ਸੁਖਦੇਵ ਗਰਗ, ਜਗਰਾਓਂ : ਅਨੂਵਰਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ੁੱਕਰਵਾਰ ਰੋਸ਼ਨੀ ਦਾ ਤਿਉਹਾਰ ਦੀਵਾਲੀ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਵਿਦਿਆਰਥੀਆਂ ਵੱਲੋਂ ਪ੍ਰਦੂਸ਼ਣ ਮੁਕਤ ਗ੍ਰੀਨ ਦੀਵਾਲੀ ਬਾਰੇ ਭਾਸ਼ਣ ਦਿੱਤੇ ਗਏ। ਡਾਇਰੈਕਟਰ ਅਮਰਜੀਤ ਕੌਰ ਨੇ ਵੱਖ-ਵੱਖ ਧਰਮਾਂ ਨਾਲ ਸਬੰਧਤ ਦੀਵਾਲੀ ਦੇ ਇਤਿਹਾਸ ‘ਤੇ ਚਾਨਣਾ ਪਾਇਆ ਤੇ ਮਿੱਟੀ ਦੇ ਦੀਵਿਆਂ ਦੀ ਮਹੱਤਤਾ ਦੱਸੀ।

ਸਾਰੀਆਂ ਸ਼ੇ੍ਣੀਆਂ ‘ਚ ਰੰਗੋਲੀ ਬਣਾਉਣਾ, ਤੋਰਨ, ਦੀਵੇ, ਮੋਮਬਤੀਆਂ, ਥਾਲ਼ੀ ਸਜਾਵਟ, ਬਿੰਦੀ ਪੇਸਟ ਤੇ ਬੇਕਾਰ ਸਾਮਾਨ ਤੋਂ ਵਧੀਆ ਚੀਜ਼ਾਂ ਬਣਾਉਣਾ ਆਦਿ ਵਿਭਿੰਨ ਸਰਗਰਮੀਆਂ ਕਰਵਾਈਆਂ ਗਈਆਂ। ਇਸ ਮੌਕੇ ਅਰਿਹੰਤ ਜੈਨ ਤੇ ਵਿਸ਼ਾਲ ਜੈਨ ਨੇ ਵਿਦਿਆਰਥੀਆਂ ਨੂੰ ਪਟਾਕਿਆਂ ਦੇ ਮਾੜੇ ਪ੍ਰਭਾਵ ਦੇ ਮਨੁੱਖੀ ਜੀਵਨ ਤੇ ਪੈਂਦੇ ਅਸਰ ਬਾਰੇ ਜਾਗਰੂਕ ਕਰਦਿਆਂ ‘ਜੀਵਨ ਨੂੰ ਹਾਂ ਤੇ ਪਟਾਕਿਆਂ ਨੂੰ ਨਾਂਹ’ ਕਹਿਣ ਦਾ ਸੁਨੇਹਾ ਦਿੱਤਾ ਤੇ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਪਿੰ੍ਸੀਪਲ ਗੋਲਡੀ ਜੈਨ ਤੇ ਅਧਿਆਪਕ ਹਾਜ਼ਰ ਸਨ।