ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਸਾਲ 2023 ਨਾਲ ਖਤਮ ਹੋ ਰਹੇ ਪੰਚਾਇਤ ਦੇ ਕਾਰਜਕਾਲ ਕਾਰਨ ਅਗਲੀਆਂ ਚੋਣਾਂ ਕਰਵਾਉਣ ਲਈ ਵਿਭਾਗ ਵੱਲੋਂ ਤਿਆਰੀਆਂ ਖਿੱਚ ਦਿੱਤੀਆਂ ਗਈਆਂ ਹਨ, ਜਿਸ ਤਹਿਤ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰਾਂ ‘ਚ ਰੌਣਕਾਂ ਲਗਣੀਆਂ ਸ਼ੁਰੂ ਹੋ ਗਈਆਂ ਹਨ।

ਬਲਾਕ ਮਲੌਦ ਦੇ ਦਫ਼ਤਰ ਵਿਖੇ ਬੀਡੀਪੀਓ ਸੁਖਦੀਪ ਸਿੰਘ ਗਰੇਵਾਲ ਦੀ ਅਗਵਾਈ ਹੇਠ ਸਮੂਹ ਸਟਾਫ਼ ਤੇ ਬੂਥ ਪੱਧਰ ਅਫ਼ਸਰਾਂ ਵੱਲੋਂ ਮਿਲ ਕੇ ਪਿੰਡਾਂ ਦੀ ਵਾਰਡਬੰਦੀ ਉਪਰੰਤ ਵੋਟਰ ਲਿਸਟਾਂ ਨੂੰ ਵਾਰਡਵਾਇਜ਼ ਕਰਨ ਸਬੰਧੀ ਕੰਮ ਕੀਤਾ ਗਿਆ। ਬੀਡੀਪੀਓ ਸੁਖਦੀਪ ਸਿੰਘ ਗਰੇਵਾਲ ਨੇ ਕਿਹਾ ਚੋਣ ਕਮਿਸ਼ਨ ਤੇ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕੀਤਾ ਜਾ ਰਿਹਾ ਹੈ ਤੇ ਸਟਾਫ਼ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।

ਇਸ ਮੌਕੇ ਸੁਪਰਡੈਂਟ ਜਰਨੈਲ ਸਿੰਘ, ਐੱਸਈਪੀਓ ਅੰਮਿ੍ਤਪਾਲ ਸਿੰਘ, ਸਕੱਤਰ ਗੁਰਪਿੰਦਰ ਸਿੰਘ, ਸੁਖਪ੍ਰਰੀਤ ਸਿੰਘ, ਹਰਜੀਤ ਸਿੰਘ, ਪਰਮਜੀਤ ਸਿੰਘ, ਇੰਦਰਜੀਤ ਸਿੰਘ, ਚਮਕੌਰ ਸਿੰਘ, ਜੇਈ ਵਿਪਨ ਸ਼ਰਮਾ, ਸੀਏ ਮਨਦੀਪ ਕੌਰ, ਸੀਏ ਮਨਪ੍ਰਰੀਤ ਕੌਰ, ਸੀਏ ਪਰਵਜੋਤ ਸਿੰਘ, ਪਰਗਟ ਸਿੰਘ, ਲਖਵਿੰਦਰ ਸਿੰਘ, ਅਮਨਦੀਪ ਸਿੰਘ, ਬਲਜੀਤ ਸਿੰਘ, ਸਤਨਾਮ ਸਿੰਘ ਮਦਨੀਪੁਰ, ਹਰਦੀਪ ਸਿੰਘ, ਹਰਿੰਦਰ ਸਿੰਘ ਆਦਿ ਹਾਜ਼ਰ ਸਨ।