Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Sports

ਰੀਓ ਓਲੰਪਿਕਸ ਭਾਰਤ ਦੇ 119 ਅਥਲੀਟ ਹਿੱਸਾ ਲੈਣਗੇ

By Admin Published 2 min read

ਭਾਰਤ ਦਾ ਓਲੰਪਿਕ ਖੇਡਣ ਤੋਂ ਪਹਿਲਾਂ ਹੀ ਮੈਡਲ ਦੀ ਗਿਣਤੀ ਵਧਾਉਣ ਦਾ ਸੁਪਨਾ ਪੂਰਾ ਹੁੰਦਾ ਨਜਰ ਆ ਰਿਹਾ ਹੈ। ਘੱਟੋ-ਘਟ ਭਾਰਤੀ ਕੰਪੀਟੀਟਰਾਂ ਦੀ ਗਿਣਤੀ ਵੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ। ਭਾਰਤੀ ਅਥਲੀਟਸ ਨੇ ਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਤਿਹਾਸ ਰਚ ਦਿੱਤਾ ਹੈ। ਇਸ ਵਾਰ ਦੇ ਓਲੰਪਿਕਸ ਲਈ ਭਾਰਤ ਦੇ ਕੁਲ 119 ਅਥਲੀਟ ਕੁਆਲੀਫਾਈ ਕਰ ਚੁੱਕੇ ਹਨ। ਇਹ ਭਾਰਤ ਦੀ ਹੁਣ ਤਕ ਦੀ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਅਥਲੀਟਾਂ ਦੀ ਸਭ ਤੋਂ ਲੰਮੀ ਲਿਸਟ ਹੈ।

ਸਾਲ 2012 ਦੇ ਲੰਡਨ ਓਲੰਪਿਕਸ ‘ਚ ਭਾਰਤ ਦੇ ਕੁਲ 83 ਅਥਲੀਟ ਹਿੱਸਾ ਲੈਂਦੇ ਨਜਰ ਆਏ ਸਨ। ਲੰਡਨ ਓਲੰਪਿਕਸ ‘ਚ ਭਾਰਤ ਨੂੰ ਕੁਲ 6 ਤਗਮੇ ਹਾਸਿਲ ਹੋਏ ਸਨ। ਉਸ ਮੌਕੇ ਭਾਰਤ ਨੇ 2 ਚਾਂਦੀ ਅਤੇ 4 ਕਾਂਸੀ ਦੇ ਤਗਮੇ ਜਿੱਤੇ ਸਨ। ਪਰ ਇਸ ਵਾਰ ਹੁਣ ਤਕ ਕੁਲ 119 ਅਥਲੀਟ ਓਲੰਪਿਕ ਦਾ ਟਿਕਟ ਹਾਸਿਲ ਕਰ ਚੁੱਕੇ ਹਨ ਅਤੇ ਗਿਣਤੀ ਵਧਣ ਦੇ ਨਾਲ ਹੀ ਮੈਡਲਸ ਦੀ ਗਿਣਤੀ ਵਧਣ ਦੀ ਉਮੀਦ ਵੀ ਵਧ ਗਈ ਹੈ।

ਕੁਆਲੀਫਾਈ ਕਰਨ ਵਾਲੇ ਅਥਲੀਟਾਂ ‘ਚ ਸਭ ਤੋਂ ਵੱਡਾ ਦਲ ਹਾਕੀ ਦਾ ਹੈ ਜਿਸ ‘ਚ ਕੁਲ 32 ਖਿਡਾਰੀ ਖੇਡਦੇ ਨਜਰ ਆਉਣਗੇ। ਇਸ ‘ਚ ਪੁਰੁਸ਼ ਵਰਗ ਦੇ 16 ਅਤੇ ਮਹਿਲਾ ਵਰਗ ਦੇ 16 ਖਿਡਾਰੀ ਸ਼ਾਮਿਲ ਹਨ। ਇਸਤੋਂ ਅਲਾਵਾ ਅਥਲੈਟਿਕਸ ਦੀ ਖੇਡ ‘ਚ ਵੀ ਕੁਲ 23 ਖਿਡਾਰੀ ਓਲੰਪਿਕ ਟਿਕਟ ਹਾਸਿਲ ਕਰ ਚੁੱਕੇ ਹਨ। ਇਹ ਹਾਕੀ ਤੋਂ ਬਾਅਦ ਸਭ ਤੋਂ ਵੱਡਾ ਦਲ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp