ਸੁਖਦੇਵ ਗਰਗ, ਜਗਰਾਓਂ : ਸਿੱਧਵਾਂ ਬੇਟ ਦੇ ਬੀਬੀਐੱਸਬੀ ਕਾਨਵੈਂਟ ਸਕੂਲ ਵਿਖੇ ‘ਕਹਾਣੀ ਸੁਣਾਉਣ’ ਦਾ ਮੁਕਾਬਲਾ ਕਰਵਾਇਆ ਗਿਆ, ਜਿਸ ‘ਚ ਯੂਕੇਜੀ ਜਮਾਤ ਦੇ ਬੱਚਿਆਂ ਨੇ ਕਹਾਣੀ ਸੁਣਾਉਣ ਦੇ ਮੁਕਾਬਲੇ ‘ਚ ਹਿੱਸਾ ਲਿਆ। ਬੱਚਿਆਂ ਨੇ ਵੱਖ-ਵੱਖ ਕਹਾਣੀਆਂ ਨੂੰ ਬੜੇ ਆਤਮ ਵਿਸ਼ਵਾਸ ਨਾਲ ਪੇਸ਼ ਕੀਤਾ। ਅਧਿਆਪਕਾਂ ਮੋਨਿਕਾ ਕਪੂਰ ਕੌਰ ਤੇ ਨਿਸ਼ਾ ਨੇ ਵੀ ਇਸ ਮੁਕਾਬਲੇ ਦੀ ਤਿਆਰੀ ‘ਚ ਖੂਬ ਸਹਿਯੋਗ ਦਿੱਤਾ।

ਇਸ ਮੁਕਾਬਲੇ ‘ਚ ਜੱਜ ਦੀ ਭੂਮਿਕਾ ਕਰਮਜੀਤ ਕੌਰ ਨੇ ਬਹੁਤ ਵਧੀਆ ਤਰੀਕੇ ਨਾਲ ਨਿਭਾਈ। ਪਿੰ੍ਸੀਪਲ ਮੋਨਾ ਠਾਕੁਰ ਨੇ ਬੱਚਿਆਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਕਿਹਾ ਪੁਰਾਣੇ ਸਮੇਂ ‘ਚ ਬੱਚੇ ਦਾਦਾ-ਦਾਦੀ ਤੋਂ ਕਹਾਣੀਆਂ ਸੁਣਦੇ ਸਨ ਪਰ ਅੱਜ ਕੱਲ੍ਹ ਆਧੁਨਿਕ ਤਕਨੀਕ ਕਾਰਨ ਬੱਚਿਆਂ ਦਾ ਰੁਝਾਨ ਸਿੱਖਿਆਦਾਇਕ ਕਹਾਣੀਆਂ ਤੋਂ ਕਾਫੀ ਘੱਟ ਗਿਆ ਹੈ।

ਇਸ ਮੌਕੇ ਚੇਅਰਮੈਨ ਸੰਨੀ ਅਰੋੜਾ, ਵਾਈਸ ਚੇਅਰਮੈਨ ਰਜਿੰਦਰ ਕੁਮਾਰ ਬਾਵਾ, ਪ੍ਰਧਾਨ ਹਰੀਕ੍ਰਿਸ਼ਨ ਭਗਵਾਨ ਦਾਸ, ਮੈਨੇਜਿੰਗ ਡਾਇਰੈਟਰ ਸ਼ਾਮ ਸੁੰਦਰ ਭਾਰਦਵਾਜ, ਜਨਰਲ ਸਕੱਤਰ ਅੰਜੂ ਬਾਲਾ ਅਤੇ ਮੈਨੇਜਰ ਗਗਨਦੀਪ ਬਾਵਾ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਤੇ ਇਸ ਕਾਰਜ ਦੀ ਸ਼ਲਾਘਾ ਕੀਤੀ।