ਪੱਤਰ ਪੇ੍ਰਕ, ਫਗਵਾੜਾ : ‘ਮੇਰਾ ਵਾਰਡ-ਮੇਰਾ ਪਰਿਵਾਰ’ ਤਹਿਤ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਫਗਵਾੜਾ ਅਤੇ ਸਮੁੱਚੀ ਟੀਮ ਵੱਲੋਂ ਸ਼ਹਿਰ ਦੀ ਹਰ ਸਮੱਸਿਆ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦੇ ਮੱਦੇਨਜ਼ਰ ਰੱਖਦੇ ਹੋਏ ਵਾਰਡ ਨੰਬਰ 42 ਸਤਨਾਮਪੁਰਾ ਗਲੀ ਨੰਬਰ 2, ਭਾਣੋਕੀ ਰੋਡ ‘ਤੇ ਵਾਰਡ ਸੇਵਕ ਰਣਜੀਤ ਪਾਬਲਾ ਦੇ ਯਤਨਾਂ ਸਦਕਾ ਬਰਸਾਤੀ ਪਾਣੀ ਦਾ ਚੈਂਬਰ ਜੋ ਕਿ ਪਿਛਲੇ ਤਿੰਨ ਸਾਲ ਤੋਂ ਬੰਦ ਸੀ, ਉਸ ਦੀ ਸਫ਼ਾਈ ਕਰਵਾਈ ਗਈ। ਰਣਜੀਤ ਪਾਬਲਾ ਨੇ ਦੱਸਿਆ ਕਿ ਚੈਂਬਰ ਦੇ ਬੰਦ ਹੋਣ ਕਾਰਨ ਸੜਕ ਦੇ ਉੱਪਰ ਬਰਸਾਤੀ ਪਾਣੀ ਕਈ ਦਿਨ ਤਕ ਜਮ੍ਹਾਂ ਰਹਿੰਦਾ ਸੀ। ਇਸ ਕਾਰਨ ਰਾਹਗੀਰਾਂ ਨੂੰ ਆਉਣ-ਜਾਣ ਵਿਚ ਬਹੁਤ ਤਕਲੀਫ ਹੁੰਦੀ ਸੀ ਅਤੇ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦਾ ਡਰ ਬਣਿਆ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਚੈਂਬਰ ਨੂੰ ਖੋਲ੍ਹ ਕੇ ਦਰੁਸਤ ਕੀਤਾ ਜਾ ਰਿਹਾ ਹੈ, ਜਿਸ ਲਈ ਨਿਗਮ ਪ੍ਰਸ਼ਾਸਨ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਨੂੰ ਜਲਦੀ ਦਰੁਸਤ ਕਰ ਕੇ ਸੜਕ ਦੇ ਬਰਾਬਰ ਕਰ ਦਿੱਤਾ ਜਾਵੇ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


