ਗ਼ੈਰ-ਮਿਆਰੀ ਫ਼ਿਲਮਾਂ ‘ਚ ਕੰਮ ਨਹੀਂ ਕਰਨਾ ਚਾਹੁੰਦੀ ਸ਼ਵੇਤਾ ਤ੍ਰਿਪਾਠੀ
ਮੁੰਬਈ,: ਫ਼ਿਲਮ ‘ਮਸਾਨ’ ਵਿਚ ਅਪਣੇ ਪ੍ਰਦਰਸ਼ਨ ਨਾਲ ਆਲੋਚਕਾਂ ਦੀਆਂ ਨਜ਼ਰਾਂ ਵਿਚ ਆਉਣ ਵਾਲੀ ਅਦਾਕਾਰਾ ਸ਼ਵੇਤਾ ਤ੍ਰਿਪਾਠੀ ਦਾ ਕਹਿਣਾ ਹੈ ਕਿ ਉਹ ‘ਪੱਧਰਹੀਣ’ ਸਿਨੇਮਾ ਤੋਂ ਦੂਰ ਰਹਿਣਾ ਚਾਹੁੰਦੀ ਹੈ ਜਿਥੇ ਲੋਕਾਂ ਨੂੰ ਇਕ ਵਸਤੂ ਵਜੋਂ ਵੇਖਿਆ ਜਾਂਦਾ ਹੈ।ਨੀਰਜ ਘੇਵਾਨ ਦੀ 2015 ਵਿਚ ਆਈ ਫ਼ਿਲਮ ਵਿਚ ਸ਼ਵੇਤਾ ਨੇ ਉੱਚੀ ਜਾਤੀ ਦੀ ਇਕ ਲੜਕੀ ਦੀ ਭੂਮਿਕਾ ਨਿਭਾਈ ਸੀ, ਜੋ ਦਲਿਤ ਨੌਜਵਾਨ ਵਿੱਕੀ ਕੌਸ਼ਲ ਨਾਲ ਪਿਆਰ ਕਰਦੀ ਦਿਸਦੀ ਹੈ।
