ਲਾਹੌਰ— ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਤਮ ਵਿਸ਼ਰਾਮ ਸਥਾਨ, ਕਰਤਾਰਪੁਰ ਵਿਖੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਤੋਂ ਪਾਕਿਸਤਾਨ ਹਰ ਮਹੀਨੇ 30 ਲੱਖ ਡਾਲਰ (46.76 ਕਰੋੜ ਪਾਕਿਸਤਾਨੀ ਰੁਪਏ) ਕਮਾਉਣ ਜਾ ਰਿਹਾ ਹੈ। ਪਾਕਿਸਤਾਨ ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਏ ਸਮਝੌਤੇ ਦੇ ਅਨੁਸਾਰ, ਪ੍ਰਤੀ ਸ਼ਰਧਾਲੂ ਨੂੰ ਦਰਬਾਰ ਸਾਹਿਬ ਦੀ ਯਾਤਰਾ ਲਈ 20 ਡਾਲਰ ਸਰਵਿਸ ਫੀਸ ਦੇਣੇ ਪੈਣਗੇ। ਅਜਿਹੇ ‘ਚ ਜੇਕਰ ਪੰਜ ਹਜ਼ਾਰ ਸ਼ਰਧਾਲੂ ਰੋਜ਼ਾਨਾ ਯਾਤਰਾ ਕਰਦੇ ਹਨ ਤਾਂ ਪਾਕਿਸਤਾਨ ਹਰ ਰੋਜ਼ 1 ਲੱਖ ਡਾਲਰ ਦੀ ਕਮਾਈ ਕਰੇਗਾ। ਇਸ ਦਾ ਮਤਲਬ ਹੈ ਕਿ ਇਸ ਦਰ ਨਾਲ ਪਾਕਿਸਤਾਨ ਹਰ ਮਹੀਨੇ 30 ਲੱਖ ਡਾਲਰ ਕਮਾਏਗਾ। ਪਾਕਿ ਮੀਡੀਆ ਨੇ ਕਿਹਾ ਹੈ ਕਿ ਸਰਵਿਸ ਫੀਸ ਦੀ ਅਦਾਇਗੀ ਪਾਕਿਸਤਾਨ ਲਈ ਵਿਦੇਸ਼ੀ ਕਰੰਸੀ ਵਧਾਉਣ ਦਾ ਇਕ ਹੋਰ ਸਰੋਤ ਹੋਵੇਗਾ, ਜੋ ਇਕ ਗੰਭੀਰ ਵਿੱਤੀ ਸੰਕਟ ‘ਚ ਘਿਰ ਰਿਹਾ ਹੈ। ਸਰਵਿਸ ਚਾਰਜ ਨਾਲ ਪਾਕਿਸਤਾਨ ਹਰ ਸਾਲ ਪਾਕਿਸਤਾਨੀ ਕਰੰਸੀ ‘ਚ ਤਕਰੀਬਨ 555 ਕਰੋੜ ਰੁਪਏ ਕਮਾਏਗਾ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੂੰ ਸ਼ਰਧਾਲੂਆਂ ਦਾ ਪ੍ਰਬੰਧਨ ਕਰਨ ਲਈ ਲਗਭਗ 200 ਲੋਕਾਂ ਦਾ ਸਟਾਫ ਲਾਏਗਾ। ਇਕ ਛੋਟਾ ਜਿਹਾ ਹਸਪਤਾਲ ਤੇ ਮੀਡੀਆ ਸੈਂਟਰ ਵੀ ਖੋਲ੍ਹਿਆ ਜਾਵੇਗਾ। ਹਾਲਾਂਕਿ ਕਰਤਾਰਪੁਰ ਲਾਂਘੇ ਰਾਹੀਂ ਸ਼ਰਧਾਲੂਆਂ ਦੀ ਸੁਵਿਧਾ ਯਾਤਰਾ ਨੂੰ ਯਕੀਨੀ ਬਣਾਉਣ ਲਈ ਭਾਰਤ ਨੇ ਪਾਕਿਸਤਾਨ ਨਾਲ ਸਮਝੌਤੇ ‘ਤੇ ਹਸਤਾਖਰ ਕੀਤੇ ਹਨ, ਪਰ ਇਸਲਾਮਾਬਾਦ ਨੂੰ ਭਵਿੱਖ ‘ਚ ਸੇਵਾ ਫੀਸ ‘ਚ ਛੋਟ ਦੇਣ ਲਈ ਕਿਹਾ ਗਿਆ ਹੈ। ਭਾਰਤ ਤੇ ਪਾਕਿਸਤਾਨ ਨੇ ਵੀਰਵਾਰ ਨੂੰ ਇਤਿਹਾਸਕ ਕਰਤਾਰਪੁਰ ਲਾਂਘੇ ਨੂੰ ਸੰਚਾਲਿਤ ਕਰਨ ਲਈ ਇਕ ਸਮਝੌਤੇ ‘ਤੇ ਦਸਤਖਤ ਕੀਤੇ, ਜਿਸ ਨਾਲ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ‘ਚ ਪਵਿੱਤਰ ਦਰਬਾਰ ਸਾਹਿਬ ਦੀ ਵੀਜ਼ਾ ਮੁਕਤ ਯਾਤਰਾ ਦੀ ਆਗਿਆ ਦਿੱਤੀ ਜਾ ਸਕੇਗੀ। ਯਾਤਰੀਆਂ ਨੂੰ ਇਸ ਦੌਰਾਨ ਪਾਸਪੋਰਟ ਸਮੇਤ ਇਲੈਕਟ੍ਰਾਨਿਕ ਟ੍ਰੈਵਲ ਆਥੋਰਾਈਜ਼ੇਸ਼ਨ ਲੈ ਕੇ ਜਾਣਾ ਹੋਵੇਗਾ।
ਸਿਟੀ ਆਫ਼ ਸਰੀ ਵੱਲੋਂ ਜਾਇਦਾਦ ਖ਼ਰੀਦ ਨਾਲ ਸੰਬੰਧਿਤ ਗ਼ਲਤ ਦਾਅਵਿਆਂ ਬਾਰੇ ਸਪੱਸ਼ਟੀਕਰਨ
ਸਰੀ, ਬੀ.ਸੀ. – ਹਾਲ ਹੀ ਵਿੱਚ ਕੁਝ ਸਥਾਨਕ ਮੀਡੀਆ ਵਿੱਚ ਸਿਟੀ ਆਫ਼ ਸਰੀ ਦੀ ਜਾਇਦਾਦ ਖ਼ਰੀਦਣ ਦੀ ਪ੍ਰਕਿਰਿਆ ਬਾਰੇ ਕੁੱਝ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਬਾਰੇ


