ਰਾਸ਼ਟਰਪਤੀ ਵੱਲੋਂ ਦਿੱਲੀ ਗੈਂਗਰੇਪ ਤੇ ਕਤਲ ਮਾਮਲੇ ਦੇ ਦੋਸ਼ੀ ਦੀ ਅਪੀਲ ਰੱਦ

ਦਿੱਲੀ ਸਮੂਹਕ ਬਲਾਤਕਾਰ ਤੇ ਕਤਲ ਮਾਮਲੇ (ਜਿਸ ਨੂੰ ਜ਼ਿਆਦਾਤਰ ਮੀਡੀਆ ਨਿਰਭਯਾ ਕਾਂਡ ਕਹਿੰਦਾ ਹੈ) ਦੇ ਦੋਸ਼ੀਆਂ ਵਿੱਚੋਂ ਇੱਕ ਮੁਕੇਸ਼ ਦੀ ਰਹਿਮ ਦੀ ਬੇਨਤੀ ਅੱਜ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੇ ਮੁੱਢੋਂ ਰੱਦ ਕਰ ਦਿੱਤੀ ਹੈ। ਇਹ ਪਟੀਸ਼ਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਕੋਲ ਭੇਜੀ ਸੀ। ਸਾਲ 2012 ਦੇ ਦਿੱਲੀ ਸਮੂਹਕ ਬਲਾਤਕਾਰ ਮਾਮਲੇ ਦੇ ਦੋਸ਼ੀ ਮੁਕੇਸ਼ ਸਿੰਘ ਨੇ ਰਹਿਮ ਦੀ ਪਟੀਸ਼ਨ ਦਾਖ਼ਲ ਕੀਤੀ ਸੀ। ਚਾਰੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਪਹਿਲਾਂ ਹੀ ਹੋ ਚੁੱਕੀ ਹੈ। ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਨੂੰ ਨਾਲ ਹੀ ਇਹ ਸਿਫ਼ਾਰਸ਼ ਵੀ ਕੀਤੀ ਸੀ ਕਿ ਮੁਕੇਸ਼ ਸਿੰਘ ਦੀ ਰਹਿਮ ਦੀ ਬੇਨਤੀ ਪ੍ਰਵਾਨ ਨਾ ਕੀਤੀ ਜਾਵੇ। ਚੇਤੇ ਰਹੇ ਕਿ ਇੱਕ ਦਿਨ ਪਹਿਲਾਂ ਹੀ ਨਿਰਭਯਾ ਦੀ ਮਾਂ ਨੇ ਦੋਸ਼ੀਆਂ ਦੀ ਫ਼ਾਂਸੀ ਵਿੱਚ ਦੇਰੀ ਲਈ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਦੋਸ਼ੀ ਠਹਿਰਾਇਆ ਸੀ। ਨਿਰਭਯਾ ਦੀ ਮਾਂ ਨੇ ਕੇਜਰੀਵਾਲ ਸਰਕਾਰ ਉੱਤੇ ਉਨ੍ਹਾਂ ਨੂੰ ਆਪਣੇ ਫ਼ਾਇਦੇ ਲਈ ਵਰਤੋਂ ਕਰਨ ਦਾ ਦੋਸ਼ ਲਾਇਆ ਸੀ। ਇੱਥੇ ਇਹ ਵੀ ਵਰਨਣਯੋਗ ਹੈ ਕਿ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਲਈ 22 ਜਨਵਰੀ ਦੀ ਤਰੀਕ ਤੇ ਸਵੇਰੇ 7:00 ਵਜੇ ਦਾ ਸਮਾਂ ਮੁਕੱਰਰ ਕੀਤਾ ਸੀ। ਅਦਾਲਤ ਨੇ ਇਸ ਫ਼ੈਸਲੇ ਨੂੰ ਚੁਣੌਤੀ ਦੇਣ ਲਈ ਸੱਤ ਦਿਨਾਂ ਦਾ ਸਮਾਂ ਦਿੱਤਾ ਸੀ। ਮੁਲਜ਼ਮਾਂ ਨੇ ਇਸ ਫ਼ੈਸਲੇ ਤੋਂ ਬਾਅਦ ਸੁਪਰੀਮ ਕੋਰਟ ’ਚ ਕਿਊਰੇਟਿਵ ਪਟੀਸ਼ਨ ਦਾਇਰ ਕੀਤੀ ਸੀ ਤੇ ਦੇਸ਼ ਦੀ ਸਰਬਉੱਚ ਅਦਾਲਤ ਨੇ ਉਹ ਵੀ ਰੱਦ ਕਰ ਦਿੱਤੀ ਸੀ। ਰਾਸ਼ਟਰਪਤੀ ਨੇ ਭਾਵੇਂ ਦੋਸ਼ੀਆਂ ਦੀ ਰਹਿਮ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ, ਫਿਰ ਵੀ ਨਿਰਭਯਾ ਦੇ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਉੱਤੇ ਲਟਕਾਇਆ ਜਾਣਾ ਕੁਝ ਔਖਾ ਹੈ। ਦਰਅਸਲ, ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਦੋਸ਼ੀਆਂ ਦੀ ਰਹਿਮ ਦੀ ਪਟੀਸ਼ਨ ਰੱਦ ਹੋਣ ਤੋਂ ਬਾਅਦ 15 ਦਿਨਾਂ ਤੱਕ ਉਨ੍ਹਾਂ ਨੂੰ ਫਾਂਸੀ ’ਤੇ ਨਹੀਂ ਲਟਕਾਇਆ ਜਾ ਸਕਦਾ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਦੀ ਪ੍ਰਸਿੱਧ $20 ਨੂੰ ਬੂਟਿਆਂ ਸੇਲ ਇਨ੍ਹਾਂ ਗਰਮੀਆਂ ਵਿੱਚ ਮੁੜ ਆ ਰਹੀ ਹੈ

ਸਰੀ, ਬੀ.ਸੀ. – ਸਰੀ ਸਿਟੀ ਦੀ ਬਹੁਤ ਹੀ ਲੋਕਪ੍ਰਿਯ 20 ਡਾਲਰ ਨੂੰ ਪੌਦਿਆਂ ਦੀ ਸੇਲ ਇਨ੍ਹਾਂ ਗਰਮੀਆਂ ਵਿੱਚ ਵਾਪਸ ਆ ਰਹੀ ਹੈ। ਇਹ ਪ੍ਰੋਗਰਾਮ ਨਿਵਾਸੀਆਂ ਨੂੰ ਆਪਣੀਆਂ ਜਾਇਦਾਦਾਂ ਵਿੱਚ

ਸਿਟੀ ਆਫ਼ ਸਰੀ ਅਤੇ ਪ੍ਰੋਲੋਜਿਸ ਨੇ ਕੈਂਬਲ ਹਾਈਟਸ ਦੇ ਵੱਡੇ ਵਿਕਾਸ ਲਈ ਪ੍ਰਸਤਾਵਿਤ ਲੀਜ਼ ਨੂੰ ਅੱਗੇ ਵਧਾਇਆ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਅਤੇ ਪ੍ਰੋਲੋਜਿਸ (Prologis), ਜੋ ਲੋਜਿਸਟਿਕਸ ਰੀਅਲ ਐਸਟੇਟ ਖੇਤਰ ਵਿੱਚ ਇੱਕ ਗਲੋਬਲ ਲੀਡਰ ਕੰਪਨੀ ਹੈ, ਦਰਮਿਆਨ ਇੱਕ ਪ੍ਰਸਤਾਵਿਤ ਲੰਬੇ ਸਮੇਂ ਦੀ ਲੀਜ਼ ਸਬੰਧੀ ਉੱਚ ਪੱਧਰੀ

ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ

ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.