ਵਕੀਲ ਮਹਿਰੋਂ, ਮੋਗਾ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਰਹਾਇਸ਼ ਅੱਗੇ ਪੰਜਾਬ ਦੇ ਮੁਲਾਜਮ ਪੈਨਸ਼ਨਰ ਠੇਕੇ ਤੇ ਕੰਮ ਕਰਦੇ ਆਊਟ ਸੋਰਸ ਵਾਲੇ ਕਾਮੇ ਆਪਣੀਆਂ ਮੰਗਾਂ ਦੀ ਪ੍ਰਰਾਪਤੀ ਲਈ ਅਤੇ ਸਰਕਾਰ ਦੀ ਬਦਨੀਤੀ ਖਿਲਾਫ਼ ਵੱਡੀ ਗਿਣਤੀ ਵਿਚ 17 ਸਤੰਬਰ ਨੂੰ 11 ਵਜੇ ਆਪਣੀ ਆਵਾਜ਼ ਬੁਲੰਦ ਕਰਨਗੇ। ਇਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੋਗਾ, ਫਤਿਹਗੜ੍ਹ ਸਾਹਿਬ, ਲੁਧਿਆਣਾ, ਸੰਗਰੂਰ, ਮਾਨਸਾ, ਫਰੀਦਕੋਟ, ਬਠਿੰਡਾ, ਬਰਨਾਲਾ ਤੋਂ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਦੀ ਅਗਵਾਈ ਹੇਠ ਭਾਰੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ। ਉਨਾਂ੍ਹ ਕਿਹਾ ਕਿ ਮੋਗਾ ਜ਼ਿਲ੍ਹੇ ਦੇ ਪੈਨਸ਼ਨਰ ਤਿੰਨ ਬੱਸਾਂ ਤੇ ਪੈਨਸ਼ਨਰਾਂ ਦੇ ਕਾਫਲੇ ਜ਼ਿਲ੍ਹਾ ਸਕੱਤਰ ਸੁਖਮੰਦਰ ਸਿੰਘ ਦੀ ਅਗਵਾਈ ਵਿਚ ਰਵਾਨਾ ਹੋਣਗੇ। ਸੁਧਮੰਦਰ ਸਿੰਘ ਨੇ ਬੱਸਾਂ ਦਾ ਰੂਟ ਤਹਿ ਕਰਦੇ ਹੋਏ ਦੱਸਿਆ ਕਿ ਮੋਗਾ ਤੋਂ 8.00 ਵਜੇ ਚੱਲੇਗੀ ਬੱਸ ਜੋ ਪ੍ਰਧਾਨ ਪੇ੍ਮ ਕੁਮਾਰ ਅਤੇ ਸਕੱਤਰ ਸਰਬਜੀਤ ਸਿੰਘ ਦੌਧਰ ਦੀ ਨਿਗਰਾਨੀ ਹੇਠ ਰਵਾਨਾ ਹੋਵੇਗੀ। ਬਾਘਾ ਪੁਰਾਣਾ ਤੋਂ ਚੱਲਣਗੇ ਪੈਨਸ਼ਨਰ ਬੱਸ ਲੈ ਕੇ ਪ੍ਰਧਾਨ ਗੁਰਜੰਟ ਸਿੰਘ ਸੰਘਾ, ਸਕੱਤਰ ਗੁਰਦੇਵ ਸਿੰਘ ਦੀ ਅਗਵਾਈ ਵਿਚ 7.30 ਨੱਥੂਵਾਲਾ, 7.45 ਲੰਡੇ, ਸਮਾਲਸਰ ਅਤੇ 8 ਵਜੇ ਬਾਘਾ ਪੁਰਾਣਾ ਤੋਂ ਸਵਾ ਅੱਠ ਵਜੇ ਨੱਥੋਕੇ, ਫੂਲੇਵਾਲਾ ਪੁਲ ਮਾਣੂਕੇ, ਸਾਢੇ ਅੱਠ ਵਜੇ ਨਿਹਾਲ ਸਿੰਘ ਵਾਲਾ ਅਤੇ ਸਬ-ਡਿਵੀਜਨ ਨਿਹਾਲ ਸਿੰਘ ਵਾਲਾ ਦੀ ਬੱਸ ਦੀਨਾ ਸਾਹਿਬ, ਪੱਤੋ ਹੀਰਾ ਸਿੰਘ ਹੁੰਦੀ ਹੋਈ ਸਾਢੇ ਅੱਠ ਵਜੇ ਨਿਹਾਲ ਸਿੰਘ ਵਾਲਾ ਤੋਂ ਬਿੱਕਰ ਸਿੰਘ ਮਾਛੀਕੇ, ਸਕੱਤਰ ਜੋਰਾਵਰ ਸਿੰਘ ਦੀ ਦੇਖਰੇਖ ਹੇਠ ਚੱਲੇਗੀ। ਉਨਾਂ੍ਹ ਕਿਹਾ ਕਿ ਤਿੰਨੇ ਬੱਸਾਂ ਸਵੇਰੇ 9 ਵਜੇ ਹਿੰਮਤਪੁਰਾ ਦੇ ਪੁਲ ਤੋਂ ਅੱਗੇ ਪਟਰੋਲ ਪੰਪ ਦੇ ਸਾਹਮਣੇ ਇਕੱਠੀਆਂ ਹੋਕੇ ਸੰਗਰੂਰ ਲਈ ਰਵਾਨਾ ਹੋਣਗੀਆਂ। ਸੁਰਿੰਦਰ ਰਾਮ ਕੁੱਸਾ ਨੇ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਰੈਲੀ ਵਿਚ ਵੱਡੀ ਗਿਣਤੀ ਵਿਚ ਪਹੁੰਚਣ ਅਤੇ ਆਪਣੀਆਂ ਲਟਕਦੀਆਂ ਮੰਗਾਂ ਦੀ ਪੂਰਤੀ ਲਈ ਆਪਣੀ ਆਵਾਜ਼ ਬੁਲੰਦ ਕਰਨ। ਉਨਾਂ੍ਹ ਦੱਸਿਆ ਕਿ 24 ਸਤੰਬਰ ਨੂੰ ਪੈਨਸ਼ਨਰ ਮੁਲਾਜਮ ਸਾਂਝਾ ਫਰੰਟ ਵੱਲੋਂ ਫਿਰ ਮਲੋਟ ਅਤੇ ਜਲੰਧਰ ਵਿਖੇ ਮੰਤਰੀਆਂ ਦੀਆਂ ਰਹਾਇਸ਼ਾ ਵੱਲ ਮਾਰਚ ਕੀਤਾ ਜਾਵੇਗਾ ਪਰ ਫਿਰ ਵੀ ਸਰਕਾਰ ਨੇ ਗੱਲਬਾਤ ਕਰਕੇ ਪੈਨਸ਼ਨਰਾਂ ਮੁਲਾਜ਼ਮਾਂ ਨਾਲ ਇਨਸਾਫ਼ ਨਾ ਕੀਤਾ ਤਾਂ 14 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਵਿਸ਼ਾਲ ਰੈਲੀ ਕਰਕੇ ਸੈਕਟਰੀਏਟ ਵੱਲ ਰੋਹ ਭਰਪੂਰ ਮਾਰਚ ਕੀਤਾ ਜਾਵੇਗਾ, ਜਿਸ ਵਿਚ ਪੰਜਾਬ ਦੇ 50 ਹਜ਼ਾਰ ਮੁਲਾਜਮ ਪੈਨਸ਼ਨਰ ਸ਼ਾਮਲ ਹੋਕੇ ਆਪਣੇ ਰੋਸ ਅਤੇ ਰੋਹ ਦਾ ਇਜ਼ਹਾਰ ਕਰਨਗੇ।