ਸਵਰਨ ਗੌਂਸਪੁੁਰੀ, ਹੰਬੜਾਂ : ਆਮ ਆਦਮੀ ਪਾਰਟੀ ਵੱਲੋਂ ਪਿੰਡਾਂ ‘ਚ ਨਵੇਂ ਨਿਯੁਕਤ ਕੀਤੇ ਬਲਾਕ ਪ੍ਰਧਾਨਾਂ ਨਾਲ ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਚੇਅਰਮੈਨ ਬਲੋਰ ਸਿੰਘ ਨੇ ਪਿੰਡ ਨੂਰਪੁਰ ਬੇਟ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਉਨ੍ਹਾਂ ਨਾਲ ਸੂਬਾਈ ਆਗੂ ਮੋਹਨ ਵਿਰਕ ਹੰਬੜਾਂ ਤੇ ਬਲਾਕ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੂਰਪੁੁਰ ਬੇਟ, ਬਲਾਕ ਪ੍ਰਧਾਨ ਚਰਨ ਸਿੰਘ ਗੁੁਰੂ ਹੰਬੜਾਂ ਨੇ ਪਿੰਡ ਨੂਰਪੁੁਰ ਬੇਟ ਆਮ ਲੋਕਾਂ ਨਾਲ ਮੀਟਿੰਗ ਦੌਰਾਨ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਪ੍ਰਤੀ ਲੋਕਾਂ ਨਾਲ ਗੱਲਬਾਤ ਕੀਤੀ।
ਉਨ੍ਹਾਂ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਉਹ ਆਪਣੀਆਂ ਮੁਸ਼ਕਲਾਂ ਬਾਰੇ ਜ਼ਰੂਰ ਦੱਸਣ ਤਾਂ ਜੋ ਉਨ੍ਹਾਂ ਦਾ ਜਲਦ ਹੱਲ ਕੀਤਾ ਜਾ ਸਕੇ।
ਇਸ ਮੌਕੇ ਬਲਾਕ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੂਰਪੁਰ ਬੇਟ ਤੇ ਸੀਨੀਅਰ ਆਗੂ ਕਰਨਵੀਰ ਸਿੰਘ ਗਿੱਲ ਨੂਰਪੁਰ ਬੇਟ ਨੇ ਚੇਅਰਮੈਨ ਬਲੋਰ ਸਿੰਘ ਤੇ ਮੋਹਨ ਵਿਰਕ ਹੰਬੜਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਰਘਵੀਰ ਸਿੰਘ ਗਿੱਲ, ਸਕੱਤਰ ਬਲਵੀਰ ਸਿੰਘ, ਮਲੂਕ ਸਿੰਘ, ਸਾਬਕਾ ਸਰਪੰਚ ਸੇਵਾ ਸਿੰਘ ਖਹਿਰਾ ਬੇਟ, ਤੇਜਿੰਦਰ ਸਿੰਘ, ਮਨਜੀਤ ਸਿੰਘ ਆੜ੍ਹਤੀਆ, ਗੁਲਾਬ ਸਿੰਘ, ਕੁਲਵਿੰਦਰ ਸਿੰਘ ਗੌਂਸਪੁਰ ਆਦਿ ਹਾਜ਼ਰ ਸਨ।


