ਦਲਵਿੰਦਰ ਸਿੰਘ ਰਛੀਨ, ਰਾਏਕੋਟ : ਭਾਰਤ-ਪਾਕਿ ਜੰਗ ਦੇ 52 ਸਾਲ ਪੂਰੇ ਹੋਣ ‘ਤੇ ਅੱਜ 10 ਸਿੱਖ ਰੈਜੀਮੈਂਟ ਦੇ ਸਾਬਕਾ ਸੈਨਿਕਾਂ ਵੱਲੋਂ ਪੈਲੇਸ ‘ਚ ਵਿਜੇ ਦਿਵਸ ਵਜੋਂ ਮਨਾਇਆ ਗਿਆ। ਸਮਾਗਮ ‘ਚ ਜੰਗ ਦੌਰਾਨ ਵਿਛੜੇ ਸਾਥੀਆਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ।

ਇਸ ਮੌਕੇ ਸਾਬਕਾ ਫ਼ੌਜੀਆਂ ਨੇ ਜੰਗ ਜਿੱਤਣ ਦੀ ਖੁਸ਼ੀ ਸਾਂਝੀ ਕਰਦਿਆਂ ਦੇਸ਼ ਭਗਤੀ ਦੇ ਗੀਤਾਂ ਉਪਰ ਭੰਗੜਾ ਪਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਜਾਣਕਾਰੀ ਸਾਬਕਾ ਸੈਨਿਕਾਂ ਨੇ ਦੱਸਿਆ ਉਨ੍ਹਾਂ ਦੀ ਬਟਾਲੀਅਨ ਦੀ ਬਿ੍ਗੇਡ ਨੂੰ ਉਕਤ ਪਹਾੜੀ ‘ਤੇ ਕਬਜ਼ਾ ਕਰਨ ਲਈ ਟਾਸਕ ਮਿਲਿਆ ਸੀ ਪਰ ਉਨ੍ਹਾਂ ਦੀ ਇਸ 10 ਸਿੱਖ ਰੈਜੀਮੈਂਟ ਜੋ ਸਿਰਫ 1966 ‘ਚ ਬਣੀ ਸੀ, ਨੇ ਇਸ ਟਾਸਕ ਨੂੰ ਪੂਰਾ ਕਰ ਲਿਆ ਤੇ ਇਸ ਬਹਾਦਰੀ ਸਦਕਾ ਉਨ੍ਹਾਂ ਦੀ ਬਟਾਲੀਅਨ ਨੂੰ ਤਤਕਲੀਨ ਰਾਸ਼ਟਰਪਤੀ ਵੱਲੋਂ ਇਹ ‘ਪਰਬਤ ਅਲੀ ਡੇ’ ਐਵਾਰਡ ਦਿੱਤਾ ਗਿਆ ਸੀ। ਇਸ ਤਹਿਤ ਉਨ੍ਹਾਂ ਵੱਲੋਂ ਹਰ ਸਾਲ ਇਹ ਦਿਨ ਮਨਾਇਆ ਜਾਂਦਾ ਹੈ।

ਇਸ ਮੌਕੇ ਕੈਪਟਨ ਦਰਸ਼ਨ ਸਿੰਘ ਸੋਡੀਵਾਲ, ਕੈਪਟਨ ਅਵਤਾਰ ਸਿੰਘ, ਰਾਜਪਾਲ ਸਿੰਘ, ਗੁਰਚਰਨ ਸਿੰਘ, ਪਰਮਜੀਤ ਸਿੰਘ, ਕੈਪਟਨ ਨਾਜਰ ਸਿੰਘ, ਲੈਫਟੀਨੈਂਟ ਦਰਸ਼ਨ ਸਿੰਘ ਢੱਟ, ਸੂਬੇਦਾਰ ਦੀਦਾਰ ਸਿੰਘ, ਕੈਪਟਨ ਜਸਵੀਰ ਸਿੰਘ, ਸੂਬੇਦਾਰ ਪਵਿੱਤਰ ਸਿੰਘ, ਸੂਬੇਦਾਰ ਦਰਸ਼ਨ ਸਿੰਘ ਗੰਗੋਹਰ, ਹਰਮੇਲ ਸਿੰਘ, ਗੁਰਚਰਨ ਸਿੰਘ ਚਚਰਾੜੀ, ਸੁਖਵਿੰਦਰ ਸਿੰਘ ਚਚਰਾੜੀ, ਅਜਮੇਰ ਸਿੰਘ ਆਦਿ ਹਾਜ਼ਰ ਸਨ।