ਜਗਦੇਵ ਗਰੇਵਾਲ, ਜੋਧਾਂ : ਨੇੜਲੇ ਪਿੰਡ ਨਾਰੰਗਵਾਲ ਦੇ ਦਿ੍ਸ਼ਟੀ ਡਾ. ਆਰ.ਸੀ ਜੈਨ ਇਨੋਵੇਟਿਵ ਪਬਲਿਕ ਸਕੂਲ ਵੱਲੋਂ ਆਪਣੇ ਵਿਦਿਆਰਥੀਆਂ ਲਈ ਰਿਮੋਟ ਸੈਂਸਿੰਗ ‘ਤੇ ਸੈਮੀਨਾਰ ਲਗਾਇਆ ਗਿਆ। ਸੈਮੀਨਾਰ ਦਾ ਉਦੇਸ਼ ਨੌਜਵਾਨ ਦਿਮਾਗਾਂ ਨੂੰ ਰਿਮੋਟ ਸੈਂਸਿੰਗ ਦੀ ਰੋਮਾਂਚਕ ਦੁੁਨੀਆਂ ਨਾਲ ਜਾਣੂ ਕਰਵਾਉਣਾ ਤੇ ਇਸ ਸ਼ਕਤੀਸ਼ਾਲੀ ਤਕਨਾਲੋਜੀ ਪ੍ਰਤੀ ਉਨ੍ਹਾਂ ਦੀ ਸਮਝ ਨੂੰ ਵਧਾਉਣਾ ਸੀ।
ਵਿਗਿਆਨੀ ਡਾ. ਰਾਜ ਸੇਤੀਆ ਦੀ ਅਗਵਾਈ ‘ਚ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਰਿਮੋਟ ਸੈਂਸਿੰਗ, ਇਸ ਦੇ ਸਿਧਾਂਤਾਂ, ਵਿਹਾਰਕ ਉਪਯੋਗਾਂ ਤੇ ਕਰੀਅਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਸੈਸ਼ਨ ਨੇ ਰਿਮੋਟ ਸੈਂਸਿੰਗ ਦੇ ਵਿਸ਼ਾਲ ਖੇਤਰ ‘ਚ ਵਿਦਿਆਰਥੀਆਂ ਦੀ ਉਤਸੁਕਤਾ ਤੇ ਜਾਣਕਾਰੀ ‘ਚ ਵਾਧਾ ਕੀਤਾ।


