Skip to content
Saturday, October 24, 2026 8°C · Light rain · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਦੁਨੀਆਂ ਨੂੰ ਭਾਰਤ ਵਾਂਗ ਅਹਿੰਸਾ ਅਤੇ ਰਹਿਮਦਿਲੀ ਅਪਣਾਉਣ ਦੀ ਲੋੜ: ਦਲਾਈ ਲਾਮਾ

By Admin Published 2 min read
ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਨੇ ਕਿਹਾ ਹੈ ਕਿ ਅੱਜ ਦੁਨੀਆਂ ਨੂੰ ਭਾਰਤ ਦੀ ਅਹਿੰਸਾ, ਦਿਆਲਤਾ, ਪ੍ਰੇਮ ਅਤੇ ਰਹਿਮਦਿਲੀ ਦੀ ਪੁਰਾਤਨ ਰਵਾਇਤ ਅਪਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕ ਧਰਮ ਅਤੇ ਮੁਲਕ ਇਲਾਕਾਈ ਵਿਵਾਦਾਂ ਕਰਕੇ ਇਕ-ਦੂਜੇ ਨਾਲ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਆਪਣੀ ਸਿੱਖਿਆ ਪ੍ਰਣਾਲੀ ’ਚ ‘ਇਨਕਲਾਬ’ ਲਿਆਉਣ ਦੀ ਲੋੜ ਹੈ। ਦਲਾਈ ਲਾਮਾ ਨੇ ਕਿਹਾ ਕਿ ਭਾਰਤ ਨੈਤਿਕ ਸਿੱਖਿਆ ਬਾਰੇ ਤਿੰਨ ਹਜ਼ਾਰ ਪੁਰਾਣੀ ਰਵਾਇਤ ਨੂੰ ਆਧੁਨਿਕ ਸਿੱਖਿਆ ਨਾਲ ਜੋੜੇ। 84 ਵਰ੍ਹਿਆਂ ਦੇ ਧਾਰਮਿਕ ਆਗੂ ਨੇ ਕਿਹਾ ਕਿ ਧਾਰਮਿਕ ਸਿੱਖਿਆ ਦੀ ਬਜਾਏ ਅਹਿੰਸਾ, ਪ੍ਰੇਮ, ਦਿਆਲਤਾ ਅਤੇ ਰਹਿਮਦਿਲੀ ਜਿਹੇ ਵਿਸ਼ਿਆਂ ਨੂੰ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਵੇ। ਇੰਡੀਅਨ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀ ਵੱਲੋਂ ਕਰਵਾਏ ਗਏ 24ਵੇਂ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਯਾਦਗਾਰੀ ਭਾਸ਼ਣ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦੇ ਅਹਿੰਸਾ, ਦਿਆਲਤਾ, ਪ੍ਰੇਮ ਅਤੇ ਰਹਿਮਦਿਲੀ ਦੇ ਸੁਨੇਹੇ ਧਾਰਮਿਕ ਸੰਘਰਸ਼ਾਂ ਅਤੇ ਵਿਸ਼ਵ ਜੰਗਾਂ ਦੌਰਾਨ ਵੀ ਫੈਲੇ ਸਨ। ਭਾਰਤ ’ਚ ਆਧੁਨਿਕ ਸਿੱਖਿਆ ਪ੍ਰਣਾਲੀ ਲਈ ਰਾਧਾਕ੍ਰਿਸ਼ਨਨ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਵੇਦਾਂ, ਸੱਭਿਆਚਾਰ ਅਤੇ ਰਵਾਇਤਾਂ ਦੇ ਗਿਆਤਾ ਦੇ ਨਾਲ ਨਾਲ ਆਧੁਨਿਕ ਸਿੱਖਿਆ ਦੇ ਸੁਮੇਲ ਦੀ ਮਿਸਾਲ ਸਨ। ਇਕ ਸਰੋਤੇ ਵੱਲੋਂ ਹਮੇਸ਼ਾ ਚਿਹਰੇ ’ਤੇ ਮੁਸਕਾਨ ਰਹਿਣ ਦਾ ਰਾਜ਼ ਪੁੱਛੇ ਜਾਣ ’ਤੇ ਦਲਾਈ ਲਾਮਾ ਨੇ ਕਿਹਾ ਕਿ ਵਿਅਕਤੀ ਨੂੰ ਆਪਣੇ ਦੁਸ਼ਮਣ ਨੂੰ ਵੀ ਬਿਹਤਰੀਨ ਅਧਿਆਪਕ ਵਜੋਂ ਸਮਝਣਾ ਚਾਹੀਦਾ ਹੈ। ਦਲਾਈ ਲਾਮਾ ਨੇ ਕਿਹਾ ਕਿ ਉਹ ਚੀਨ ਤੋਂ ਕਦੇ ਵੀ ਨਾਰਾਜ਼ਗੀ ਮਹਿਸੂਸ ਨਹੀਂ ਕਰਦੇ ਹਨ। ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਧਾਰਮਿਕ ਗੁਰੂ ਨੇ ਕਿਹਾ ਕਿ ਭਾਰਤੀ ਸ਼ਾਕਾਹਾਰੀ ਭੋਜਨ ‘ਚੀਨੀ ਮਾਸਾਹਾਰੀ ਭੋਜਨ’ ਤੋਂ ਕਿਤੇ ਵੱਧ ਬਿਹਤਰ ਹੈ। ਇਸ ਮੌਕੇ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਐੱਨ ਐੱਨ ਵੋਹਰਾ ਅਤੇ ਸੰਸਦ ਮੈਂਬਰ ਵਿਨੈ ਸਹਿਸਰਬੁੱਧੇ ਨੇ ਵੀ ਸੰਬੋਧਨ ਕੀਤਾ। -ਪੀਟੀਆਈ
Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp