ਸੁਰਜੀਤ ਪਾਤਰ ਨੇ ਕਰਤਾਰਪੁਰ ਸਾਹਿਬ ਲਾਂਘੇ ‘ਤੇ ਲਿਖਿਆ ਨਵਾਂ ਗੀਤ

ਆਪਣੀ ਕਲਮ ਲਈ ਮਸ਼ਹੂਰ ਪੰਜਾਬੀ ਕਵੀ ਸੁਰਜੀਤ ਪਾਤਰ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਮੌਕੇ ਇਕ ਵਿਸ਼ੇਸ਼ ਗੀਤ ’ਲਾਂਘੇ ਦਾ ਗੀਤ’ ਲਿਖਿਆ ਹੈ। ‘ਲਾਂਘੇ ਦਾ ਗੀਤ’ ਪੰਜਾਬ ਦੇ ਸਾਂਝੇ ਵਿਸ਼ਵਾਸ ਅਤੇ ਜੀਵਨ ਢੰਗ ਨਾਲ ਜੁੜਿਆ ਹੈ। ‘ਹਿੰਦੁਸਤਾਨ ਟਾਈਮਜ਼’ ਨੂੰ ਮਿਲੀ ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ ‘ਤੇ ਇਹ ਗੀਤ ਮੰਗਲਵਾਰ ਨੂੰ ਜਾਰੀ ਕੀਤਾ ਜਾਵੇਗਾ ਜਦੋਂ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਦਾ ਜਸ਼ਨ ਮਨਾਇਆ ਜਾਵੇਗਾ। ਉੱਘੇ ਪੰਜਾਬੀ ਕਵੀ ਸੁਰਜੀਤ ਪਾਤਰ ਦੁਆਰਾ ਲਿਖਿਆ ਗਿਆ ਇਹ ਗੀਤ ਹੈ ਜਿਸ ਦੀਆਂ ਸਤਰਾਂ ਨਾਲ ਪੰਜ ਦਰਿਆਵਾਂ ਦੀ ਧਰਤੀ ਦੇ ਦਰਦ ਅਤੇ ਆਨੰਦ ਨੂੰ ਦਰਸਾਇਆ ਹੈ। ਖਾਸ ਗੱਲ ਇਹ ਹੈ ਕਿ ਸੁਰਜੀਤ ਪਾਤਰ ਨੇ ਇਸ ਗੀਤ ਨੂੰ ਸੰਤਾਂ ਅਤੇ ਸੂਫ਼ੀ ਕਵੀਆਂ ਨੂੰ ਸਮਰਪਿਤ ਕੀਤਾ ਹੈ। ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੀ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਦੇ ਡਾਇਰੈਕਟਰ ਸੁਖਵੰਤ ਸਿੰਘ ਵਲੋਂ ਇਸ ਗੀਤ ਨੂੰ ਆਤਮਕ ਸੰਗੀਤ ਅਤੇ ਕੀਰਤਨ ਪਰੰਪਰਾ ਅਨੁਸਾਰ ਤਿਆਰ ਕੀਤਾ ਗਿਆ ਹੈ।  ਗਾਇਕ ਦੇਵ, ਦਿਲਦਾਰ, ਯੈਕੂਬ ਖਾਨ, ਜਗਦੇਵ ਰਿਆਜ਼ ਅਤੇ ਮਨਰਾਜ ਨੇ ਬੇਹਦ ਜੋਸ਼ੀਲੇ ਅੰਦਾਜ਼ ਨਾਲ ਕਵਿਤਾ ਨੂੰ ਗਾਇਆ ਹੈ ਜਦਕਿ ਇਸ ਵੀਡੀਓ ਚਿੱਤਰ ਅਤੇ ਸ਼ਾਟ ਪ੍ਰਸਿੱਧ ਫਿਲਮ ਨਿਰਮਾਤਾ ਹਰਜੀਤ ਸਿੰਘ ਦੁਆਰਾ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕਈ ਹੋਰ ਸੱਜਣਾਂ ਨੇ ਵੀ ਇਸ ਗੀਤ ਲਈ ਆਪਣਾ ਯੋਗਦਾਨ ਦਿੱਤਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

ਸਰੀ ਵਿਚ ‘ਹੁਣ’ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦਾ ਗਜ਼ਲ ਮੰਚ ਸਰੀ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ

ਸਰੀ, 13 ਜੂਨ (ਹਰਦਮ ਮਾਨ)-ਬੀਤੇ ਦਿਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਜਗਤ ਦੇ ਵੱਕਾਰੀ ਮੈਗਜ਼ੀਨ ‘ਹੁਣ’ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦੇ ਸਰੀ ਪਹੁੰਚਣ ‘ਤੇ ‘ਗਜ਼ਲ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.