Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਰਾਜਨੀਤੀ ਨਾਲ ਸੰਬੰਧਿਤ ਮਾਮਲਿਆਂ ‘ਚ ਅਸੀਂ ਅਸੁਰੱਖਿਅਤ ਮਹਿਸੂਸ ਕਰਦੇ ਹਾਂ : ਅਜੇ ਦੇਵਗਨ

By uscreative Published 2 min read

ਮੁੰਬਈ— ਬਾਲੀਵੁੱਡ ਅਭਿਨੇਤਾ ਅਤੇ ਫਿਲਮਕਾਰ ਅਜੇ ਦੇਵਗਨ ਦਾ ਕਹਿਣਾ ਹੈ ਕਿ ਰਾਜਨੀਤੀ ਨਾਲ ਸੰਬੰਧਿਤ ਮਾਮਲਿਆਂ ‘ਚ ਅਸੀਂ ਅਸੁਰੱਖਿਅਤ ਮਹਿਸੂਸ ਕਰਦੇ ਹਾਂ ਅਤੇ ਰਾਜਨੀਤੀ ਤੋਂ ਦੂਰ ਹੀ ਰਹਿਣਾ ਚਾਹੁੰਦੇ ਹਾਂ। ਅਜੇ ਦੇਵਗਨ ਇਨ੍ਹੀ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਸ਼ਿਵਾਏ’ ਦੇ ਪ੍ਰਮੋਸ਼ਨ ‘ਚ ਰੁਝੇ ਹੋਏ ਹਨ। ਇਹ ਫਿਲਮ 28 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਸ ਦਿਨ ਹੀ ਕਰਨ ਜੌਹਰ ਦੀ ਫਿਲਮ ‘ਐ ਦਿਲ ਹੈ ਮੁਸ਼ਕਿਲ’ ਵੀ ਰਿਲੀਜ਼ ਹੋਣ ਵਾਲੀ ਹੈ, ਜਿਸ ‘ਚ ਪਾਕਿਸਤਾਨੀ ਅਭਿਨੇਤਾ ਫਵਾਦ ਖਾਨ ਨੇ ਭੂਮਿਕਾ ਨਿਭਾਈ ਸੀ। ਇਕ ਰਾਜਨੀਤਿਕ ਪਾਰਟੀ ਵੱਲੋਂ ‘ਐ ਦਿਲ ਹੈ ਮੁਸ਼ਕਿਲ’ ਨੂੰ ਰਿਲੀਜ਼ ਨਾ ਹੋਣ ਦੇਣ ਦੀ ਧਮਕੀ ਮਿਲੀ ਸੀ।

ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਬਾਲੀਵੁੱਡ ਰਾਜਨੀਤੀ ਤੋਂ ਕਾਫੀ ਡਰਿਆ ਤੇ ਘਬਰਾਇਆ ਰਹਿੰਦਾ ਹੈ ਕਿਉਂਕਿ ਜੇ ਕੋਈ ਵਿਅਕਤੀ ਕਿਸੇ ਰਾਜਨੀਤੀ ਪਾਰਟੀ ਦੇ ਖਿਲਾਫ ਕੁਝ ਬੋਲਦਾ ਹੈ ਤਾਂ ਉਸ ਦੀ ਫਿਲਮ ਨੂੰ ਰਿਲੀਜ਼ ਹੋਣ ਤੋਂ ਰੋਕ ਦਿੱਤਾ ਜਾਂਦਾ ਹੈ। ਜਦੋਂ ਮਹਾਰਾਸ਼ਟਰ ਦੀ ਗੱਲ ਆਉਂਦੀ ਹੈ ਤਾਂ ਮੈਂ ਦੇਸ਼ ਨਾਲ ਖੜਾ ਹਾਂ ਪਰ ਜਦੋਂ ਰਾਜਨੀਤੀ ਦੀ ਗੱਲ ਆਉਂਦੀ ਹੈ ਤਾਂ ਬਾਲੀਵੁੱਡ ਦੇ ਲੋਕ ਡਰ ਜਾਂਦੇ ਹਨ। ਜੇਕਰ ਅੱਜ ਤੁਸੀਂ ਕਿਸੇ ਪਾਰਟੀ ਦੇ ਖਿਲਾਫ ਕੁਝ ਕਹਿੰਦੇ ਹੋ ਤਾਂ ਤੁਹਾਡੀ ਫਿਲਮ ‘ਤੇ ਰੋਕ ਲਾ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜਨੀਤੀ ਨਾਲ ਸੰਬੰਧਿਤ ਮਾਮਲਿਆਂ ‘ਚ ਅਸੀਂ ਅਸੁਰੱਖਿਅਤ ਮਹਿਸੂਸ ਕਰਦੇ ਹਾਂ। ਰਾਸ਼ਟਰਵਾਦ ਬਾਰੇ ‘ਚ ਮੈਨੂੰ ਨਹੀਂ ਲੱਗਦਾ ਕਿ ਅਸੀਂ (ਬਾਲੀਵੁੱਡ) ਵੰਡਿਆ ਹੋਇਆ ਹੈ। ਅਸੀਂ ਰਾਜਨੀਤੀ ਤੋਂ ਦੂਰ ਰਹਿਣਾ ਚਾਹੁੰਦੇ ਹਾਂ। ਅਜੇ ਦੇਵਗਨ ਨੂੰ ਲੱਗਦਾ ਹੈ ਕਿ ਫਿਲਮ ਇੰਡਸਟਰੀ ਇਕ ਅਜਿਹੀ ਜਗ੍ਹਾ ਹੈ, ਜਿਥੇ ਧਰਮ ਕਦੇ ਮੁੱਦਾ ਨਹੀਂ ਬਣਦਾ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp