Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਸ਼ਰਧਾਂਜਲੀ Obituaries

ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ‘ਤੇ ਕਾਂਗਰਸ ਵੱਲੋਂ ਇੰਦਰਾ ਗਾਂਧੀ ਦਾ ਬੁੱਤ ਸਥਾਪਤ

By Admin Published 3 min read

ਲੁਧਿਆਣਾ: ਆਪਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਜਿਥੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਨੇ ਖਾਲਿਸਤਾਨ ਦੇ ਨਾਅਰੇ ਲਾਉਂਦਿਆਂ ਅਕਾਲ ਤਖ਼ਤ ਦੇ ਬਾਹਰ ਖਾਲਿਸਤਾਨ ਦਾ ਝੰਡਾ ਫਹਿਰਾਇਆ ਉਥੇ ਹੀ ਕਾਂਗਰਸ ਨੇ ਇਸ ਮੌਕੇ ਲੁਧਿਆਣਾ ਵਿਖੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਬੁੱਤ ਸਥਾਪਤ ਕੀਤਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਵੱਲੋਂ ਇੰਦਰਾ ਗਾਂਧੀ ਦਾ ਬੁੱਤ ਸਥਾਪਤ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਉਸ ਵੇਲੇ ਅਕਾਲੀ ਦਲ ਸਣੇ ਕੁੱਝ ਕੱਟੜਪੰਥੀਆਂ ਨੇ ਇਸ ਗੱਲ ‘ਤੇ ਤਿੱਖਾ ਪ੍ਰਤੀਕਰਮ ਜਤਾਇਆ ਸੀ। ਇਥੋਂ ਤੱਕ ਕਿ ਅਕਾਲੀ ਦਲ ਮਾਨ ਦੇ ਮੈਂਬਰਾਂ ਵੱਲੋਂ ਕਾਂਗਰਸ ਭਵਨ ਦੇ ਬਾਹਰ ਕਾਲੇ ਝੰਡੇ ਲੈਕੇ ਕਾਂਗਰਸ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ।
ਉਸ ਤੋਂ ਬਾਅਦ ਅੱਜ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਵਿਜੇ ਅਗਨੀਹੋਤਰੀ ਗੋਲਡੀ ਨੇ ਕਾਂਗਰਸ ਭਵਨ ਲੁਧਿਆਣਾ ‘ਚ ਇੰਦਰਾ ਗਾਂਧੀ ਦਾ ਬੁੱਤ ਸਥਾਪਤ ਕੀਤਾ। ਇਸ ਮੌਕੇ ਗੋਲਡੀ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਇਸ ਬੁੱਤ ਨੂੰ ਲਾਉਣਾ ਚਾਹੁੰਦਾ ਸੀ ਪਰ ਕੁੱਝ ਕਾਰਨਾਂ ਕਰਕੇ ਅਜਿਹਾ ਨਹੀਂ ਕਰ ਸਕਿਆ। ਉਸਨੇ ਗਾਂਧੀ ਪਰਿਵਾਰ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਇਹ ਬੁੱਤ ਲਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਇਸ ਮੌਕੇ ਯੂਥ ਕਾਂਗਜਸ ਦੇ ਸਾਬਕਾ ਪ੍ਰਧਾਨ ਕੋਮਲ ਖੰਨਾ ਨੇ ਇਸ ਕੰਮ ਲਈ ਵਿਜੇ ਗੋਲਡੀ ਦੀ ਪ੍ਰਸੰਸਾ ਕੀਤੀ।
88
ਮੋਦੀ ਸਰਕਾਰ ਦੇ ਆਖਰੀ ਸਾਲ ‘ਚ ਆਰਥਿਕ ਝਟਕੇ
ਨਵੀਂ ਦਿੱਲੀ: ਮੋਦੀ ਸਰਕਾਰ ਦਾ ਆਖਰੀ ਵਰ੍ਹਾ ਕਈ ਆਰਥਿਕ ਉਤਰਾਅ-ਚੜ੍ਹਾਅ ਵਿੱਚੋਂ ਲੰਘੇਗਾ। ਰਿਜ਼ਰਵ ਬੈਂਕ ਨੇ ਵਿਆਜ ਦਰਾਂ ਵਧਾਉਣ ਮਗਰੋਂ ਕਿਹਾ ਹੈ ਕਿ ਅਗਲੇ ਸਮੇਂ ਵਿੱਚ ਮਹਿੰਗਾਈ ਵਧੇਗੀ। ਇਸ ਦੇ ਨਾਲ ਹੀ ਉਦਯੋਗਿਕ ਵਿਕਾਸ ਨੂੰ ਵੀ ਸੱਟ ਵੱਜੇਗੀ। ਕੇਂਦਰ ਸਰਕਾਰ ਇਸ ਨੂੰ ਆਲਮੀ ਮੰਡੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਜੋੜ ਰਹੀ ਹੈ।
ਦਰਅਸਲ ਰਿਜ਼ਰਵ ਬੈਂਕ ਨੇ ਚਾਲੂ ਮਾਲੀ ਸਾਲ ਲਈ ਮਹਿੰਗਾਈ ਦਰ ਬਾਰੇ ਆਪਣੇ ਅਨੁਮਾਨ ਵਿੱਚ ਮਾਮੂਲੀ ਵਾਧਾ ਕੀਤਾ ਹੈ। ਮਾਲੀ ਨੀਤੀ ਕਮੇਟੀ (ਐਮਪੀਸੀ) ਦੀ ਤਿੰਨ ਰੋਜ਼ਾ ਮੀਟਿੰਗ ਤੋਂ ਬਾਅਦ ਬੁੱਧਵਾਰ ਨੂੰ ਆਰਬੀਆਈ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਚੂਨ ਮਹਿੰਗਾਈ ਦਰ ਅਪਰੈਲ ਮਹੀਨੇ ਮੁੱਖ ਤੌਰ ‘ਤੇ ਖਾਧ ਤੇ ਤੇਲ ਕੀਮਤਾਂ ਕਰਕੇ ਵਧ ਕੇ 4.6 ਫੀਸਦ ਹੋ ਗਈ ਸੀ। ਹੁਣ ਆਰਬੀਆਈ ਨੇ ਚਾਲੂ ਮਾਲੀ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਸੀਪੀਆਈ ਮਹਿੰਗਾਈ ਦਰ 4.8-4.9 ਫੀਸਦ ਰਹਿਣ ਦਾ ਅਨੁਮਾਨ ਲਾਇਆ ਹੈ।
ਉਧਰ, ਆਰਬੀਆਈ ਵੱਲੋਂ ਮੁੱਖ ਵਿਆਜ ਦਰ ਵਿੱਚ ਕੀਤੇ ਗਏ ਵਾਧੇ ‘ਤੇ ਸਨਅਤੀ ਸੈਕਟਰ ਨੇ ਕਿਹਾ ਕਿ ਇਸ ਨਾਲ ਦੇਸ਼ ਦੇ ਆਰਥਿਕ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਠੇਸ ਲੱਗੇਗੀ। ਇੰਡੀਆ ਇੰਕ. ਨੇ ਬੈਂਕ ਨੂੰ ਕਿਹਾ ਕਿ ਉਹ ਇਸ ਦੀ ਥਾਂ ਨਰਮ ਮੁਦਰਾ ਨੀਤੀ ਅਪਣਾਵੇ। ਇੰਡੀਆ ਇੰਕ. ਦੇ ਇੱਕ ਹਿੱਸੇ ਦਾ ਖ਼ਿਆਲ ਹੈ ਕਿ ਆਗਾਮੀ ਸਮੇਂ ਦੌਰਾਨ ਵੀ ਵਿਆਜ ਦਰਾਂ ਵਧ ਸਕਦੀਆਂ ਹਨ, ਕਿਉਂਕਿ ਆਰਬੀਆਈ ਨੇ ਮਹਿੰਗਾਈ ਦਰ ‘ਚ ਵਾਧੇ ਦੀ ਪੇਸ਼ੀਨਗੋਈ ਕੀਤੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਸ਼ਰਧਾਂਜਲੀ Obituaries →
Share on WhatsApp