ਸਟਾਫ਼ ਰਿਪੋਰਟਰ, ਰੂਪਨਗਰ : ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੌਰਾਨ ਕੁਸ਼ਤੀ ਮੁਕਾਬਲੇ ਅਕਬਰਪੁਰ ਮਗਰੋਂੜ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੋਪੜ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਵੱਖ-ਵੱਖ ਭਾਰ ਵਰਗ ਵਿੱਚ ਅੰਡਰ-14, ਅੰਡਰ-17, ਅੰਡਰ 19 ਗਰੁੱਪ ਵਿੱਚ ਮੈਡਲ ਪ੍ਰਰਾਪਤ ਕੀਤੇ। ਅੰਡਰ-14 ਭਾਰ ਵਰਗ 48 ਕਿਲੋਗ੍ਰਾਮ ਫਰੀ ਸਟਾਈਲ ਵਿੱਚ ਇਕਬਾਲ ਸਿੰਘ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ।
ਅੰਡਰ 17 ਭਾਰ ਵਰਗ ਵਿੱਚ 35 ਕਿਲੋਗ੍ਰਾਮ ਵਿਚ ਦਿਲਜੋਤ ਸਿੰਘ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਅੰਡਰ 17 ਭਾਰ ਵਰਗ 45 ਕਿੱਲੋਗ੍ਰਾਮ ਵਿੱਚ ਨਮਨਜੋਤ ਸਿੰਘ ਨੇ ਦੂਜਾ ਸਥਾਨ, ਸਬਦਦੀਪ ਸਿੰਘ ਨੇ 65 ਕਿੱਲੋਗ੍ਰਾਮ ਵਿੱਚ ਦੂਜਾ ਸਥਾਨ, ਜਸ਼ਨਦੀਪ ਸਿੰਘ ਨੇ 51 ਕਿਲੋਗ੍ਰਾਮ ਭਾਰ ਵਰਗ ਵਿੱਚ ਤੀਜਾ ਸਥਾਨ, 55 ਕਿਲੋਗ੍ਰਾਮ ਭਾਰ ਵਰਗ ਵਿੱਚ ਕਰਨ ਨੇ ਤੀਜਾ ਸਥਾਨ, 70 ਕਿੱਲੋਗ੍ਰਾਮ ਭਾਰ ਵਿੱਚ ਹੇਮਨਪ੍ਰਰੀਤ ਸਿੰਘ ਨੇ ਦੂਜਾ ਸਥਾਨ, ਅੰਡਰ 19 ਗਰੀਕੋ ਰੋਮਨ 130 ਕਿਲੋਗ੍ਰਾਮ ਭਾਰ ਵਰਗ ਵਿੱਚ ਨਦੀਮ ਖਾਨ ਨੇ ਪਹਿਲਾਂ ਸਥਾਨ ਪ੍ਰਰਾਪਤ ਕੀਤ। ਇਸੇ ਤਰ੍ਹਾਂ ਜੰਗਵੀਰ ਸਿੰਘ ਨੇ ਗਰੀਕੋ ਰੋਮਨ 86 ਕਿਲੋਗ੍ਰਾਮ ਭਾਰ ਵਰਗ ਵਿੱਚ ਪਹਿਲਾ ਸਥਾਨ, 125 ਕਿਲੋਗ੍ਰਾਮ ਭਾਰ ਵਰਗ ਵਿੱਚ ਪਰਮਪ੍ਰਰੀਤ ਸਿੰਘ ਨੇ ਦੂਜਾ ਸਥਾਨ, 57 ਕਿਲੋਗ੍ਰਾਮ ਫਰੀ ਸਟਾਈਲ ਵਿੱਚ ਸ਼ਨੀ ਸਿੰਘ ਨੇ ਪਹਿਲਾ ਸਥਾਨ ਪ੍ਰਰਾਪਤ ਕੀਤਾ। ਇਸ ਮੌਕੇ ਪਿੰ੍ਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਪਹਿਲਵਾਨੀ ਸਾਨੂੰ ਇਕ ਨਰੋਆ ਸਰੀਰ ਪ੍ਰਵਾਨ ਕਰਦੀ ਹੈ। ਉੱਥੇ ਹੀ ਸਿਹਤਮੰਦ ਸਰੀਰ ਦੀ ਵਿਲੱਖਣ ਦਿੱਖ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਉਹ ਹੈ ਕਿ ਭਾਰਤ ਦਾ ਨਾਂ ਪਹਿਲਵਾਨੀ ਦੇ ਖੇਤਰ ਵਿਚ ਵਿਸ਼ਵ ਕੁਸ਼ਤੀ ਮੁਕਾਬਲਿਆਂ ਵਿੱਚ ਮੋਹਰੀ ਹੈ। ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਤੁਸੀਂ ਹੋਰ ਮਿਹਨਤ ਕਰੋ ਤੇ ਇਕ ਦਿਨ ਭਾਰਤ ਲਈ ਖੇਡਦੇ ਹੋਏ ਸਕੂਲ ਅਤੇ ਸੂਬੇ ਦਾ ਨਾਂ ਰੌਸ਼ਨ ਕਰੋ। ਇਸ ਮੌਕੇ ਸਕੂਲ ਦੇ ਮੈਨੇਜਰ ਹਰਬੰਸ ਸਿੰਘ ਕੰਧੋਲਾ ਵੱਲੋਂ ਸਕੂਲ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ ਗਈ। ਉਸ ਦੇ ਨਾਲ ਹੀ ਸਕੂਲ ਦੇ ਸਾਰੇ ਸਟਾਫ ਨੂੰ ਖੇਡਾਂ ਪੜ੍ਹਾਈ ਅਤੇ ਸੱਭਿਆਚਾਰ ਖੇਤਰਾਂ ਵਿਚ ਪਾਏ ਜਾ ਰਹੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਅਮਰਜੀਤ ਸਿੰਘ ਭੁੱਲਰ, ਨਵਤੇਜ ਸਿੰਘ ਅਤੇ ਕੁਸ਼ਤੀ ਕੋਚ ਵਿਨੀਤ ਭੱਲਾ ਆਦਿ ਹਾਜ਼ਰ ਸਨ।



