ਜਗਦੇਵ ਗਰੇਵਾਲ, ਜੋਧਾਂ : ਗੁੱਜਰਵਾਲ ਵਿਖੇ ਬਣੀ ਆਧੁਨਿਕ ਪਾਰਕ ‘ਚ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਸਾਬਕਾ ਸਰਪੰਚ ਲਖਵਿੰਦਰ ਸਿੰਘ, ਸਮਾਜ ਸੇਵੀ ਬੂਟਾ ਸਿੰਘ ਧਾਲੀਵਾਲ ਤੇ ਮਾਸਟਰ ਮਨਦੀਪ ਸਿੰਘ ਵੱਲੋਂ ਪਿੰਡਵਾਸੀਆਂ ਤੇ ਐੱਨਆਰਆਈਜ਼ ਦੇ ਸਹਿਯੋਗ ਨਾਲ ਕਰਵਾਏ ਗਏ ਮੇਲੇ ‘ਚ ਪੰਜਾਬ ਦੇ ਨਾਮਵਰ ਗਾਇਕਾਂ ਨੇ ਆਪਣੀ ਗਾਇਕੀ ਦੇ ਜੌਹਰ ਵਿਖਾਏ।
ਇਸ ਮੌਕੇ ਗਾਇਕ ਰਣਜੀਤ ਮਣੀ, ਬੱਬਲ ਧਾਲੀਵਾਲ, ਗਾਇਕਾ ਸਿਮਰਨ ਸਿੰਮੀ, ਸੁੁਦੇਸ਼ ਯਮਲਾ, ਨਿੰਮਾ ਬੱਸੀਆਂ, ਭੂਰਾ ਗੁੱਜਰਵਾਲ, ਲੱਖਾਂ ਡੇਹਲੋਂ, ਸੋਨੀ ਗੀਤਕਾਰ, ਵਾਰਿਸਦੀਪ, ਮਲਵਈ ਗਿੱਧੇ ਦੀਆਂ ਵੱਖ-ਵੱਖ ਟੀਮਾਂ ਸਮੇਤ ਵੱਡੀ ਗਿਣਤੀ ‘ਚ ਗਾਇਕਾਂ ਨੇ ਸੱਭਿਆਚਾਰਕ ਗੀਤਾਂ ਨਾਲ ਇਲਾਕਾਵਾਸੀਆਂ ਦਾ ਮਨੋਰੰਜਨ ਕੀਤਾ। ਇਸ ਮੌਕੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਸੀਨੀਅਰ ਆਗੂ ਮੇਜਰ ਸਿੰਘ ਭੈਣੀ, ਅਮਰਦੀਪ ਰੂਬੀ ਬੱਲੋਵਾਲ, ਬੰਨੀ ਿਢੱਲੋਂ, ਜਗਰੂਪ ਸਿੰਘ ਜੱਗੀ, ਸਾਬਕਾ ਥਾਣਾ ਇੰਚਾਰਜ ਹਰਭਜਨ ਸਿੰਘ, ਇੰਦਰਪਾਲ ਸਿੰਘ, ਹਰਚੇਤ ਸਿੰਘ, ਰਿੰਪੀ ਸਰਾਭਾ, ਗੁਰਮੇਲ ਸਿੰਘ ਬੱਗੂ ਸਰਪੰਚ ਧੂਲਕੋਟ, ਕਮਲਜੀਤ ਸਿੰਘ ਗਰੇਵਾਲ, ਦਰਸ਼ਨ ਸਿੰਘ ਦਰਦੀ, ਗੁਰਪ੍ਰਰੀਤ ਸਿੰਘ, ਬਲਜਿੰਦਰ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।


