ਕੌਸ਼ਲ ਮੱਲ੍ਹਾ, ਹਠੂਰ : ਸਰਕਾਰੀ ਪ੍ਰਰਾਇਮਰੀ ਸਕੂਲ (ਲੜਕੀਆਂ) ਹਠੂਰ ਦੀਆਂ ਵਿਦਿਆਰਥਣਾਂ ਨੂੰ ਹਰਦੀਪ ਸਿੰਘ ਕੰਬੋ, ਰਣਬੀਰ ਸਿੰਘ ਕੰਬੋ ਤੇ ਗੁਰਪ੍ਰਰੀਤ ਸਿੰਘ ਯੂਐੱਸਏ ਦੇ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਸਰਦੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਵਿਦਿਆਰਥਣਾਂ ਨੂੰ ਬੂਟ ਤੇ ਜਰਾਬਾਂ ਵੰਡੀਆਂ ਗਈਆਂ।

ਇਸ ਮੌਕੇ ਯੂਥ ਆਗੂ ਅਮਨਪ੍ਰਰੀਤ ਸਿੰਘ ਫਰਵਾਹਾ ਨੇ ਕਿਹਾ ਸਰਕਾਰੀ ਸਕੂਲਾਂ ‘ਚ ਲੋੜਵੰਦ ਪਰਿਵਾਰਾ ਦੇ ਬੱਚੇ ਪੜ੍ਹਦੇ ਹਨ। ਇਸ ਕਰਕੇ ਸਾਨੂੰ ਇਨ੍ਹਾਂ ਬੱਚਿਆਂ ਦੀ ਸਮੇਂ-ਸਮੇਂ ਤੇ ਸਹਾਇਤਾ ਕਰਨੀ ਚਾਹੀਦੀ ਹੈ। ਇਸ ਮੌਕੇ ਸਕੂਲ ਦੇ ਸਟਾਫ ਵੱਲੋਂ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ।

ਇਸ ਮੌਕੇ ਗੁਰਬਚਨ ਸਿੰਘ ਕੰਬੋ, ਗੁਰਚਰਨ ਸਿੰਘ ਕੰਬੋ, ਅਮਨਪ੍ਰਰੀਤ ਸਿੰਘ, ਅਮਰਿੰਦਰ ਸਿੰਘ, ਰਣਜੋਧ ਸਿੰਘ, ਸੁਖਵਿੰਦਰ ਸਿੰਘ ਫਰਵਾਹਾ ਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।