ਰੈਪੋ ਰੇਟ ਤੋਂ ਇਲਾਵਾ ਆਰਬੀਆਈ ਨੇ ਕੁੱਲ ਘਰੇਲੂ ਉਤਪਾਦਨ ਦਾ ਅਨੁਮਾਨ ਪ੍ਰਗਟਾਇਆ ਹੈ। ਕੇਂਦਰੀ ਬੈਂਕ ਮੁਤਾਬਕ ਸਾਲ 2019–2020 ਦੌਰਾਨ GDP ਵਿੱਚ ਹੋਰ ਗਿਰਾਵਟ ਆਏਗੀ ਅਤੇ ਇਹ 6.1 ਫ਼ੀ ਸਦੀ ਤੋਂ ਡਿੱਗ ਕੇ ਪੰਜ ਫ਼ੀ ਸਦੀ ਉੱਤੇ ਆ ਸਕਦੀ ਹੈ। ਇਸ ਨਾਲ ਅਰਥ–ਵਿਵਸਥਾ ਨੂੰ ਝਟਕਾ ਲੱਗਾ ਹੈ। RBI ਵੱਲੋਂ ਕੁੱਲ ਘਰੇਲੂ ਉਤਪਾਦਨ ਭਾਵ GDP ਵਾਧਾ ਦਰ ਦੇ ਅਨੁਮਾਨ ਵਿੱਚ ਕਮੀ ਤੋਂ ਇਹ ਅੰਦਾਜ਼ਾ ਤਾਂ ਸਭ ਨੂੰ ਸਹਿਜੇ ਹੀ ਲੱਗ ਜਾਂਦਾ ਹੈ ਕਿ ਦੇਸ਼ ਦੀ ਅਰਥ–ਵਿਵਸਥਾ ਦੀ ਹਾਲਤ ਇਸ ਵੇਲੇ ਕੋਈ ਬਹੁਤੀ ਵਧੀਆ ਨਹੀਂ ਹੈ। ਇੱਥੇ ਵਰਨਣਯੋਗ ਹੈ ਕਿ ਦਸੰਬਰ 2018 ’ਚ ਸ੍ਰੀ ਸ਼ਕਤੀਕਾਂਤ ਦਾਸ ਦੇ RBI ਗਵਰਨਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਹਰ MPC ਮੀਟਿੰਗ ਵਿੱਚ ਰੈਪੋ ਦਰਾਂ ਘਟਾਈਆਂ ਗਈਆਂ ਹਨ ਪਰ ਇਸ ਵਾਰ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਸਾਲ 2019 ’ਚ ਛੇ ਮੀਟਿੰਗ ਵਿੱਚ ਕੁੱਲ 1.35 ਫ਼ੀ ਸਦੀ ਕਟੌਤੀ ਕੀਤੀ ਜਾ ਚੁੱਕੀ ਹੈ। ਪਹਿਲਾਂ ਇਹ ਅਨੁਮਾਨ ਲਾਇਆ ਗਿਆ ਸੀ ਕਿ RBI ਵੱਲੋਂ ਮੁਦਰਾ ਨੀਤੀ ਕਮੇਟੀ ਦੀ ਸਮੀਖਿਆ ਮੀਟਿੰਗ ਵਿੱਚ ਰੈਪੋ ਦਰ 25 ਆਧਾਰ ਅੰਕ ਘਟਾ ਕੇ 4.90 ਫ਼ੀ ਸਦੀ ਕੀਤੀ ਜਾਵੇਗੀ। ਜੇ ਇੰਝ ਹੁੰਦਾ, ਤਾਂ ਇਸ ਵਰ੍ਹੇ ਰੈਪੋ ਦਰ ਵਿੱਚ ਕੁੱਲ 160 ਆਧਾਰ ਅੰਕਾਂ ਦੀ ਕਟੌਤੀ ਹੁੰਦੀ ਅਤੇ ਰੈਪੋ ਰੇਟ 10 ਸਾਲਾਂ ਵਿੱਚ ਪਹਿਲੀ ਵਾਰ ਇੰਨਾ ਘੱਟ ਹੁੰਦਾ।
ਤ੍ਰਿਣਮੂਲ ਦੇ ਚੋਣ ਮੈਨੀਫੈਸਟੋ ’ਚ ਸੀ. ਏ. ਏ. ਰੱਦ ਕਰਨ ਦਾ ਵਾਅਦਾ
ਕੋਲਕਾਤਾ,– ਤ੍ਰਿਣਮੂਲ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਬੁੱਧਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕੀਤਾ, ਜਿਸ ’ਚ ਕੇਂਦਰ ਦੀ ਸੱਤਾ ’ਚ ਆਉਣ ’ਤੇ ਕਈ ਸਮਾਜਿਕ ਕਲਿਆਣਕਾਰੀ