ਨਵੀਂ ਦਿੱਲੀ, ਟੈੱਕ ਡੈਸਕ : ਮੋਟੋਰੋਲਾ ਨੇ 1 ਸਤੰਬਰ ਨੂੰ ਆਪਣਾ ਨਵਾਂ ਮੋਟੋ G84 5G ਲਾਂਚ ਕੀਤਾ ਸੀ। ਇਹ ਡਿਵਾਈਸ ਪਹਿਲੀ ਵਾਰ 8 ਸਤੰਬਰ ਨੂੰ ਵਿਕਰੀ ਲਈ ਗਈ ਸੀ। ਇਸ ਤੋਂ ਬਾਅਦ ਕੰਪਨੀ ਨੇ ਅੱਜ ਇਕ ਵਾਰ ਫਿਰ ਇਸ ਨੂੰ ਭਾਰਤ ‘ਚ ਵਿਕਰੀ ਲਈ ਉਪਲੱਬਧ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ Moto G84 5G ਨੂੰ ਸਬ-20K ਸੈਗਮੈਂਟ ‘ਚ ਪੇਸ਼ ਕੀਤਾ ਗਿਆ ਹੈ। ਆਓ ਜਾਣਦੇ ਹਾਂ ਇਸ ਨਾਲ ਸਬੰਧਤ ਪੇਸ਼ਕਸ਼ਾਂ ਤੇ ਵੇਰਵਿਆਂ ਬਾਰੇ।
ਫੀਚਰਜ਼ ਦੀ ਗੱਲ ਕਰੀਏ ਤਾਂ Moto G84 5G ਇਕ ਮਿਡ-ਰੇਂਜ ਸਮਾਰਟਫੋਨ ਹੈ, ਜਿਸ ‘ਚ ਸਨੈਪਡ੍ਰੈਗਨ 695 ਪ੍ਰੋਸੈਸਰ, OLED ਡਿਸਪਲੇਅ ਅਤੇ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਵੱਡੀ 5000mAh ਬੈਟਰੀ ਹੈ।ਇਸ ਤੋਂ ਇਲਾਵਾ ਇਸ ਡਿਵਾਈਸ ‘ਚ 50MP ਦਾ ਡਿਊਲ ਕੈਮਰਾ ਵੀ ਦਿੱਤਾ ਗਿਆ ਹੈ।
Moto G84 5G ਦੀ ਵਿਕਰੀ ਤੇ ਕੀਮਤ
ਕੀਮਤ ਦੀ ਗੱਲ ਕਰੀਏ ਤਾਂ ਇਸ ਫੋਨ ਦੀ ਕੀਮਤ 12GB ਰੈਮ ਤੇ 256GB ਸਟੋਰੇਜ ਮਾਡਲ ਲਈ 19,999 ਰੁਪਏ ਰੱਖੀ ਗਈ ਹੈ। ਤੁਸੀਂ ਇਸ ਫੋਨ ਨੂੰ ਅੱਜ ਦੁਪਹਿਰ 12 ਵਜੇ ਤੋਂ ਫਲਿੱਪਕਾਰਟ ਤੇ ਮੋਟੋਰੋਲਾ ਦੀ ਅਧਿਕਾਰਤ ਵੈੱਬਸਾਈਟ ਤੋਂ ਖਰੀਦ ਸਕਦੇ ਹੋ।
ਡਿਵਾਈਸ ਤਿੰਨ ਰੰਗਾਂ ਦੇ ਵਿਕਲਪਾਂ ‘ਚ ਆਉਂਦੀ ਹੈ – ਵੀਵਾ ਮੈਗਨੇਟਾ ਤੇ ਮਾਰਸ਼ਮੈਲੋ ਬਲੂ ਸ਼ੇਡਜ਼, ਜਿਸ ਵਿਚ ਵੀਗਨ ਲੈਦਰ ਫਿਨਿਸ਼ ਦਿੱਤਾ ਗਿਆ ਹੈ, ਉੱਥੇ ਹੀ ਮਿਡਨਾਈਟ ਬਲੂ ਮਾਡਲ ਗਲਾਸ ਬੈਕ ਡਿਜ਼ਾਈਨ ‘ਚ ਆਉਂਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਦੇ ਫੀਚਰਜ਼ ਬਾਰੇ।
Moto G84 5G ਦੇ ਸਪੈਸੀਫਿਕੇਸ਼ਨਜ਼
- ਸਪੈਸੀਫਿਕੇਸ਼ਨਜ਼ ਦੀ ਗੱਲ ਕਰੀਏ ਤਾਂ Moto G84 5G ‘ਚ ਤੁਹਾਨੂੰ 6.55-ਇੰਚ ਦੀ FHD ਪੋਲੇਡ ਡਿਸਪਲੇਅ ਮਿਲਦੀ ਹੈ ਜਿਸ ਦੀ ਪੀਕ ਬ੍ਰਾਈਟਨੈੱਸ 1,300 nits ਅਤੇ HDR10 ਸਪੋਰਟ ਹੈ।
- ਇਸ ਤੋਂ ਇਲਾਵਾ ਇਸ ਫੋਨ ਦਾ ਡਿਸਪਲੇਅ ਪੈਨਲ 120Hz ਰਿਫਰੈਸ਼ ਰੇਟ ਅਤੇ 240Hz ਟੱਚ ਸੈਂਪਲਿੰਗ ਰੇਟ ਨਾਲ ਆਉਂਦਾ ਹੈ।
- ਇਸ ਡਿਵਾਈਸ ‘ਚ ਡੌਲਬੀ ਐਟਮਸ ਅਤੇ ਮੋਟੋ ਸਪੇਸ਼ੀਅਲ ਸਾਊਂਡ ਸਪੋਰਟ ਦੇ ਨਾਲ ਸਟੀਰੀਓ ਸਪੀਕਰ ਵੀ ਹਨ, ਜੋ ਤੁਹਾਨੂੰ ਬਿਹਤਰ ਸਾਊਂਡ ਕੁਆਲਿਟੀ ਦਿੰਦੇ ਹਨ।
- ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਡਿਵਾਈਸ ‘ਚ Snapdragon 695 ਪ੍ਰੋਸੈਸਰ ਹੈ, ਜਿਸ ‘ਚ Adreno 619 GPU ਦੇ ਨਾਲ 12GB LPDDR4x ਰੈਮ ਅਤੇ 256GB UFS 2.2 ਸਟੋਰੇਜ ਹੈ।
- ਕੈਮਰੇ ਦੀ ਗੱਲ ਕਰੀਏ ਤਾਂ ਤੁਹਾਨੂੰ Moto G84 5G ‘ਚ ਇਕ ਡਿਊਲ-ਕੈਮਰਾ ਸੈੱਟਅੱਪ ਮਿਲਦਾ ਹੈ, ਜਿਸ ਵਿਚ OIS ਦੇ ਨਾਲ 50 MP ਪ੍ਰਾਇਮਰੀ ਸੈਂਸਰ ਅਤੇ 8MO ਅਲਟਰਾਵਾਈਡ ਸੈਂਸਰ ਹੈ ਜੋ ਕਿ ਮੈਕਰੋ ਵਿਜ਼ਨ ਫੀਚਰ ਨਾਲ ਪੇਅਰ ਕੀਤਾ ਗਿਆ ਹੈ। ਸੈਲਫੀ ਕੈਮਰੇ ਦੀ ਗੱਲ ਕਰੀਏ ਤਾਂ ਇਸ ਡਿਵਾਈਸ ‘ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਵੀ ਹੈ।
- Moto G84 5G ਵਿੱਚ 33W ਫਾਸਟ ਚਾਰਜਿੰਗ ਸਪੋਰਟ ਦੇ ਨਾਲ 5,000mAh ਦੀ ਬੈਟਰੀ ਹੈ।





