ਪੱਤਰ ਪੇ੍ਰਰਕ, ਅੰਮਿ੍ਤਸਰ : ਅਜਨਾਲਾ ਹਲਕੇ ਵਿਚ ਪਿਛਲੇ 23 ਸਾਲ ਤੋਂ ਫੁੱਟਬਾਲ ਖੇਡ ਨੂੰ ਪ੍ਰਮੋਟ ਕਰਨ ਵਾਲੀ ਨਾਮਵਰ ਖੇਡ ਸੰਸਥਾ ਸਵਰਾਜ ਸਪੋਰਟਸ ਕਲੱਬ ਅਜਨਾਲਾ ਦੇ ਪ੍ਰਧਾਨ ਮੰਗਲ ਸਿੰਘ ਨੂੰ ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅੰਮਿ੍ਤਸਰ ਦੇ ਚੇਅਰਮੈਨ ਹਰਦੇਸ਼ ਸ਼ਰਮਾ ਤੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਖੇਡ ਪੋ੍ਮੋਟਰ ਦੀ ਯੋਗ ਅਗਵਾਈ ਹੇਠ ਸਾਦੇ ਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਵਿਸ਼ੇਸ ਤੌਰ ‘ਤੇ ਸਨਮਾਨਿਤ ਕੀਤਾ। ਇਹ ਸਨਮਾਨ ਦੀ ਰਸਮ ਅਦਾ ਕਰਦਿਆਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਇਸ ਫੁੱਟਬਾਲ ਕਲੱਬ ਨੇ ਅਜਨਾਲਾ ਖ਼ੇਤਰ ਵਿਚ ਕਈ ਕੌਮੀ ਅਤੇ ਰਾਜ ਪੱਧਰੀ ਖਿਡਾਰੀ ਪੈਦਾ ਕਰਕੇ ਪੰਜਾਬ ਪੱਧਰ ‘ਤੇ ਨਾਮਣਾ ਖੱਟਿਆ ਹੈ। ਅਜਨਾਲਾ ਖ਼ੇਤਰ ਨੂੰ ਪ੍ਰਧਾਨ ਮੰਗਲ ਸਿੰਘ ‘ਤੇ ਬਹੁਤ ਮਾਣ ਹੈ। ਇਸ ਮੌਕੇ ਮੰਗਲ ਸਿੰਘ ਨੇ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅੰਮਿ੍ਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਤੇ ਉਨ੍ਹਾਂ ਦੀ ਸਮੂਹ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਬਹੁਤ ਖੁਸ਼ਕਿਸਮਤ ਹਾਂ ਕਿ ਇਸ ਪੰਜਾਬ ਦੀ ਨਾਮਵਰ ਖੇਡ ਸੰਸਥਾ ਵੱਲੋਂ ਇਹ ਸਨਮਾਨ ਿਮਿਲਆ ਹੈ। ਇਸ ਮੌਕੇ ਓਐੱਸਡੀ ਮਨਪ੍ਰਰੀਤ ਸਿੰਘ, ਪੀਏ ਨਵਨੀਤ ਕੁਮਾਰ, ਗੁਰਵਿੰਦਰ ਸਿੰਘ, ਹੁਸਨ ਪ੍ਰਰੀਤ ਨਿੱਜਰ, ਗੁਰਦੀਪ ਸਿੰਘ, ਪ੍ਰਦੀਪ ਕੁਮਾਰ, ਕੁਲਦੀਪ ਸਿੰਘ ਅੌਲਖ, ਮਲਕੀਤ ਸਿੰਘ ਭੰਗੂ, ਨਿਰਵੈਰ ਸਿੰਘ, ਕਾਬੁਲ ਸਿੰਘ, ਬਿਕਰਮਜੀਤ ਸਿੰਘ, ਤਲਵਿੰਦਰ ਸਿੰਘ, ਹਰਜਿੰਦਰ ਸਿੰਘ ਨਿੱਜਰ, ਸੁਰਿੰਦਰ ਸਿੰਘ ਿਢੱਲੋਂ, ਅੰਮਿ੍ਤਪਾਲ ਸਿੰਘ ਤੇ ਮਨਪ੍ਰਰੀਤ ਸਿੰਘ ਹਾਜ਼ਰ ਸੀ।