ਸੁਖਦੇਵ ਗਰਗ, ਜਗਰਾਓਂ : ਸਪਰਿੰਗ ਡਿਊ ਸਕੂਲ ਨੇ ਸਫ਼ਾਈ ਹਫ਼ਤਾ ਮਨਾਉਂਦੇ ਹੋਏ ਵਿਦਿਆਰਥੀਆਂ ਤੇ ਸਟਾਫ਼ ਨੂੰ ਸਫ਼ਾਈ ਰੱਖਣ ਦੀ ਸਹੁੰ ਚੁਕਾਈ। ਵਾਈਸ ਪਿੰ੍ਸੀਪਲ ਬੇਅੰਤ ਬਾਵਾ ਨੇ ਸੀਬੀਐੱਸਈ ਦੇ ਨਿਰਦੇਸ਼ਾਂ ਅਨੁਸਾਰ ਮਨਾਏ ਸਫ਼ਾਈ ਹਫ਼ਤੇ ਦੌਰਾਨ ਸਕਾਊਟ ਐਂਡ ਗਾਈਡ ਯੂਨਿਟ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲੈਂਦਿਆਂ ਵਿਦਿਆਰਥੀਆਂ ਦੇ ਨਾਲ ਸਕੂਲ ਤੇ ਇਸ ਦੇ ਆਲ਼ੇ ਦੁਆਲੇ ਦੀਆਂ ਜਨਤਕ ਥਾਵਾਂ ਉਪਰ ਸਫ਼ਾਈ ਮੁਹਿੰਮ ਵਿੱਢੀ।
ਉਨ੍ਹਾਂ ਦੱਸਿਆ ਪ੍ਰਰਾਇਮਰੀ ਵਿੰਗ ਦੇ ਵਿਦਿਆਰਥੀਆਂ ਦੇ ਸਫ਼ਾਈ ਨਾਲ ਸਬੰਧਤ ਕਰਵਾਏ ਡਰਾਇੰਗ ਤੇ ਸਲੋਗਨ ਮੁਕਾਬਲਿਆਂ ‘ਚ ਸਫ਼ਾਈ ਸਬੰਧੀ ਸਲੋਗਨ ਤੇ ਚਿੱਤਰ ਉਲੀਕੇ ਜਿਨ੍ਹਾਂ ਰਾਹੀਂ ਸਫ਼ਾਈ ਦੀ ਮਹੱਤਤਾ ਨੂੰ ਦਰਸਾਇਆ ਗਿਆ।
ਉਨ੍ਹਾਂ ਦੱਸਿਆ ਐਲੀਮੈਂਟਰੀ ਵਿਭਾਗ ਦੇ ਵਿਦਿਆਰਥੀਆਂ ਦੇ ਲੇਖ ਮੁਕਾਬਲੇ ਵੀ ਕਰਵਾਏ ਗਏ। ਉਨ੍ਹਾਂ ਦੱਸਿਆ ਸਕੂਲ ਦੇ ਸਮੂਹ ਵਿਦਿਆਰਥੀਆਂ ਸਟਾਫ਼ ਤੇ ਮੈਨੇਜਮੈਂਟ ਨੇ ਸਫ਼ਾਈ ਰੱਖਣ ਸਬੰਧੀ ਸਹੁੰ ਵੀ ਚੁੱਕੀ। ਉਨ੍ਹਾਂ ਵਿਦਿਆਰਥੀਆਂ ਨੂੰ ਸਫ਼ਾਈ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਇਸ ਦੌਰਾਨ ਮੈਨੇਜਮੈਂਟ ਦੇ ਪ੍ਰਧਾਨ ਮਨਜੋਤ ਕੁਮਾਰ, ਚੇਅਰਮੈਨ ਬਲਦੇਵ ਬਾਵਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਤੇ ਮੈਨੇਜਰ ਮਨਦੀਪ ਚੌਹਾਨ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।


