ਏਐੱਨਆਈ, ਬੈਂਗਲੁਰੂ। ਬੈਂਗਲੁਰੂ ਦੇ ਅੱਟੀਬੇਲੇ ‘ਚ ਸ਼ਨਿਚਰਵਾਰ ਨੂੰ ਪਟਾਕਿਆਂ ਦੀ ਦੁਕਾਨ ‘ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਘਟਨਾ ਵਿੱਚ 12 ਲੋਕਾਂ ਦੀ ਮੌਤ ਹੋ ਗਈ ਸੀ। ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ।
ਅੱਗ ਲੱਗਣ ਕਾਰਨ 12 ਦੀ ਮੌਤ
ਮੁੱਖ ਮੰਤਰੀ ਸਿੱਧਰਮਈਆ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ, ਮੈਨੂੰ ਇਹ ਖਬਰ ਸੁਣ ਕੇ ਬਹੁਤ ਦੁੱਖ ਹੋਇਆ ਹੈ ਕਿ ਬੈਂਗਲੁਰੂ ਸਿਟੀ ਜ਼ਿਲੇ ਦੇ ਅਨੇਕਲ ਨੇੜੇ ਪਟਾਕਿਆਂ ਦੀ ਦੁਕਾਨ ‘ਚ ਅੱਗ ਲੱਗਣ ਕਾਰਨ 12 ਲੋਕਾਂ ਦੀ ਮੌਤ ਹੋ ਗਈ ਹੈ।
#WATCH | Karnataka: Fire broke out at a firecracker shop in Attibele. Several fire tenders were present at the spot. Further details awaited. pic.twitter.com/HcAzWItPVZ
— ANI (@ANI) October 7, 2023
ਮੁੱਖ ਮੰਤਰੀ ਘਟਨਾ ਸਥਾਨ ਦਾ ਦੌਰਾ ਕਰਨਗੇ
ਜਾਣਕਾਰੀ ਮੁਤਾਬਕ ਮੁੱਖ ਮੰਤਰੀ ਖੁਦ ਘਟਨਾ ਸਥਾਨ ਦਾ ਦੌਰਾ ਕਰਨਗੇ। ਸੀਐੱਮ ਨੇ ਕਿਹਾ ਮੈਂ ਭਲਕੇ ਹਾਦਸੇ ਵਾਲੀ ਥਾਂ ‘ਤੇ ਜਾ ਕੇ ਮੁਆਇਨਾ ਕਰਾਂਗਾ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਇਸ ਤੋਂ ਪਹਿਲਾਂ ਨਿਊਜ਼ ਏਜੰਸੀ ਪੀਟੀਆਈ ਦੇ ਹਵਾਲੇ ਨਾਲ ਦੱਸਿਆ ਗਿਆ ਸੀ ਕਿ ਅੱਗ ਦੀ ਘਟਨਾ ਵਿੱਚ ਚਾਰ ਲੋਕ ਮਾਮੂਲੀ ਜ਼ਖ਼ਮੀ ਹੋਏ ਹਨ, ਪਰ ਹੁਣ ਨਿਊਜ਼ ਏਜੰਸੀ ਏਐੱਨਆਈ ਨੇ ਦੱਸਿਆ ਕਿ ਇਸ ਘਟਨਾ ਵਿੱਚ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ‘ਤੇ ਮੁੱਖ ਮੰਤਰੀ ਨੇ ਦੁੱਖ ਪ੍ਰਗਟ ਕੀਤਾ ਹੈ।


