ਨਵੀਂ ਦਿੱਲੀ, ਸਪੋਰਟਸ ਡੈਸਕ : ਭਾਰਤੀ ਟੀਮ ਨੇ ਏਸ਼ਿਆਈ ਖੇਡਾਂ ‘ਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਟੀਮ ਕੁਆਰਟਰ ਫਾਈਨਲ ‘ਚ ਨੇਪਾਲ ਨੂੰ 23 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ‘ਚ ਪਹੁੰਚ ਗਈ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਯਸ਼ਸਵੀ ਜੈਸਵਾਲ ਦੇ ਸੈਂਕੜੇ ਦੀ ਬਦੌਲਤ 202 ਦੌੜਾਂ ਬਣਾਈਆਂ। ਨੇਪਾਲ 9 ਵਿਕਟਾਂ ਗੁਆ ਕੇ 179 ਦੌੜਾਂ ਹੀ ਬਣਾ ਸਕਿਆ।
ਭਾਰਤ ਲਈ ਵਿਕਟਕੀਪਰ ਜਿਤੇਸ਼ ਸ਼ਰਮਾ ਤੇ ਤਾਮਿਲਨਾਡੂ ਦੇ ਸਪਿਨਰ ਰਵੀਸ਼੍ਰੀਨਿਵਾਸ ਸਾਈ ਕਿਸ਼ੋਰ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ‘ਚ ਆਪਣੀ ਸ਼ੁਰੂਆਤ ਕੀਤੀ। ਜਿਤੇਸ਼ ਸ਼ਰਮਾ ਤੇ ਸਾਈ ਕਿਸ਼ੋਰ ਨੇ ਆਈਪੀਐਲ ਤੇ ਘਰੇਲੂ ਕ੍ਰਿਕਟ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸ ਕਾਰਨ ਉਸ ਨੂੰ ਭਾਰਤੀ ਟੀਮ ‘ਚ ਜਗ੍ਹਾ ਮਿਲੀ। ਇਸ ਦੇ ਨਾਲ ਹੀ 26 ਸਾਲਾ ਨੌਜਵਾਨ ਸਪਿਨਰ ਸਾਈ ਕਿਸ਼ੋਰ ਨੂੰ ਮੈਚ ਦੌਰਾਨ ਰੋਂਦੇ ਹੋਏ ਦੇਖਿਆ ਗਿਆ।
Emotions aplenty as Sai Kishore swelled up during the national anthem of 🇮🇳, making his T20I debut today 🆚🇳🇵
Drop a 💙 if you believe hard work always pays off 🙌💯#Cheer4India #TeamIndia #Cricket #HangzhouAsianGames #AsianGames2023 #SonyLIV pic.twitter.com/x9fdZjIGg2
— Sony LIV (@SonyLIV) October 3, 2023
ਰਾਸ਼ਟਰੀ ਗੀਤ ਸੁਣ ਕੇ ਰੋ ਪਏ ਸਾਈ ਕਿਸ਼ੋਰ
ਦਰਅਸਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਗੀਤ ਵਜਾਏ ਗਏ। ਜਦੋਂ ਭਾਰਤ ਦਾ ਰਾਸ਼ਟਰੀ ਗੀਤ ਵੱਜਿਆ ਤਾਂ ਸਾਈ ਕਿਸ਼ੋਰ ਆਪਣੀਆਂ ਭਾਵਨਾਵਾਂ ‘ਤੇ ਕਾਬੂ ਨਹੀਂ ਰੱਖ ਸਕੇ ਤੇ ਰੋਣ ਲੱਗ ਪਏ। ਹਾਲਾਂਕਿ, ਬਾਅਦ ‘ਚ ਉਨ੍ਹਾਂ ਆਪਣੇ ਆਪ ਨੂੰ ਕੰਟਰੋਲ ਕਰ ਲਿਆ। ਸਾਈ ਕਿਸ਼ੋਰ ਦੀ ਦਿਲ ਛੂਹ ਲੈਣ ਵਾਲੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।
ਹਾਸਲ ਕੀਤੀ ਪਹਿਲੀ ਅੰਤਰਰਾਸ਼ਟਰੀ ਵਿਕਟ
ਤੁਹਾਨੂੰ ਦੱਸ ਦੇਈਏ ਕਿ ਸਾਈ ਕਿਸ਼ੋਰ ਨੂੰ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲਿਆ, ਪਰ ਉਨ੍ਹਾਂ ਨੇ ਆਪਣੇ ਕੋਟੇ ਦੇ ਚਾਰ ਓਵਰ ਪੂਰੇ ਕੀਤੇ। ਇਸ ਦੌਰਾਨ ਉਨ੍ਹਾਂ ਨੇਪਾਲੀ ਖਿਡਾਰੀ ਨੂੰ 25 ਦੌੜਾਂ ਦੇ ਕੇ ਪੈਵੇਲੀਅਨ ਦਾ ਰਸਤਾ ਦਿਖਾਇਆ। ਨੇਪਾਲ ਦੀ ਪਾਰੀ ਦੇ 9ਵੇਂ ਓਵਰ ਵਿੱਚ ਸਾਈ ਨੇ ਭੁਰਤੁਲ ਨੂੰ ਅਵੇਸ਼ ਖਾਨ ਦੇ ਹੱਥੋਂ ਕੈਚ ਆਊਟ ਕਰਵਾ ਕੇ ਪਹਿਲੀ ਸਫਲਤਾ ਹਾਸਲ ਕੀਤੀ।
ਯਸ਼ਸਵੀ ਦੇ ਨਾਂ ਦਰਜ ਹੋਇਆ ਵੱਡਾ ਰਿਕਾਰਡ
ਇਸ ਦੇ ਨਾਲ ਹੀ ਯਸ਼ਸਵੀ ਜੈਸਵਾਲ ਨੇ ਆਪਣੇ ਛੇਵੇਂ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਸੈਂਕੜਾ ਲਗਾ ਕੇ ਇੱਕ ਵੱਡਾ ਰਿਕਾਰਡ ਬਣਾਇਆ ਹੈ। ਉਸ ਨੇ ਟੀ-20 ‘ਚ ਸਭ ਤੋਂ ਘੱਟ ਉਮਰ ‘ਚ ਸੈਂਕੜਾ ਲਗਾਉਣ ਦਾ ਸ਼ੁਭਮਨ ਗਿੱਲ ਦਾ ਰਿਕਾਰਡ ਤੋੜ ਦਿੱਤਾ। ਜੈਸਵਾਲ ਨੇ ਇਹ ਸੈਂਕੜਾ 21 ਸਾਲ 279 ਦਿਨਾਂ ‘ਚ ਜੜਿਆ ਹੈ।



