Skip to content
Wednesday, October 28, 2026 5°C · Mainly clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

‘ਕਾਫੀ ਵਿਦ ਡੀ’ ਦੇ ਨਿਰਮਾਤਾ, ਨਿਰਦੇਸ਼ਕ ਨੂੰ ਮਿਲੀ ਛੋਟਾ ਸ਼ਕੀਲ ਦੀ ਧਮਕੀ

By Admin Published 2 min read

ਨਵੀਂ ਦਿੱਲੀ— ਆਉਣ ਵਾਲੀ ਫਿਲਮ ‘ਕਾਫੀ ਵਿਦ ਡੀ’ ਦੇ ਨਿਰਮਾਤਾ ਅਤੇ ਨਿਰਦੇਸ਼ਕ ਨੇ ਇਕ ਸ਼ਿਕਾਇਤ ਦਰਜ ਕਰਵਾ ਕੇ ਦੋਸ਼ ਲਗਾਇਆ ਹੈ ਕਿ ਫਿਲਮ ਦਾ ਪ੍ਰੋਮੋ ਸਾਹਮਣੇ ਆਉਣ ਦੇ ਬਾਅਦ ਤੋਂ ਉਨ੍ਹਾਂ ਨੂੰ ਛੋਟਾ ਸ਼ਕੀਲ ਦੇ ਦਫਤਰ ਤੋਂ ਫੋਨ ‘ਤੇ ਧਮਕੀ ਦਿੱਤੀ ਜਾ ਰਹੀ ਹੈ ਕਿ ਜਾਂ ਤਾਂ ਦਾਊਦ ਦਾ ਮਜ਼ਾਕ ਉੱਡਾਉਣ ਦੇ ਦ੍ਰਿਸ਼ ਹਟਾ ਦਿੱਤੇ ਜਾਣ ਜਾਂ ਫਿਰ ਫਿਲਮ ਰਿਲੀਜ਼ ਨਾ ਕੀਤੀ ਜਾਵੇ।

ਲੇਖਕ ਨਿਰਦੇਸ਼ਕ ਵਿਸ਼ਾਲ ਮਿਸ਼ਰਾ ਅਤੇ ਨਿਰਮਾਤਾ ਵਿਨੋਦ ਰਮਾਨੀ ਸੋਮਵਾਰ ਨੂੰ ਡੀ. ਸੀ. ਪੀ. ਬੀ. ਕੇ. ਸਿੰਘ ਦੇ ਦਫਤਰ ਪਹੁੰਚੇ ਅਤੇ ਆਪਣੀ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ‘ਚ ਉਨ੍ਹਾਂ ਨੇ ਦੋਸ਼ ਲਗਾਏ ਹਨ ਕਿ ਉਨ੍ਹਾਂ ਨੂੰ ਛੋਟਾ ਸ਼ਕੀਲ ਦੇ ਦਫਤਰ ਤੋਂ ਫੋਨ ਕਰਕੇ ਧਮਕਾਇਆ ਜਾ ਰਿਹਾ ਹੈ ਕਿ ਉਹ ਫਿਲਮ ‘ਚੋਂ ਉਨਾਂ ਦ੍ਰਿਸ਼ਾਂ ਨੂੰ ਹਟਾ ਦੇਣ ਜਿਨਾਂ ‘ਚ ਦਾਊਦ ਨੂੰ ਗਲਤ ਤਰੀਕੇ ਨਾਲ ਦਿਖਾਇਆ ਗਿਆ ਹੈ। ਪੁਲਸ ਨੇ ਕਿਹਾ ਹੈ ਕਿ ਸ਼ਿਕਾਇਤ ‘ਤੇ ਗੌਰ ਕੀਤਾ ਜਾ ਰਿਹਾ ਹੈ। ਮੁੰਬਈ ‘ਚ ਰਹਿੰਦੇ ਹੋਣ ਦੇ ਬਾਵਜੂਦ ਦਿੱਲੀ ‘ਚ ਸ਼ਿਕਾਇਤ ਦਰਜ ਕਰਵਾਉਣ ਦੀ ਵਜ੍ਹਾ ਬਾਰੇ ਪੁੱਛੇ ਜਾਣ ‘ਤੇ ਮਿਸ਼ਰਾ ਨੇ ਕਿਹਾ, ”ਸਭ ਤੋਂ ਪਹਿਲਾਂ ਫੋਨ ਤਦ ਆਇਆ ਸੀ ਜਦੋਂ ਅਸੀਂਂ ਦਿੱਲੀ ‘ਚ ਸੀ। ਇਸ ਦੇ ਬਾਅਦ ਦੁਬਈ ਵਾਲੇ ਨੰਬਰ ਅਤੇ ਇਕ ਇੰਟਰਨੈੱਟ ਵਾਲੇ ਨੰਬਰ ਤੋਂ ਫੋਨ ਆਇਆ, ਜਿਸ ‘ਚ ਫਿਲਮ ਰਿਲੀਜ਼ ਨਾ ਕਰਨ ਜਾਂ ਉਨ੍ਹਾਂ ਦ੍ਰਿਸ਼ਾਂ ਨੂੰ ਹਟਾਉਣ ਲਈ ਕਿਹਾ ਗਿਆ ਸੀ।’

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp