
ਡਾ. ਵਿਲੀਅਮ ਰੋਮੋਸਰ ਮੁਤਾਬਕ ਮੰਗਲ ਗ੍ਰਹਿ ਤੋਂ ਮਿਲੀਆਂ ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਉੱਥੇ ਅਜਿਹੀਆਂ ਕਈ ਸ਼ਕਲਾਂ ਮਿਲੀਆਂ ਹਨ, ਜੋ ਮੱਖੀਆਂ ਤੇ ਰੀਂਗਣ ਵਾਲੇ ਸੱਪਾਂ ਵਰਗੀਆਂ ਹਨ। ਡਾ. ਰੋਮੋਸਰ ਦਾ ਦਾਅਵਾ ਹੈ ਕਿ ਮੰਗਲ ਗ੍ਰਹਿ ਉਤੇ ਜੀਵਨ ਦੇ ਸਬੂਤ ਪਥਰਾਟਾਂ ਦੇ ਰੂਪ ਵਿੱਚ ਮਿਲੇ ਹਨ। ਕੁਝ ਪਥਰਾਟਾਂ ਉੱਡਣ ਵਾਲੇ ਜੀਵਾਂ ਦੇ ਮਿਲੇ ਹਨ। ਕੁਝ ਢਾਂਚੇ ਗਲਾਈਡਰ ਵਰਗੇ ਦਿਸਦੇ ਹਨ ਤੇ ਉਨ੍ਹਾਂ ਦੇ ਉਡਾਣ ਭਰਨ ਦੇ ਸਬੂਤ ਪਾਏ ਗਏ ਹਨ। ਵਿਗਿਆਨੀ ਨੇ ਦੱਸਿਆ ਕਿ ਮੰਗਲ ਗ੍ਰਹਿ ਉੱਤੇ ਕਈ ਪੈਰਾਂ ਵਾਲੀਆਂ ਸ਼ਕਲਾਂ ਵੀ ਮਿਲੀਆਂ ਹਨ। ਜਦੋਂ ਮੰਗਲ ਗ੍ਰਹਿ ਉੱਤੇ ਭੇਜੇ ਗਏ ਰੋਵਰਜ਼ ਤੇ ਖ਼ਾਸ ਕਰ ਕੇ ਕਿਊਰੌਸਿਟੀ ਨੇ ਜੈਵਿਕ ਗਤੀਵਿਧੀਆਂ ਦੇ ਸੰਕੇਤ ਲੱਭਣੇ ਸ਼ੁਰੂ ਕੀਤੇ, ਤਾਂ ਉਨ੍ਹਾਂਨੂੰ ਭੇਜੀਆਂ ਕਈ ਤਸਵੀਰਾਂ ਵਿੱਚ ਵਿਲੱਖਣ ਜੀਵਾਂ ਦੇ ਸਰੂਪ ਵੇਖਣ ਨੂੰ ਮਿਲੇ।



