ਚਿੱਟੇ ਤੋਂ ਵੀ ਵੱਧ ਖਤਰਨਾਕ ਹੈ ਜ਼ਹਿਰੀਲਾ ਧੂੰਆਂ

ਇਹ ਧੂੰਆਂ ਤਾਂ ਚਿੱਟੇ ਤੋਂ ਵੀ ਵੱਧ ਖਤਰਨਾਕ ਹੈ, ਜਿਸ ਦੀ ਲਪੇਟ ’ਚ ਹਰੇਕ ਵਿਅਕਤੀ ਆ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚਿੱਟੇ ਦਾ ਅਸਰ ਤਾਂ ਉਸ ਦਾ ਸੇਵਨ ਕਰਨ ਵਾਲਿਆਂ ’ਤੇ ਪੈਂਦਾ ਹੈ ਪਰ ਇਹ ਧੂੰਆਂ ਵਾਤਾਵਰਣ ’ਚ ਇਸ ਕਦਰ ਫੈਲਦਾ ਹੈ, ਜਿਸ ਦੀ ਲਪੇਟ ’ਚ ਛੋਟੇ ਅਤੇ ਵੱਡੇ ਸਾਰੇ ਆ ਜਾਂਦੇ ਹਨ। -ਡਾਕਟਰ ਜੀ. ਐੱਸ. ਨਾਗਪਾਲ ਅਤੇ ਅਤਿਨ ਗੁਪਤਾ

ਇਸ ਧੂੰਏਂ ਨਾਲ ਅਲਰਜੀ ਦੇ ਰੋਗੀਆਂ ਦੀ ਸੰਖਿਆ 150 ਗੁਣਾ ਵਧ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰੀਰ ’ਤੇ ਪੂਰੇ ਕੱਪਡ਼ੇ ਪਾ ਕੇ ਅਤੇ ਮਾਸਕ ਲਾ ਕੇ ਹੀ ਬਾਹਰ ਜਾਣਾ ਚਾਹੀਦਾ ਹੈ। -ਚਮਡ਼ੀ ਰੋਗ ਮਾਹਰ ਡਾ. ਸ਼ਾਲੂ ਮਿੱਤਲ

ਜ਼ਹਿਰਲੇ ਧੂੰਏਂ ਦਾ ਅਸਰ ਚਾਰੇ ਪਾਸੇ ਫੈਲਿਆ ਹੋਇਆ ਹੈ, ਜਿਸ ਕਾਰਣ ਅਸਥਮਾ ਦੀ ਬੀਮਾਰੀ ’ਚ ਵਾਧਾ ਹੋ ਰਿਹਾ ਹੈ ਅਤੇ ਬੱਚਿਆਂ ਦੇ ਫੇਫਡ਼ੇ ਛੋਟੇ ਹੁੰਦੇ ਹਨ, ਅਜਿਹੇ ’ਚ ਜ਼ਹਿਰੀਲੇ ਧੂੰਏਂ ਦਾ ਅਸਰ ਬੱਚਿਆਂ ’ਤੇ ਵੱਧ ਅਸਰ ਪਾਉਂਦਾ ਹੈ। -ਆਦੇਸ਼ ਹਸਪਤਾਲ ਦੇ ਡਾ. ਕਸਤੂਰੀ ਲਾਲ ਅਤੇ ਚੰਡੀਗਡ਼੍ਹ ਕਲੀਨਿਕ ਦੇ ਡਾ. ਜਗਜੀਤ ਸਿੰਘ ਚਾਈਲਡ ਮਾਹਰ

ਪਰਾਲੀ ਤੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਇੰਨਾ ਖਤਰਨਾਕ ਹੈ ਕਿ ਉਹ ਸਰੀਰ ਦੇ ਪੂਰੇ ਅੰਦਰੂਨੀ ਭਾਗ ਨੂੰ ਆਪਣੀ ਲਪੇਟ ’ਚ ਲੈ ਕੇ ਸਰੀਰ ’ਚ ਆਰਗਨ ’ਤੇ ਅਸਰ ਕਰਦਾ ਹੈ। ਅਜਿਹੇ ’ਚ ਸਾਹ ਫੁੱਲਣਾ, ਅਲਰਜੀ, ਨੱਕ ਵੱਗਣਾ, ਗਲੇ ’ਚ ਖਰਾਸ਼, ਛਾਤੀ ਦਾ ਜਾਮ ਹੋਣਾ ਆਦਿ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਮਾਸਕ ਦੇ ਬਾਹਰ ਨਿਕਲਣਾ ਅਤਿ ਖਤਰਨਾਕ ਹੈ। -ਸਿਵਲ ਹਸਪਤਾਲ ਦੇ ਡਾ. ਗੁਰਮੇਲ ਸਿੰਘ

Share:

Facebook
Twitter
Pinterest
LinkedIn
matrimonail-ads
On Key

Related Posts

ਮੇਅਰ ਬਰੈਂਡਾ ਲੌਕ ਦਾ ਫਲੀਟਵੁੱਡ ਇਸਲਾਮਿਕ ਸੈਂਟਰ ਦੀ ਭੰਨਤੋੜ ਬਾਰੇ ਬਿਆਨ

ਫਲੀਟਵੁੱਡ ਇਸਲਾਮਿਕ ਸੈਂਟਰ ਵਿੱਚ ਰਿਪੋਰਟ ਕੀਤੇ ਗਏ ਨਫ਼ਰਤ ਭਰੇ ਸੁਨੇਹੇ ਅਤੇ ਧਮਕੀਆਂ ਬਹੁਤ ਹੀ ਅਪਮਾਨਜਨਕ ਅਤੇ ਦਿਲ ਦੁਖਾਉਣ ਵਾਲੀਆਂ ਹਨ। ਕਿਸੇ ਵਿਅਕਤੀ ਨੂੰ ਉਸਦੇ ਧਰਮ

ਮੇਅਰ ਬਰੈਂਡਾ ਲੌਕ ਦਾ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਵਿਚਕਾਰ ਹੋਏ ਸਮਝੌਤੇ ਬਾਰੇ ਬਿਆਨ

ਮੈਨੂੰ ਖ਼ੁਸ਼ੀ ਹੈ ਕਿ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਇੱਕ ਨਵੇਂ ਚਾਰ ਸਾਲਾਂ ਦੇ ਸਮਝੌਤੇ ‘ਤੇ ਪਹੁੰਚ ਗਏ ਹਨ। ਇਹ ਸਮਝੌਤਾ ਸਰੀ ਨੂੰ

ਸਰੀ ਸਿਟੀ ਵੱਲੋਂ ਤਿੰਨ ਨਵੇਂ ਨੇਬਰਹੁੱਡ ਪਾਰਕਾਂ ਲਈ 7.9 ਮਿਲੀਅਨ ਡਾਲਰ ਦਾ ਨਿਵੇਸ਼ – ਪਹਿਲੇ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ (Acorn Park) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨ ਨਵੇਂ ਨੇਬਰਹੁੱਡ ਪਾਰਕਾਂ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.