ਮੁੰਬਈ (ਏਜੰਸੀ) : ਮਝਗਾਂਵ ਡੋਕ ਸ਼ਿਪਬਿਲਡਰਜ਼ ਲਿਮਟਿਡ (ਐੱਮਡੀਐੱਲ) ਨੇ ਤੈਅ ਸਮੇਂ ਤੋਂ ਚਾਰ ਮਹੀਨੇ ਪਹਿਲਾਂ ਇੰਫਾਲ ਨਾਂ ਦਾ ਜੰਗੀ ਬੇੜਾ ਭਾਰਤੀ ਸਮੁੰਦਰੀ ਫ਼ੌਜ ਦੇ ਹਵਾਲੇ ਕਰ ਦਿੱਤਾ ਹੈ। 15ਬੀ ਕਲਾਸ ਗਾਈਡਡ ਮਿਜ਼ਾਈਲ ਡੇਗਣ ਵਾਲੀ ਸ਼੍ਰੇਣੀ ਦਾ ਇਹ ਤੀਜਾ ਖੁਫ਼ੀਆ ਜੰਗੀ ਬੇੜਾ ਹੈ। ਇਹ ਪਹਿਲਾ ਜੰਗੀ ਬੇੜਾ ਹੈ, ਜਿਸ ਨੂੰ ਮਹਿਲਾ ਅਫ਼ਸਰਾਂ ਦੇ ਰਹਿਣ ਦੇ ਲਿਹਾਜ਼ ਨਾਲ ਬਣਾਇਆ ਗਿਆ ਹੈ।
ਐੱਮਡੀਐੱਲ ਨੇ ਸ਼ੁੱਕਰਵਾਰ ਨੂੰ ਭਾਰਤੀ ਸਮੁੰਦਰੀ ਫ਼ੌਜ ਨੂੰ ਯਾਰਡ 12706 (ਇੰਫਾਲ) ਜੰਗੀ ਬੇੜਾ ਸੌਂਪ ਦਿੱਤਾ ਹੈ। ਉਸ ਨੇ ਇਸ ਜੰਗੀ ਬੇੜੇ ਨੂੰ ਸਵਦੇਸ਼ੀ ਸਟੀਲ ਡੀਐੱਮਆਰ 249 ਏ ਨਾਲ ਬਣਾਇਆ ਹੈ। ਇਹ ਭਾਰਤ ’ਚ ਬਣਿਆ ਹੁਣ ਤੱਕ ਦਾ ਸਭ ਤੋਂ ਵਿਸ਼ਾਲ ਵਿਨਾਸ਼ਕ ਜੰਗੀ ਬੇੜਾ ਹੈ। ਇਸ ਦੀ ਕੁੱਲ ਲੰਬਾਈ 164 ਮੀਟਰ ਹੈ ਤੇ ਇਹ 7500 ਟਨ ਵਜ਼ਨ ਝੱਲ ਸਕਦਾ ਹੈ। ਇਹ ਜੰਗੀ ਬੇੜਾ ਵੱਖ-ਵੱਖ ਸਮਰੱਥਾ ਵਾਲੀਆਂ ਕਈ ਮੁਹਿੰਮਾਂ ਨੂੰ ਪੂਰਾ ਕਰਨ ’ਚ ਸਮਰੱਥ ਹੈ। ਇੰਫਾਲ ਜੰਗੀ ਬੇੜਾ ਸਤ੍ਹਾ ਤੋਂ ਸਤ੍ਹਾ ਤੱਕ ਮਾਰ ਕਰਨ ਵਾਲੀਆਂ ਸੁਪਰਸੋਨਿਕ ਬ੍ਰਹਿਮੋਸ ਮਿਜ਼ਾਈਲਾਂ ਤੇ ਦਰਮਿਆਨੀ ਰੇਂਜ ਦੀ ਸਤ੍ਹਾ ਤੋਂ ਹਵਾ ’ਚ ਮਾਰ ਕਰਨ ਵਾਲੀਆਂ ਬਰਾਕ-8 ਮਿਜ਼ਾਈਲਾਂ ਨਾਲ ਲੈਸ ਹੈ। ਇਸ ਜੰਗੀ ਬੇੜੇ ’ਚ ਸਮੁੰਦਰ ਦੇ ਅੰਦਰ ਵੀ ਯੁੱਧ ਕਰਨ ਦੀ ਸਮਰੱਥਾ ਹੈ। ਇਹ ਦੇਸ਼ ’ਚ ਵਿਕਸਤ ਘਾਤਕ ਪਣਡੁੱਬੀ ਰੋਕੂ ਹਥਿਆਰਾਂ ਤੇ ਸੈਂਸਰਾਂ ਨਾਲ ਲੈਸ ਹੈ। ਇਸ ’ਚ ਸੋਨਾਰ ਹਮਜਾ ਐਨਰਜੀ, ਭਾਰੀ ਤਾਰਪੀਡੋ ਟਿਊਬ ਲਾਂਚਰ ਤੇ ਏਐੱਸਡਬਲਿਊ ਰਾਕਟ ਲਾਂਚਰ ਵੀ ਲੱਗੇ ਹਨ।
ਇਸ ਜੰਗੀ ਬੇੜੇ ’ਚ 312 ਚਾਲਕ ਦਲ ਦੇ ਮੈਂਬਰ ਹੋ ਸਕਦੇ ਹਨ। ਇਹ 4000 ਨਾਟੀਕਲ ਮੀਲ ਤੱਕ ਸਫ਼ਰ ਕਰ ਸਕਦਾ ਹੈ ਤੇ ਵਿਸਥਾਰਤ ਸਮਾਂ ਸੀਮਾ ਨਾਲ 42 ਦਿਨਾਂ ਦੀ ਮੁਹਿੰਮ ਇਕਮੁਸ਼ਤ ਚਲਾ ਸਕਦਾ ਹੈ। ਇਸ ਜੰਗੀ ਬੇੜੇ ’ਤੇ ਦੋ ਹੈਲੀਕਾਪਟਰ ਵੀ ਤਾਇਨਾਤ ਹਨ। ਇਹ ਸ਼ਕਤੀਸ਼ਾਲੀ ਕੰਮਬਾਈਂਡ ਗੈਸ ਐਂਡ ਗੈਸ ਪ੍ਰੋਪਲਜ਼ਨ ਪਲਾਂਟ (ਕੋਗੈਗ) ਨਾਲ ਲਗਾਤਾਰ ਚਾਰ ਰਿਵਰਸੀਬਲ ਗੈਸ ਟਰਬਾਈਲ ਚਲਾਉਂਦਾ ਹੈ। ਇਸ ਨਾਲ ਇੰਫਾਲ ਦੀ ਰਫ਼ਤਾਰ 30 ਨਾਟ (ਕਰੀਬ 55 ਕਿਲੋਮੀਟਰ ਪ੍ਰਤੀ ਘੰਟੇ ਤੋਂ ਜ਼ਿਆਦਾ) ਰਹਿੰਦੀ ਹੈ। ਆਤਮਨਿਰਭਰ ਭਾਰਤ ਤਹਿਤ ਬਣਿਆ ਪਹਿਲਾ ਜਹਾਜ਼ ਪੀ15ਬੀ ਵਿਸ਼ਾਖਾਪਟਨਮ ਨੂੰ 21 ਨਵੰਬਰ, 2021 ਨੂੰ ਕਮੀਸ਼ਨ ਕੀਤਾ ਗਿਆ ਸੀ। ਦੂਜਾ ਜਹਾਜ਼ 18 ਦਸੰਬਰ, 2022 ਨੂੰ ਮੋਰਮੁਗਾਓ ਕਮੀਸ਼ਨ ਹੋਇਆ ਸੀ।



