ਮੁੰਬਈ : ਕਈ ਹਿੰਦੀ ਤੇ ਮਰਾਠੀ ਫਿਲਮਾਂ ’ਚ ਅਦਾਕਾਰੀ ਕਰਨ ਵਾਲੇ ਰਵਿੰਦਰ ਬੇਰਡੇ ਦਾ ਗਲ ਦੇ ਕੈਂਸਰ ਨਾਲ ਲੰਬੀ ਲੜਾਈ ਤੋਂ ਬਾਅਦ ਮੰਗਲਵਾਰ ਰਾਤ ਦੇਹਾਂਤ ਹੋ ਗਿਆ। ਉਨ੍ਹਾਂ ਦਾ ਟਾਟਾ ਮੈਮੋਰੀਅਲ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ। ਇੰਡੀਅਨ ਫਿਲਮ ਐਂਡ ਟੀਵੀ ਡਾਇਰੈਕਟਰਜ਼ ਐਸੋਸੀਏਸ਼ਨ ਨੇ ਆਪਣੇ ਅਧਿਕਾਰਤ ਐਕਸ ਪੇਜ ’ਤੇ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ‘ਸਿੰਘਮ’, ‘ਸ਼ੋਧ’, ‘ਖ਼ਤਰਨਾਕ’ ਜਿਹੀਆਂ ਹਿੰਦੀ ਫਿਲਮਾਂ ਤੋਂ ਇਲਾਵਾ ‘ਆਇਤਿਆ ਘਰਤ ਘਰੋਬਾ’, ‘ਪਚਡਲੇਲਾ’, ‘ਥਰਥਰਾਟ’ ਤੇ ‘ਭੁਤਚਾ ਤਾਊ’ ਜਿਹੀਆਂ ਮਰਾਠੀ ਫਿਲਮਾਂ ’ਚ ਕੰਮ ਕੀਤਾ।