ਅਗਲਾ ਜੂਨੀਅਰ ਹਾਕੀ ਵਿਸ਼ਵ ਕੱਪ ਭਾਰਤ ”ਚ

ਲਖਨਊ— ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ‘ਚ ਇਸ ਸਾਲ 8 ਤੋਂ 18 ਦਸੰਬਰ ਤੱਕ ਐੱਫ. ਆਈ. ਐੱਚ. ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਦਾ ਆਯੋਜਨ ਕੀਤਾ ਜਾਵੇਗਾ। ਕੌਮਾਂਤਰੀ ਹਾਕੀ ਸੰਘ (ਐੱਫ. ਆਈ. ਐੱਚ.) ਨੇ ਇਸ ਦੀ ਜਾਣਕਾਰੀ ਦਿੱਤੀ। ਦਸੰਬਰ ਵਿਚ ਹੋਣ ਵਾਲੇ ਇਸ ਮੁਕਾਬਲੇ ਵਿਚ 16 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ‘ਚ ਅਰਜਨਟੀਨਾ, ਆਸਟਰੇਲੀਆ, ਆਸਟਰੀਆ, ਬੈਲਜ਼ੀਅਮ, ਕੈਨੇਡਾ, ਮਿਸਰ, ਇੰਗਲੈਂਡ, ਜਰਮਨੀ, ਭਾਰਤ, ਜਪਾਨ, ਕੋਰੀਆ, ਹਾਲੈਂਡ, ਦੱਖਣੀ ਅਫਰੀਕਾ, ਨਿਊਜ਼ੀਲੈਂਡ, ਪਾਕਿਸਤਾਨ ਅਤੇ ਸਪੇਨ ਸ਼ਾਮਿਲ ਹਨ। ਜੂਨੀਅਰ ਵਿਸ਼ਵ ਕੱਪ ਨੌਜਵਾਨ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ‘ਤੇ ਆਪਣਾ ਹੁਨਰ ਦਿਖਾਉਣ ਦਾ ਮੰਚ ਹੈ।

ਹਾਕੀ ਇੰਡੀਆ (ਐੱਚ. ਆਈ.) ਦੇ ਪ੍ਰਧਾਨ ਅਤੇ ਐੱਫ. ਆਈ. ਐੱਚ. ਦੇ ਕਾਰਜਕਾਰੀ ਬੋਰਡ ਦੇ ਮੈਂਬਰ ਡਾ. ਨਰਿੰਦਰ ਧਰੂਵ ਬੱਤਰਾ ਨੇ ਕਿਹਾ, ”ਹਾਕੀ ਜੂਨੀਅਰ ਵਿਸ਼ਵ ਕੱਪ ਇਕ ਵੱਡਾ ਕੌਮਾਂਤਰੀ ਟੂਰਨਾਮੈਂਟ ਹੈ ਅਤੇ ਇਹ ਇੱਕ ਅਜਿਹਾ ਟੂਰਨਾਮੈਂਟ ਹੈ, ਜੋ ਖੇਡ ਦਾ ਭਵਿੱਖ ਦਿਖਾਉਂਦਾ ਹੈ।” ਉਨ੍ਹਾਂ ਕਿਹਾ,” ਇਸ ਟੂਰਨਾਮੈਂਟ ਨਾਲ ਭਵਿੱਖ ‘ਚ ਆਉਣ ਵਾਲੇ ਸਾਡੇ ਬਿਹਤਰੀਨ ਖਿਡਾਰੀਆਂ ਦੀ ਝਲਕ ਮਿਲੇਗੀ। ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਲਈ ਹਾਕੀ ਇੰਡੀਆ ‘ਤੋਂ ਬਿਹਤਰ ਹੋਰ ਕੋਈ ਮੇਜ਼ਬਾਨ ਨਹੀਂ ਹੋ ਸਕਦਾ।”

Share:

Facebook
Twitter
Pinterest
LinkedIn
matrimonail-ads
On Key

Related Posts

ਜੌਨ ਸੀਨਾ ਨਹੀਂ ਇਹ ਹੈ WWE ਦਾ ਸਭ ਤੋਂ ਮਹਿੰਗਾ ਰੈਸਲਰ, ਜਾਣੋ ਕਿੰਨੀ ਹੈ ਕਮਾਈ

ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੇ ਸੁਪਰਸਟਾਰ ਰੈਸਲਰ ਪੂਰੀ ਦੁਨੀਆ ‘ਚ ਪ੍ਰਸਿੱਧ ਹਨ। ਉਨ੍ਹਾਂ ਦੀ ਪ੍ਰਸਿੱਧੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਉਹ ਹਰ ਵਰਗ ਦੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.