹੈ ਉਸ ਨੂੰ ਠੀਕ ਕਰਵਾਉਣ ਲਈ ਤੇ ਲਾਇਸੰਸ ਬਣਾਉਣ ਲਈ ਡਾਕਟਰਾਂ ਦੀ ਟੀਮ ਬਣਾ ਕੇ ਕੈਂਪ ਲਗਾਇਆ ਜਾਵੇ।

ਇਸ ਮੌਕੇ ਗੁਰਵਿੰਦਰ ਸਿੰਘ ਸੋਨੀ, ਗੁਰਦੀਪ ਸਿੰਘ ਖ਼ਾਲਸਾ, ਪਵਿੱਤਰ ਸਿੰਘ, ਰਮਨਦੀਪ ਸਿੰਘ, ਮੇਜਰ ਦੀਨ, ਪ੍ਰਦੀਪ ਸਿੰਘ, ਗੁਰਜੰਟ ਸਿੰਘ ਖੱਟੜਾ ਆਦਿ ਹਾਜ਼ਰ ਸਨ।