Skip to content
Tuesday, October 27, 2026 8°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Blog

ਸਬਦ, ਸਵਾਲ, ਵਿਦਰੋਹ ਅਤੇ ਇਨਕਲਾਬ

By Admin Published 6 min read

• ਗੁਰਦੇਵ ਸਿੰਘ ਸਦੇਵਾਲੀਆ

ਇਨਕਲਾਬ ਦੀ ਬੁਨਿਆਦ ਵਿਦਰੋਹ ਹੈ। ਇਨਕਲਾਬ ਹੁੰਦਾ ਹੀ ਵਿਦਰੋਹ ਵਿਚੋਂ ਹੈ। ਪਹਿਲਾਂ ਵਿਦਰੋਹ ਹੋਊ ਤਾਂ ਇਨਕਲਾਬ ਹੋਵੇਗਾ। ਜਿਥੇ ਵੀ ਇਨਕਲਾਬ ਹੋਇਆ ਪਹਿਲਾਂ ਵਿਦਰੋਹ ਹੋੋਇਆ। ਜਿਥੇ ਤੁਸੀਂ ਕਿਸੇ ਇਨਕਲਾਬ ਦੀਆਂ ਸਾਰੀਆਂ ਸੰਭਾਵਨਾਵਾ ਖਤਮ ਕਰਨੀਆਂ ਹੋਣ ਉਥੇ ਵਿਦਰੋਹ ਦਾ ਬੀਜ ਨਾਸ ਕਰ ਦਿਓ।

ਵਿਦਰੋਹ ਸਵਾਲ ਵਿਚੋਂ ਪੈਂਦਾ ਹੁੰਦਾ, ਸਵਾਲ ਸਬਦ ਵਿਚੋਂ। ਸਬਦ ਮਨੱੁਖ ਨੂੰ ਸੋਝੀ ਵਲ ਲਿਜਾਂਦਾ, ਸੋਝੀ ਸਵਾਲ ਖੜਾ ਕਰਦੀ, ਸਵਾਲ ਵਿਦਰੋਹ ਨੂੰ ਜਗਾਉਂਦਾ ਹੈ। ਸਵਾਲ ਆਉਂਦਾ ਹੀ ਸੋਝੀ ਵਿਚੋਂ ਹੈ। ਕੋਈ ਵੀ ਹਕੂਮਤ ਜਾਂ ਧਾਰਮਿਕ ਲੋਕ ਸਵਾਲ ਨਹੀ ਚਾਹੁੰਦੇ। ਸਵਾਲ ਨਹੀ ਚਾਹੁੰਦੇ ਕਰਕੇ ਹੀ ਉਹ ਸਬਦ ਨਹੀ ਚਾਹੁੰਦੇ। ਯਾਣੀ ਸੋਝੀ ਹੀਣਾ ਰੱਖਣਾ! ਪਸ਼ੂ?

ਸਬਦ ਨੂੰ ਮਨਫੀ ਕਰਨ ਲਈ ਉਨੀ ਮੂਰਤੀਆਂ ਖੜੀਆਂ ਕਰ ਦਿੱਤੀਆਂ। ਇਹ ਪੰਡੀਏ ਦਾ ਪੁਰਾਣਾ ਤੇ ਹੰਡਿਆ ਤਰੀਕਾ ਸੀ ਕਿ ਸਬਦ ਨੂੰ ਮਾਰਨਾ ਹੈ ਤਾਂ ਮੂਰਤੀ ਖੜੀ ਕਰ ਦਿਓ। ਮੂਰਤੀ ਭਵੇਂ ਹਜਾਰਾਂ ਸਾਲ ਖੜੀ ਕਰੀ ਰੱਖੋ ਉਸ ਬੋਲਣਾ ਥੋੜੋਂ ਆ। ਧਾਰਮਿਕ ਤ੍ਰਿਪਤੀ ਲਈ ਮਨੱੁਖ ਨੂੰ ਕੁਝ ਤਾਂ ਚਾਹੀਦਾ, ਕੁਝ ਚਾਹੀਦਾ ਤਾਂ ਉਹ ਦਿਓ ਜੋ ਬੋਲੇ ਨਾ! ਪਰ ਸਬਦ ਤਾਂ ਬੋਲਦਾ। ਸਬਦ ਸਵਾਲ ਖੜੇ ਕਰਦਾ ਤੇ ਉਹ ਸਵਾਲ ਤੋਂ ਡਰਦਾ। ਅਪਣੇ ਵਾਲਾ ‘ਸੰਤ’ ਕਿਉਂ ਮੂਰਤੇ ਖੜੀ ਕਰੀ ਆ ਰਿਹਾ। ਵੱਡੇ ਬੁੱਤ, ਵੱਡੀਆਂ ਮੂਰਤੀਆਂ। ਉਹ ਸਬਦ ਨੂੰ ਮਾਰਨਾ ਚਾਹੁੰਦਾ ਕਿਉਂਕਿ ਉਹ ਸਬਦ ਤੋਂ ਡਰਦਾ। ਸਬਦ ਦਾ ‘ਅਲਟਰਨੇਟਰ’ ਉਸ ਮੂਰਤੀ ਦੇ ਦਿੱਤੀ ਲੋਕਾਂ ਨੂੰ। ਉਸ ਨੂੰ ਪਤੈ ਸਬਦ ਸੋਝੀ ਪੈਦਾ ਕਰੇਗਾ, ਸੋਝੀ ਵਿਚੋਂ ਸਵਾਲ ਆਵੇਗਾ ਤੇ ਸਵਾਲ ਦਾ ਮੱਤਲਬ ਵਿਦਰੋਹ! ਵਿਦਰੋਹ ਡੇਰਾ ਨਹੀ ਛੱਡੇਗਾ! ਉਹ ਮੇਰੇ ਠੰਡੇ ਭੋਰਿਆਂ ਤੱਕ ਪੱੁਟ ਮਾਰੇਗਾ? ਡੇਰਾ ਕਹਿੰਦਾ ਸਾਡੇ ਬਾਬਾ ਜੀ ਕਹਿੰਦੇ ਬਹਿਸ ਨਹੀ ਕਰਨੀ ਭਾਈ ਕਿਸੇ ਨਾਲ! ‘ਬਾਬਾ ਸਿਆਣਾ ਉਨ੍ਹਾਂ ਦਾ। ਬਹਿਸ ਯਾਣੀ ਸਵਾਲ! ਸਵਾਲ ਹੋਵੇਗਾ ਤਾਂ ਜਵਾਬ ਵੀ ਤਾਂ ਦੇਣਾ ਪਵੇਗਾ!

ਦੋ ਤਰ੍ਹਾਂ ਦੇ ਲੋਕ ਸਬਦ ਤੋਂ ਡਰਦ ਸਬਦ ਤੋੇਂ ਯਾਣੀ ਸੋਝੀ ਤੋਂ। ਡੇਰਾ ਅਤੇ ਸਮੇ ਦੀ ਸਰਕਾਰ! ਦੋਵਾਂ ਦੇ ਹਿੱਤ ਸਾਂਝੇ ਨੇ। ਦੋਵੇਂ ਲੁਟੇਰੇ ਨੇ। ਦੋਵੇਂ ਲੋਕਾਂ ਉਪਰ ਨਿਰਭਰ ਹਨ। ਦੋਵਾਂ ਦਾ ਭਲਾ ਲੋਕਾਂ ਨੂੰ ਮੂਰਖ ਰੱਖਣ ਵਿਚ ਹੈ। ਪਰ ਸਬਦ ਮਨੱੁਖ ਨੂੰ ਮੂਰਖ ਹੋਣ ਤੋਂ ਬਚਾਉਂਦਾ। ਸਬਦ ਤੋਂ ਬਿਨਾ ਬੰਦਾ ਸੱਚ ਹੀ ਮੂਰਖ ਹੈ। ਜਿਸ ਕੋਲੇ ਸਬਦ ਨਹੀ ਉਸ ਵਿਚ ਤੇ ਪਸ਼ੂ ਵਿਚ ਕੋਈ ਫਰਕ ਨਹੀ। ਪਸ਼ੂ ਵੀ ਗੁੰਗਾ ਤੇ ਮਨੱੁਖ ਵੀ ਗੁੰਗਾ ਸਬਦ ਤੋ ਬਿਨਾ। ਜਿਸ ਕੋਲੇ ਸਬਦ ਜਿਆਦਾ ਉਸ ਦੀ ਜਿੱਤ!

ਧਾਰਮਿਕ ਦੁਨੀਆਂ ਵਿਚ ਵੀ ਅਤੇ ਦੁਨਿਆਵੀ ਵਿਚ ਵੀ ਸਬਦ ਦਾ ਬੋਲ ਬਾਲਾ ਰਿਹਾ ਅਤੇ ਰਹੇਗਾ। ਸਬਦ ਸੋਝੀ ਦੀਆਂ ਪਰਤਾਂ ਖੋਹਲਦਾ ਹੈ। ਸੋਝੀ ਦੀ ਪਰਤ ਵਿਚੋਂ ਸਵਾਲ ਪੈਦਾ ਹੁੰਦਾ। ਸਾਇੰਸ ਸਾਰੀ ਸਵਾਲ ਉਪਰ ਖੜੀ ਹੈ। ਕਿਉਂ, ਕਿਵੇਂ, ਕਿਥੇ? ਸਾਇੰਸ ਦਾ ਬੇਸ ਹੀ ਸਵਾਲ ਹੈ। ਅੱਜ ਜਿੰਨੀ ‘ਟੈਕਨੌਲਜੀ’ ਤੁਸੀਂ ਦੇਖ ਰਹੇ ਹੋਂ ਇਹ ਸਵਾਲ ਵਿਚੋਂ ਆਈ ਹੈ ਤੇ ਸਵਾਲ ਪੈਦਾ ਕਿਥੋਂ ਹੋਇਆ? ਪਸ਼ੂ ਕੋਲੇ ਸਬਦ ਨਹੀ ਅਤੇ ਉਹ ਜੋ ਹਜਾਰਾਂ ਲੱਖਾਂ ਸਾਲ ਪਹਿਲਾਂ ਸੀ ਉਹੀ ਅੱਜ ਹੈ। ਉਸ ਦੇ ਜੀਵਨ ਢੰਗ ਵਿਚ ਕੋਈ ਵਿਕਾਸ ਨਹੀ ਹੋਇਆ ਕਿਉਂਕਿ ਉਹ ਗੁੰਗਾ ਹੈ। ਗੁੰਗੀਆਂ ਕੌਮਾ ਦਾ ਕੋਈ ਵਿਕਾਸ ਨਹੀ ਹੋ ਸਕਦਾ। ਹਿੰਦੋਸਤਾਨ ਪਛੜਿਆ ਕਿਉਂ? ਕਿਉਂਕਿ ਸਬਦ ਦੀ ਅਜਾਰੇਦਾਰੀ ਕੇਵਲ ਤੇ ਕੇਵਲ ਬ੍ਰਹਾਮਣ ਦੇ ਹੱਥ ਸੀ। ਬਾਕੀ ਪੂਰਾ ਮੁਲਖ ਗੁੰਗਾ?

ਕਿਸੇ ਵੀ ਕ੍ਰਾਂਤੀ ਜਾਂ ਵਿਦਰੋਹ ਨੂੰ ਮਾਰਨਾ ਤਾਂ ਸਬਦ ਨੂੰ ਮਾਰ ਦਿਓ। ਸਵਾਲ ਦੀ ਬੁਨਿਆਦ ਸਬਦ ਹੈ ਤੇ ਸਵਾਲ ਵਿਚੋਂ ਹੀ ਵਿਦਰੋਹ ਪੈਦਾ ਹੁੰਦਾ। ਕੌਮਾਂ ਨੂੰ ਮਾਰਨ ਲਈ ਹਮੇਸ਼ਾਂ ਉਨ੍ਹਾਂ ਦੀਆਂ ਲਾਇਬ੍ਰੇਰੀਆਂ ਕਿਉਂ ਤਬਾਹ ਕੀਤੀਆਂ ਜਾਦੀਆਂ ਰਹੀਆਂ? ਕਿਤਾਬਾਂ ਕਿਹੜੇ ਹਥਿਆਰ ਚੁਕਣੇ ਹੁੰਦੇ ਪਰ ਕਿਉਂਕਿ ਉਥੈ ਸਬਦ ਹਨ ਉਨ੍ਹਾਂ ਸਬਦਾਂ ਵਿਚ ਬਗਾਵਤ ਹੈ। ਨਾਦਰ ਸ਼ਾਹ ਦਾ ਰਾਹ ਰੋਕਣ ਵਾਲੇ ਕੋਈ ਰਾਤੋ ਰਾਤ ਨਹੀ ਪੈਦਾ ਹੋ ਗਏ। ਅਬਦਾਲੀ ਨੂੰ ਭਾਜੜਾਂ ਪਾਉਂਣ ਵਾਲਿਆਂ ਦੀ ਜੁਅਰਤ ਕਿਸੇ ਬੁੱਤ ਵਿਚੋਂ ਨਹੀ ਸੀ ਆਈ!

ਸਬਦ ਨੇ ਉਨ੍ਹਾਂ ਅੰਦਰਲੀ ਸੋਝੀ ਨੂੰ ਜਾਗਦਾ ਕੀਤਾ, ਸੋਝੀ ਵਿਚੋਂ ਸਵਾਲ ਪੈਦਾ ਹੋਇਆ ਕਿ ਇਹ ਵੀ ਤਾਂ ਆਖਰ ਬੰਦੇ ਹੀ ਨੇ। ਇਹ ਕਿਉਂ ਲੁਟੱਣ ਵਾਲੇ ਤੇ ਮੈਂ ਕਿਉਂ ਲੁੱਟਿਆ ਜਾਣ ਵਾਲਾ? ਸਬਦ ਨੇ ਉਨ੍ਹਾਂ ਨੂੰ ਦੱਸਿਆ ਕਿ ਤੂੰ ਨੀਚ ਕਿਵੇਂ ਆਹ ਪੰਡੀਆ ਕਿਵੇਂ ਉ੍ਨਚਾ। ਜੇ ਸੱਚੀਂ ਹੀ ਉ੍ਨਚਾ ਸੀ ਤਾਂ ਇਹ ਹੋਰ ਰਾਹੇ ਕਿਉਂ ਨਹੀ ਆਇਆ? ਮੈਂ ਐਵੇਂ ਹੀ ਹਜਾਰਾਂ ਸਾਲ ਬ੍ਰਹਾਮਣ ਦਾ ਗੋਹਾ ਕੂੜਾ ਕਰਦਾ ਰਿਹਾ ਪਰ ਸਬਦ ਨੇ ਮੇਰੇ ਅੰਦਰ ਸਵਾਲ ਖੜਾ ਕਰ ਦਿੱਤਾ ਕਿ ਵਾਕਿਆ ਹੀ ਇਸ ਦੇ ਕਿਹੜੇ ਸਿੰਗ ਲੱਗੇ ਜਿਹੜੇ ਮੇਰੇ ਨਹੀ। ਤੇ ਮੈਂ ਬ੍ਰਹਾਮਣ ਦੇਵਤਾ ਤੋਂ ਉਤਰ ਕੇ ਸਿੱਧਾ ਪੰਜਾਬ ਵਾਲੇ ‘ਉਏ ਬਾਹਮਣਾ’ ਤੇ ਆ ਗਿਆ। ਸਬਦ ਨੇ ਸਵਾਲ ਦਾ ਹਥਿਆਰ ਦਿੱਤਾ। ਜਦ ਹਥਿਆਰ ਆ ਜਾਏ ਤੁਸੀਂ ਦਲੇਰ ਹੋ ਜਾਂਦੇ ਹੋਂ। ਉਹ ਦਲੇਰੀ ਜਦ ਵਿਦਰੋਹ ਵਿਚ ਬਦਲੀ ਤਾਂ ਵਿਦਰੋਹ ਬਰਛਾ ਗੱਡ ਕੇ ਖੜ ਗਿਆ। ਉਨ੍ਹਾਂ ਗਜ਼ਨਵੀਆਂ ਅੱਗੇ, ਜਿਹੜੇ ਕੇਵਲ ਪੰਜ ਪੰਜ ਸੌ ਪੂਰੇ ਮੁਲਖ ਨੂੰ ਭੇਡਾਂ ਵਾਂਗ ਮੂਹਰੇ ਲਾਈ ਫਿਰਦੇ ਸਨ।

ਅੱਜ ਸੰਤ ਦੇ ਡੇਰੇ ਨੂੰ ਹਕੂਮਤਾਂ ਕਿਉਂ ਥਾਪੜਾ ਦਿੰਦੀਆਂ। ਹਿੰਦੋਸਤਾਨ ਵਿਚ ਉਨੇ ਅਵਾਰਾ ਪਸ਼ੂ ਨਹੀ ਜਿੰਨੇ ‘ਸੰਤ’! ਸੰਤ ਮਨੁੱਖ ਨੂੰ ਸਬਦ ਤੋਂ ਦੂਰ ਕਰਦਾ। ਉਹ ਮੂਰਤੀਆਂ ਦਾ, ਗੱਪਾਂ ਦਾ, ਝੂਠਾਂ ਦਾ, ਦਰਗਾਹਾਂ ਤੇ ਸੱਚਖੰਡਾਂ ਦਾ ਅਜਿਹਾ ਜਾਲ ਮਨੱੁਖ ਦੁਆਲੇ ਬੁਣਦਾ ਕਿ ਉਹ ਸਬਦ ਵਾਲੇ ਪਾਸੇ ਜਾਣੋ ਹੀ ਹਟ ਜਾਂਦਾ। ਸੰਤ ਮਨੱੁਖ ਨੂੰ ਸੰਮੋਹਿਕ ਕਰ ਦਿੰਦਾ ਹੈ। ਉਸ ਦੇ ਮਨੱੁਖ ਨੂੰ ਦਿਖਾਏ ਜਾ ਰਹੇ ਸੁਪਨੇ ਇਨੇ ਸੰਮੋਹਿਕ ਹੁੰਦੇ ਕਿ ਮਨੱੁਖ ਸਿਰ ਤੋਂ ਭਾਰ ਚੁੱਕ ਲੈਂਦਾ। ਉਸ ਨੂੰ ਜਾਪਦਾ ਹੁੰਦਾ ਕਿ ਹੌਲਾ ਹੋ ਰਿਹਾਂ। ਸ਼ਾਂਤੀ! ਮੈਡੀਟੇਸ਼ਨ! ਸਾਹ ਅੰਦਰ! ਸਾਹ ਬਾਹਰ! ਵਾਹ ਨਾਲ ਅੰਦਰ! ਗੁਰੂ ਨਾਲ ਬਾਹਰ! ਪਰ ਉਸ ਨੂੰੰ ਪਤਾ ਨਹੀ ਕਿ ਇਹ ਤਾਂ ਨੀਂਦ ਸੀ। ਤਾਂ ਨੀਂਦ ਲਈ ਇਨੇ ਜ੍ਹੱਬ ਕਰਨ ਦੀ ਕੀ ਲੋੜ ਸੀ ਗੋਲੀ ਖਾਂਦਾ ਸਉਂ ਜਾਂਦਾ?

ਕਿਸੇ ਕੌਮ ਨੂੰ ਤੁਸੀਂ ਮਾਰਨਾ ਉਸ ਵਿਚਲਾ ਵਿਦਰੋਹ ਖਤਮ ਕਰ ਦਿਓ। ਉਸ ਹੱਥ ਟੱਲੀਆਂ ਫੜਾ ਦਿਓ। ਉਸ ਦੀਆਂ ਅੱਖਾਂ ਬੰਦ ਕਰ ਦਿਓ। ਤੁਹਾਡੇ ਸਿਰਮਨਾ ਵਾਲੇ, ਚੁਪਹਿਰਿਆਂ ਤੇ ਦੁਪਹਿਰਿਆਂ ਵਾਲੇ, ਕੋਤਰੀਆਂ ਤੇ ਸੰਪਟਾਂ ਵਾਲੇ, ਮੂਰਤੀਆਂ ਤੇ ਭੋਗਾਂ ਵਾਲੇ, ਅੱਖਾਂ ਹੀ ਤਾਂ ਬੰਦ ਕਰ ਰਹੇ ਨੇ ਤੁਹਾਡੀਆਂ। ਸ਼ਾਂਤੀ ਦੇ ਨਾਂ ਤੇ ਵਿਦਰੋਹ ਮਾਰ ਰਹੇ ਕੌਮ ਵਿਚੋਂ! ਨਹੀ ਤਾਂ ਕਿਹੜਾ ਰੱਬ ਹੈ ਜਿਹੜਾ ਬੱਤੀਆਂ ਬੰਦ ਕਰਨ ਤੇ ਮਿਲਦਾ ਪਰ ਚਾਨਣ ਵਿਚ ਨਹੀ! ਲੋਹੇ ਦੇ ਬਾਟਿਆਂ ਵਿਚ ਮਿਲਦਾ ਪਰ ਕੱਚ ਦੇ ਨਹੀ!

ਸਾਰੀ ਕਹਾਣੀ ਵਿਦਰੋਹ ਮਾਰਨ ਦੀ। ਸਬਦ ਵਲੋ ਧਿਆਨ ਪਾਸੇ ਕਰਨ ਦੀ ਕਿ ਕਿਤੇ ਸਵਾਲ ਨਾ ਉ੍ਨਠ ਜਾਏ। ਤੁਸੀਂ ਕਦੇ ਸੰਤ ਦੇ ਡੇਰੇ ਕਿਸੇ ਨੂੰ ਸਵਾਲ ਕਰਦਾ ਦੇਖਿਆ ਹੋਵੇ? ਸੰਤ ਅਗੇ ਸਵਾਲ ਰੱਖਦਾ ਦੇਖਿਆ ਹੋਵੇ! ਤੇ ਸੰਤ ਜਵਾਬ ਦਿੰਦਾ ਦੇਖਿਆ ਹੋਵੇ? ਸਵਾਲ ਵਾਲੇ ਨੂੰ ਗਿਆਨੀ ਕਹਿ ਕੇ ਮਖੌਲ ਉਡਾ ਦਿੰਦੇ ਹਨ। ਗਿਆਨੀ ਯਾਣੀ ਉਨ੍ਹਾਂ ਦੀ ਭਾਸ਼ਾ ਵਿਚ ਨਾਸਤਿਕ। ਸਿੱਧਾ ਤਾਂ ਕਹਿ ਨਹੀ ਸਕਦੇ। ਗਿਆਨੀ ਮੱਤਲਬ ਨਾਸਤਿਕ!

ਕੌਮ ਵਿਚੋਂ ਵਿਦਰੋਹ ਮਰ ਰਿਹਾ ਹੈ ਕਿਉਂਕਿ ਮੂਰਤੀਆਂ ਵਧ ਰਹੀਆਂ ਹਨ। ਟੱਲੀਆਂ ਦਾ ਸ਼ੋਰ ਵਧ ਰਿਹਾ ਹੈ। ਚਿਮਟੇ-ਢੋਲਕੀਆਂ ਦਾ ਖੌਰੂ ਉ੍ਨਚਾ ਹੋ ਰਿਹਾ ਹੈ। ਬੱਤੀਆਂ ਬੰਦ ਹੋਈ ਜਾਦੀਆਂ। ਹਨੇਰਿਆਂ ਵਿਚੋਂ ਕਦੇ ਵਿਦਰੋਹ ਹੁੰਦੇ ਸੁਣੇ?

Admin Punjab Guardian · Surrey
ਸੰਬੰਧਿਤ ਖ਼ਬਰਾਂ Related Blog →
Share on WhatsApp