ਸਟਾਫ ਰਿਪੋਰਟਰ, ਖੰਨਾ : ਕੁਲਾਰ ਪਬਲਿਕ ਸਕੂਲ ਕਿਸ਼ਨਗੜ੍ਹ ਖੰਨਾ ਵਿਖੇ ਦੂਜਾ ਸਾਲਾਨਾ ਖੇਡ ਦਿਵਸ ਕਰਵਾਇਆ ਗਿਆ। ਇਸ ਸਮਾਗਮ ‘ਚ ਪ੍ਰਰੀ ਪ੍ਰਰਾਇਮਰੀ ਦੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲੀ। ਪ੍ਰਰਾਇਮਰੀ ਤੋਂ ਸੱਤਵੀਂ ਜਮਾਤ ਤਕ, ਵੱਖ-ਵੱਖ ਮੁਕਾਬਲਿਆਂ ‘ਚ ਆਪਣੀ ਤਾਕਤ ਤੇ ਅਥਲੈਟਿਕਸ ਦਾ ਪ੍ਰਦਰਸ਼ਨ ਕੀਤਾ। ਜੂਨੀਅਰ ਸੈਕਸ਼ਨ ਲਈ ਈਵੈਂਟ ਤੇ ਮਨੋਰੰਜਕ ਸਰਗਰਮੀਆਂ ਨੂੰ ਪ੍ਰਦਰਸ਼ਿਤ ਕੀਤਾ।
ਇਸ ਦੌਰਾਨ ਸੀਨੀਅਰ ਵਿਦਿਆਰਥੀਆਂ ਨੇ ਆਪਣੇ ਹੁਨਰ ਤੇ ਮੁਕਾਬਲੇ ਦੀ ਭਾਵਨਾ ਦਾ ਪ੍ਰਦਰਸ਼ਨ ਕਰਦੇ ਹੋਏ ਕਈ ਟ੍ਰੈਕ ਤੇ ਫੀਲਡ ਈਵੈਂਟਸ ‘ਚ ਭਾਗ ਲਿਆ। ਵਿਦਿਆਰਥੀਆਂ ਨੇ 100 ਮੀਟਰ ਫਲੈਟ ਦੌੜ, ਹਰਡਲ ਦੌੜ, ਕੋਨ ਚੁੱਕਣਾ ਤੇ ਦੌੜਨਾ, ਕੰਧ ਬਣਾਉਣਾ ਤੇ ਹਰਡਲ, ਦਸ ਕਲੈਪ ਤੇ ਬੈਕ ਰੇਸ, ਸ਼ਾਟ ਪੁਟ, ਲੰਬੀ ਛਾਲ, ਰਿਲੇਅ ਦੌੜ ਸਮੇਤ ਕਈ ਰੋਮਾਂਚਕ ਸਰਗਰਮੀਆਂ ‘ਚ ਹਿੱਸਾ ਲਿਆ।
ਚੇਅਰਮੈਨ ਪੋ੍. ਗੁਰਬਖਸ਼ ਸਿੰਘ ਬੀਜਾ, ਮੁੱਖ ਪ੍ਰਬੰਧਕ ਡਾ. ਕੁਲਦੀਪ ਸਿੰਘ ਕੁਲਾਰ, ਡਾਇਰੈਕਟਰ ਰੁਪਿੰਦਰ ਸਿੰਘ ਬੈਨੀਪਾਲ ਤੇ ਪਿ੍ਰੰਸੀਪਲ ਰੇਵਾ ਟੰਡਨ ਨੇ ਸਾਂਝੇ ਤੌਰ ‘ਤੇ ਪੁੱਜੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ। ਪੋ੍. ਗੁਰਬਖਸ਼ ਸਿੰਘ ਬੀਜਾ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਮਾਨਤਾ ਦਿੰਦੇ ਹੋਏ ਵਿਅਕਤੀਗਤ ਤੌਰ ‘ਤੇ ਜੇਤੂਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।


