ਪੀਟੀਆਈ, ਜੈਪੁਰ : ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਆਪਣੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ 54 ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ।

ਭਾਜਪਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ 20 ਅਕਤੂਬਰ ਨੂੰ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ 54 ਉਮੀਦਵਾਰਾਂ ਦੇ ਨਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ।

ਝਾਲਰਾਪਟਨ ਤੋਂ ਚੋਣ ਲੜੇਗੀ ਵਸੁੰਧਰਾ ਰਾਜੇ

ਭਾਜਪਾ ਨੇ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਝਾਲਰਾਪਟਨ ਤੋਂ ਟਿਕਟ ਦਿੱਤੀ ਹੈ। ਇਸ ਤੋਂ ਇਲਾਵਾ ਪਾਰਟੀ ਨੇ ਆਮੇਰ ਤੋਂ ਸਤੀਸ਼ ਪੂਨੀਆ, ਤਾਰਾਨਗਰ ਤੋਂ ਰਾਜੇਂਦਰ ਰਾਠੌੜ ਤੇ ਨਾਗੌਰ ਤੋਂ ਜੋਤੀ ਮਿਰਧਾ ਨੂੰ ਉਮੀਦਵਾਰ ਬਣਾਇਆ ਹੈ।

ਇਸ ਨਾਲ ਹੀ ਭਾਜਪਾ ਨੇ ਧਾਰਿਆਵਾੜ ਤੋਂ ਕਨ੍ਹਈਆ ਲਾਲ ਮੀਨਾ, ਮਾਲਪੁਰਾ-ਟੋਡਰਾਈਸਿੰਘ ਤੋਂ ਕਨ੍ਹਈਆ ਲਾਲ ਚੌਧਰੀ, ਜੋਧਪੁਰ ਸੁਰਸਾਗਰ ਤੋਂ ਦੇਵੇਂਦਰ ਜੋਸ਼ੀ, ਜਲੌਰ ਤੋਂ ਜੋਗੇਸ਼ਵਰ ਗਰਗ, ਬੀਕਾਨੇਰ-ਪੱਛਮੀ ਤੋਂ ਜੇਠਾਨੰਦ ਵਿਆਸ ਤੇ ਅਸ਼ੋਕ ਡੋਗਰਾ ਨੂੰ ਟਿਕਟ ਦਿੱਤੀ ਹੈ।

ਇਸ ਨਾਲ ਹੀ ਭਾਜਪਾ ਨੇ ਬੀਕਾਨੇਰ-ਪੂਰਬੀ ਤੋਂ ਸਿੱਧੀ ਕੁਮਾਰੀ, ਪੋਖਰਣ ਤੋਂ ਮਹੰਤ ਪ੍ਰਤਾਪ ਪੁਰੀ, ਚੌਹਾਟਨ ਤੋਂ ਅਦੂਰਾਮ ਮੇਘਵਾਲ, ਜਲੌਰ ਤੋਂ ਜੋਗੇਸ਼ਵਰ ਗਰਗ, ਸਿਵਾਨਾ ਤੋਂ ਹਮੀਰ ਸਿੰਘ ਭਾਇਲ ਨੂੰ ਉਮੀਦਵਾਰ ਬਣਾਇਆ ਹੈ। ਇਸ ਦੇ ਨਾਲ ਹੀ ਭਾਜਪਾ ਨੇ ਮਹਾਰਾਣਾ ਪ੍ਰਤਾਪ ਦੇ ਵੰਸ਼ਜ ਵਿਸ਼ਵਰਾਜ ਸਿੰਘ ਮੇਵਾੜ ਨੂੰ ਵੀ ਟਿਕਟ ਦਿੱਤੀ ਹੈ। ਭਾਜਪਾ ਨੇ ਉਨ੍ਹਾਂ ਨੂੰ ਨਾਥਦੁਆਰੇ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਭਾਜਪਾ ਨੇ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ 41 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।