ਅਮਰੀਕੀ ਡਾਕਟਰ ਫਾਊਚੀ ਨੇ ਦੱਸਿਆ ਕੋਰੋਨਾ ਵਾਇਰਸ ਬਾਰੇ ਅਸਲ ਸੱਚ

ਕੋਰੋਨਾ ਵਾਇਰਸ ਬਾਰੇ ਕੁਝ ਦਿਨਾਂ ਤੋਂ ਚੱਲ ਰਹੀ ਇਕ ਖਬਰ ਜਿਸ ਵਿਚ ਇਹ ਕਿਹਾ ਗਿਆ ਸੀ ਕਿ ਇਹ ਵਾਇਰਸ 27 ਫੁੱਟ ਤੱਕ ਟ੍ਰੈਵਲ ਕਰ ਸਕਦਾ ਹੈ ਅਤੇ ਕਈ ਘੰਟਿਆਂ ਤੱਕ ਹਵਾ ਵਿਚ ਰਹਿ ਸਕਦਾ ਹੈ। ਇਸ ਤਰ੍ਹਾਂ ਦੀਆਂ ਖਬਰਾਂ ਨੂੰ ਅਮਰੀਕਾ ਦੇ ਮਾਹਰ ਇਨਫੈਕਸ਼ਨ ਐਕਸਪਰਟ ਨੇ ਬੇਬੁਨਿਆਦ ਅਤੇ ਤੱਥਾਂ ਤੋਂ ਪਰ੍ਹੇ ਦੱਸਿਆ ਹੈ। ਉਨ੍ਹਾਂ ਆਖਿਆ ਕਿ ਮੈਨੂੰ ਮੁਆਫ ਕਰ ਦਿਓ ਮੈਂ ਇਸ ਰਿਪੋਰਟ ਤੋਂ ਕਾਫੀ ਹੈਰਾਨ ਹਾਂ ਕਿਉਂਕਿ ਇਹ ਰਿਪੋਰਟ ਗੁੰਮਰਾਹ ਕਰਨ ਵਾਲੀ ਹੈ। ਡਾਕਟਰ ਐਂਥਨੀ ਫਾਉਚੀ ਵ੍ਹਾਈਟ ਹਾਊਸ ਦੇ ਟਾਸਕ ਫੋਰਸ ਦੇ ਮੈਂਬਰ ਹਨ। ਉਨ੍ਹਾਂ ਕਿਹਾ ਕਿ ਇਹ ਖਬਰ ਐਮ.ਆਈ.ਟੀ. ਐਸੋਸੀਏਟ ਪ੍ਰੋਫੈਸਰ ਲਾਇਡੀਆ ਬੌਰੌਇਬਾ ਦੀ ਰਿਸਰਚ ‘ਤੇ ਅਧਾਰਿਤ ਹੈ। ਬੌਰੌਇਬਾ ਜਿਸ ਦੀ ਖੰਘ ਅਤੇ ਜ਼ੁਕਾਮ ‘ਤੇ ਕੀਤੀ ਗਈ ਰਿਸਰਚ ਅਮਰੀਕਨ ਮੈਡੀਕਲ ਐਸੋਸੀਏਸ਼ਨ ਦੀ ਰਿਪੋਰਟ ‘ਚ ਪ੍ਰਕਾਸ਼ਿਤ ਹੋਈ ਹੈ, ‘ਚ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਸੋਸ਼ਲ ਡਿਸਟੈਂਸਿੰਗ ਗਾਈਡਲਾਈਨ ਵਿਚ 6 ਫੁੱਟ ਦੀ ਦੂਰੀ ਵੀ ਕਾਫੀ ਨਹੀਂ ਹੈ। ਵਿਗਿਆਨੀ ਦੀ ਰਿਪੋਰਟ ਵਿਚ ਲਿਖਿਆ ਹੈ ਕਿ ਵਾਇਰਸ ਵਾਲਾ ਇਹ ਡਰਾਪਲੈਟਸ 23 ਤੋਂ 27 ਫੁੱਟ ਤੱਕ ਸਫਰ ਕਰ ਸਕਦਾ ਹੈ। ਪਰ ਫਾਊਚੀ ਵਲੋਂ ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿਚ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਇਹ ਦੱਸਿਆ ਗਿਆ ਕਿ ਡਰਾਪਲੈਟਸ ਥੋੜ੍ਹੀ ਜਿਹੀ ਵੀ ਦੂਰੀ ਤੈਅ ਨਹੀਂ ਕਰ ਸਕਦਾ। ਡਾਕਟਰ ਨੇ ਉਦਾਹਰਣ ਦੇ ਤੌਰ ‘ਤੇ ਕਿਹਾ ਕਿ ਜਦੋਂ ਜ਼ਬਰਦਸਤ ਛਿੱਕ ਆਉਂਦੀ ਹੈ ਤਾਂ ਉਸ ਵੇਲੇ ਡਰਾਪਲੈਟਸ ਕਿੰਨੀ ਦੂਰੀ ਤੈਅ ਕਰਦੇ ਹਨ ? ਫਾਊਚੀ ਨੇ ਕਿਹਾ ਕਿ ਉਸ ਸਮੇਂ ਪਿੱਛੇ ਹੋ ਜਾਣਾ ਚਾਹੀਦਾ ਹੈ ਪਰ ਕੀ ਉਸ ਦੌਰਾਨ 27 ਫੁੱਟ ਪਿੱਛੇ ਜਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਵਿਵਹਾਰਕ ਨਹੀਂ ਹੈ। ਬੌਰੌਇਬਾ ਨੂੰ ਡਰ ਹੈ ਕਿ ਮੌਜੂਦਾ ਦਿਸ਼ਾ-ਨਿਰਦੇਸ਼ ਘਾਤਕ ਮਹਾਂਮਾਰੀ ਦੇ ਵਿਰੁੱਧ “ਬਹੁਤ ਜ਼ਿਆਦਾ ਸਰਲ” ਹਨ ਅਤੇ “ਪ੍ਰਸਤਾਵਿਤ ਦਖਲਅੰਦਾਜ਼ੀ ਦੇ ਪ੍ਰਭਾਵ ਨੂੰ ਸੀਮਤ ਕਰ ਸਕਦੇ ਹਨ”।

Share:

Facebook
Twitter
Pinterest
LinkedIn
matrimonail-ads
On Key

Related Posts

ਪੱਛਮੀ ਕੈਨੇਡਾ ਦਾ ਪਹਿਲਾ ਜੰਪਸਟਾਰਟ ਕਮਿਊਨਿਟੀ ਸੌਕਰ ਪਿੱਚ ਸਰੀ ਵਿੱਚ ਖੁੱਲ੍ਹਿਆ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੂੰ ਗਿਲਡਫੋਰਡ ਹਾਈਟਸ ਪਾਰਕ ਵਿੱਚ ਪੱਛਮੀ ਕੈਨੇਡਾ ਦੇ ਪਹਿਲੇ ਜੰਪਸਟਾਰਟ ਕਮਿਊਨਿਟੀ ਸੌਕਰ ਪਿੱਚ ਦੀ ਸ਼ੁਰੂਆਤ ਕਰਨ ‘ਤੇ ਮਾਣ ਹੈ। ਕੈਨੇਡੀਅਨ

ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ

50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.