ਅਮਰੀਕਾ : ਅੱਗ ਨਾਲ 1.2 ਲੱਖ ਏਕੜ ਜੰਗਲ ਤਬਾਹ, ਐਮਰਜੈਂਸੀ ਦਾ ਐਲਾਨ

PunjabKesari

ਅੱਗ ਨੇ ਕਾਊਂਟੀ ਅਤੇ ਵੈਕਲਟੀ ਇਲਾਕਿਆਂ ਨੂੰ ਵੀ ਚਪੇਟ ਵਿਚ ਲੈ ਲਿਆ ਹੈ। ਇੱਥੇ ਰਹਿਣ ਵਾਲੇ 1 ਲੱਖ ਤੋਂ ਵਧੇਰੇ ਲੋਕਾਂ ਨੂੰ ਘਰ ਛੱਡਣ ਲਈ ਕਿਹਾ ਗਿਆ ਹੈ। ਖੇਤਰ ਵਿਚ ਦਰਜਨਾਂ ਘਰ ਅਤੇ ਮੋਬਾਇਲ ਹੋਮ ਪੂਰੀ ਤਰ੍ਹਾਂ ਸੜ ਚੁੱਕੇ ਹਨ। ਇਸ ਦੇ ਬਾਅਦ ਗਵਰਨਰ ਗੌਵਿਨ ਨਿਊਸਮ ਨੇ ਰਾਜ ਵਿਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਹੈ। ਉਹਨਾਂ ਨੇ ਲੋਕਾਂ ਨੂੰ ਕਿਹਾ ਹੈ ਕਿ ਅਗਲੇ 48 ਘੰਟੇ ਚੁਣੌਤੀਪੂਰਨ ਹਨ। ਉੱਧਰ ਲਾਸ ਏਂਜਲਸ ਤੋਂ 15 ਲੱਖ ਲੋਕਾਂ ਨੂੰ ਬਿਨਾਂ ਬਿਜਲੀ ਦੇ ਰਹਿਣਾ ਪੈ ਰਿਹਾ ਹੈ। ਫੌਰੇਸਟੀ ਅਤੇ ਫਾਇਰ ਪ੍ਰੋਟੈਕਸ਼ਨ ਵਿਭਾਗ ਦੇ ਮੁਤਾਬਕ ਇਸ ਸਾਲ ਇੱਥੇ ਜੰਗਲਾਂ ਵਿਚ ਅੱਗ ਦੀਆਂ 5672 ਘਟਨਾਵਾਂ ਹੋਈਆਂ ਹਨ, ਜਿਸ ਵਿਚ 2.04 ਲੱਖ ਏਕੜ ਜੰਗਲ ਤਬਾਹ ਹੋ ਚੁੱਕਾ ਹੈ।

PunjabKesari

ਫਾਇਰ ਵਿਭਾਗ ਦੀ ਟੀਮ ਅੱਗ ‘ਤੇ ਕਾਬੂ ਪਾਉਣ ਵਿਚ ਜੁਟੀ ਹੋਈ ਹੈ। 1500 ਤੋਂ ਵਧੇਰੇ ਫਾਇਰ ਫਾਈਟਰਜ਼ ਨੂੰ ਇਸ ਕੰਮ ਵਿਚ ਲਗਾਇਆ ਗਿਆ ਹੈ। ਅੱਗ ਬੁਝਾਉਣ ਵਿਚ ਹੈਲੀਕਾਪਟਰ ਅਤੇ ਵਾਟਰ ਡਪਿੰਗ ਜਹਾਜ਼ਾਂ ਦੀ ਮਦਦ ਲਈ ਜਾ ਰਹੀ ਹੈ। ਅੱਗ ਪਹਾੜੀ ਇਲਾਕਿਆਂ ਵਿਚ ਫੈਲਣ ਦੇ ਕਾਰਨ ਇਸ ਨੂੰ ਬੁਝਾਉਣ ਵਿਚ ਕਰਮੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਦੱਸ ਦਈਏ ਕਿ ਅਮਰੀਕਾ ਦੇ ਦੂਜੇ ਇਲਾਕਿਆਂ ਦੀ ਤੁਲਨਾ ਵਿਚ ਕੈਲੀਫੋਰਨੀਆ ਗਰਮ ਹੈ। ਇਹੀ ਕਾਰਨ ਹੈ ਕਿ ਇੱਥੇ ਗਰਮੀ ਦੇ ਮੌਸਮ ਵਿਚ ਅਕਸਰ ਜੰਗਲਾਂ ਵਿਚ ਅੱਗ ਲੱਗ ਜਾਂਦੀ ਹੈ।

PunjabKesari

ਇਹ ਸਿਲਸਿਲਾ ਮੀਂਹ ਦਾ ਮੌਸਮ ਆਉਣ ਤੱਕ ਜਾਰੀ ਰਹਿੰਦਾ ਹੈ। ਭਾਵੇਂਕਿ ਬੀਤੇ ਕੁਝ ਸਾਲਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵਧੀਆਂ ਹਨ। ਕੈਲੀਫੋਰਨੀਆ ਵਿਚ ਜੰਗਲਾਂ ਦੇ ਨੇੜੇ ਰਿਹਾਇਸ਼ੀ ਇਲਾਕੇ ਵਧੇ ਹਨ।

PunjabKesari

ਅਜਿਹੇ ਵਿਚ ਅੱਗ ਲੱਗਣ ਨਾਲ ਜ਼ਿਆਦਾ ਨੁਕਸਾਨ ਹੁੰਦਾ ਹੈ। ਇਸ ਨੂੰ ਦੇਖਦੇ ਹੋਏ ਫਾਇਰ ਵਿਭਾਗ ਨੇ ਕੁਝ ਅਜਿਹੇ ਇਲਾਕਿਆਂ ਦੀ ਪਛਾਣ ਕੀਤੀ ਹੈ ਜਿੱਥੇ ਅੱਗ ਦਾ ਖਤਰਾ ਜ਼ਿਆਦਾ ਹੈ। 2019 ਵਿਚ ਲੱਗੀ ਅੱਗ ਅਮਰੀਕਾ ਦੇ ਕੈਲੀਫੋਰਨੀਆ ਦੇ ਜੰਗਲਾਂ ਵਿਚ 85 ਸਾਲ ਦੀ ਸਭ ਤੋਂ ਭਿਆਨਕ ਅੱਗ ਸੀ।

PunjabKesari

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ

50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.