Ad-Time-For-Vacation.png

ਫੇਸਬੁੱਕ ਨੇ ਆਪਣੇ ਨਵੇਂ ਫੀਚਰ ‘ਨਿਊਜ਼ ਟੈੱਬ’ ਦੀ ਕੀਤੀ ਸ਼ੁਰੂਆਤ

ਵਾਸ਼ਿੰਗਟਨ – ਫੇਸਬੁੱਕ ਨੇ ਸ਼ੁੱਕਰਵਾਰ ਨੂੰ ਆਪਣੇ ਨਵੇਂ ਫੀਚਰ ‘ਨਿਊਜ਼ ਟੈੱਬ’ ਦੀ ਸ਼ੁਰੂਆਤ ਕੀਤੀ। ਸੋਸ਼ਲ ਨੈੱਟਵਰਕਿੰਗ ਸਾਈਟ ਨੇ ਪੱਤਰਕਾਰੀ (ਜਰਨਲਿਜ਼ਮ) ਨੂੰ ਹੱਲਾਸ਼ੇਰੀ ਦੇਣ ਅਤੇ ਗਲਤ ਜਾਣਕਾਰੀ ਦੇ ਮੰਚ ਦੇ ਤੌਰ ‘ਤੇ ਫਿੱਕੇ ਪਏ ਆਪਣੇ ਅਕਸ ਨੂੰ ਵਾਪਸ ਪਾਉਣ ਦੇ ਇਰਾਦੇ ਨਾਲ ਇਹ ਨਵਾਂ ਕਦਮ ਚੁੱਕਿਆ ਹੈ। ਇਸ ਨਿਊਜ਼ ਟੈੱਬ ਦਾ ਕੁਝ ਅਮਰੀਕੀ ਯੂਜ਼ਰਾਂ ਨੇ ਇਸਤੇਮਾਲ ਵੀ ਕੀਤਾ ਹੈ। ਫੇਸਬੁੱਕ ਦਾ ਇਹ ਫੀਚਰ ਯੂਜ਼ਰ ਨੂੰ ਮਿਲਣ ਵਾਲੇ ਆਮ ਫੀਡ ਤੋਂ ਵੱਖਰਾ ਹੋਵੇਗਾ ਅਤੇ ਇਸ ‘ਚ ਸਹਿਯੋਗੀ ਅਖਬਾਰ ਸੰਗਠਨਾਂ ਦੇ ਲੇਖ ਸ਼ਾਮਲ ਹੋਣਗੇ। ਫੇਸਬੁੱਕ ਨੇ ਇਕ ਬਿਆਨ ‘ਚ ਆਖਿਆ ਕਿ ‘ਲੈਬਲਡ ਫੇਸਬੁੱਕ ਨਿਊਜ਼’ ਨਾਂ ਨਾਲ ਇਹ ਟੈੱਬ ਲੋਕਾਂ ਨੂੰ ਉਨ੍ਹਾਂ ਖਬਰਾਂ ‘ਤੇ ਹੋਰ ਜ਼ਿਆਦਾ ਕੰਟਰੋਲ ਪ੍ਰਦਾਨ ਕਰੇਗਾ ਜਿਨ੍ਹਾਂ ਨੂੰ ਉਹ ਦੇਖਦੇ ਹਨ। ਇਸ ਦੇ ਜ਼ਰੀਏ ਉਹ ਸਿੱਧਾ-ਸਿੱਧਾ ਫੇਸਬੁੱਕ ਐਪ ‘ਚ ਆਪਣੀ ਰੂਚੀ ਦੀਆਂ ਖਬਰਾਂ ਨੂੰ ਵਿਆਪਕ ਰੂਪ ‘ਚ ਜਾਣ ਸਕਣਗੇ। ਫੇਸਬੁੱਕ ਨੇ ਇਹ ਕਦਮ ਇਸ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਦੇ ਉਸ ਬਿਆਨ ਤੋਂ ਬਾਅਦ ਚੁੱਕਿਆ ਹੈ ਜਿਸ ‘ਚ ਜ਼ੁਕਰਬਰਗ ਨੇ ‘ਗੁਣਵੱਤਾਪੂਰਣ ਪੱਤਰਕਾਰੀ’ ਨੂੰ ਹੱਲਾਸ਼ੇਰੀ ਦੇਣ ਦਾ ਜ਼ਿਕਰ ਕੀਤਾ ਸੀ ਅਤੇ ਜੋ ਪਾਠਕਾਂ ਨੂੰ ਵਾਇਰਲ ਅਫਵਾਹਾਂ ਦੇ ਝਾਂਸੇ ‘ਚ ਆਉਣ ਦੀ ਬਜਾਏ ਅਲੱਗ ਪੇਸ਼ੇਵਰ ਸਮੱਗਰੀ ਤੱਕ ਪਹੁੰਚ ਬਣਾਉਣ ‘ਚ ਮਦਦ ਕਰ ਸਕਦਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ

ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.