ਉੜਤਾ ਪੰਜਾਬ ਤੋਂ ਕਿਤੇ ਵੱਧ ਕੌੜਾ ਹੈ ਪੰਜਾਬ ‘ਚ ਨਸ਼ਿਆਂ ਬਾਰੇ ਸੱਚ

56 ਹਜ਼ਾਰ ਕਰੋੜ ਦਾ ਸੂਬੇ ਦਾ ਸਾਲਾਨਾ ਬਜਟ, 52 ਹਜ਼ਾਰ ਕਰੋੜ ਰੁਪਏ ਦੇ ਨਸ਼ੇ ਵਿਕਦੇ ਹਨ ਹਰ ਸਾਲ ਪੰਜਾਬ ‘ਚ

ਲੁਧਿਆਣਾ(ਪਹਿਰੇਦਾਰ ਦੀ ਵਿਸ਼ੇਸ਼ ਰਿਪੋਰਟ) : ਪੰਜਾਬ ਸੱਚੀ ਮੁੱਚੀ ਨਸ਼ਿਆਂ ਕਾਰਣ ਤਬਾਹੀ ਦੇ ਰਾਹ ਹੈ. ਇਸ ਬਾਰੇ ਕਿਸੇ ਨੂੰ ਸ਼ਾਇਦ ਭੁਲੇਖਾ ਵੀ ਨਾ ਹੋਵੇ, ਪ੍ਰੰਤੂ ਜੇ ਕਿਸੇ ਨੂੰ ਕੋਈ ਭੁਲੇਖਾ ਹੈ ਤਾਂ ਉਹ ਪੰਜਾਬ ਸਰਕਾਰ ਦੇ ਸਰਕਾਰੀ ਅੰਕੜਿਆਂ ਨਾਲ ਦੂਰ ਹੋ ਜਾਣਾ ਚਾਹੀਦਾ ਹੈ। ਪੰਜਾਬ ਦੇ ਲੋਕ ਹਰ ਸਾਲ 52 ਹਜ਼ਾਰ ਕਰੋੜ ਰੁਪਏ ਦਾ ਨਸ਼ਾ ਡਕਾਰ ਰਹੇ ਹਨ, ਜਦੋਂਕਿ ਸੁਬੇ ਦਾ ਸਾਲਾਨਾ ਬਜਟ, ਜਿਸ ਨਾਲ ਸਾਰਾ ਸਾਲ ਸੂਬਾ ਚੱਲਣਾ ਹੁੰਦਾ ਹੈ, ਵਿਕਾਸ ਕੰਮ ਹੋਏ ਹੁੰਦੇ ਹਨ, ਸਰਕਾਰੀ ਮੁਲਾਜ਼ਮਾਂ ਦੀ ਤਨਖਾਹਾਂ ਦੇਣੀਆਂ ਹੁੰਦੀਆਂ ਹਨ, ਸਰਕਾਰ ਦੀ ਫਜ਼ੂਲ ਖਰਚੀ ਹੋਣੀ ਹੁੰਦੀ ਹੈ, ਉਹ 56 ਹਜ਼ਾਰ ਕਰੋੜ ਦਾ ਹੈ, ਜਿਸਦਾ ਮੋਟਾ-ਮੋਟਾ ਅਰਥ ਇਹੋ ਹੈ ਕਿ ਜਿੰਨੇ ਪੈਸੇ ਨਾਲ ਸਾਰਾ ਸਾਲ ਸੂਬਾ ਚੱਲਦਾ ਹੈ, ਉਨਾਂ ਪੈਸਾ ਹੀ ਨਸ਼ਿਆਂ ਦੇ ਮੂੰਹ ਵੀ ਜਾਂਦਾ ਹੈ। ਪੰਜਾਬ ਸਰਕਾਰ ਨੂੰ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਤੋਂ ਇਸ ਸਾਲ 5020 ਕਰੋੜ ਰੁਪਏ ਦੀ ਆਮਦਨ ਹੋਈ, ਜਿਸਦਾ ਅਰਥ ਇਹ ਹੈ ਕਿ ਸਾਲ ਭਰ ‘ਚ ਠੇਕਿਆਂ ਤੋਂ 12 ਹਜ਼ਾਰ ਕਰੋੜ ਦੀ ਸ਼ਰਾਬ ਵਿਕੇਗੀ, ਜਿਹੜੀ ਨਜਾਇਜ਼ ਵਿਕਣੀ ਹੈ, ਉਹ ਇਸ ਤੋਂ ਵੱਖਰੀ ਹੈ। ਉਤਰ ਭਾਰਤ ‘ਚ ਸਭ ਤੋਂ ਵੱਧ 33.63 ਕਰੋੜ ਬੋਤਲਾਂ ਸਿਰਫ਼ ਪੰਜਾਬ ‘ਚ ਵਿਕਦੀਆਂ ਹਨ। ਜਿਸਦਾ ਅਰਥ ਇਹ ਵੀ ਹੈ ਕਿ ਪੰਜਾਬ ‘ਚ ਜੰਮਣ ਵਾਲੇ ਹਰ ਬੱਚੇ ਤੋਂ ਲੈ ਕੇ ਮਰਨ ਵਾਲੇ ਹਰ ਬਜ਼ੁਰਗ ਤੱਕ ਹਰ ਪੰਜਾਬੀ ਦੇ ਹਿੱਸੇ 13 ਬੋਤਲਾਂ ਆ ਰਹੀਆਂ ਹਨ ਅਤੇ ਜੇ ਹਰ ਵਿਅਕਤੀ ਦੀ ਔਸਤ ਲਾਈਏ ਤਾਂ ਹਰ ਪੰਜਾਬੀ 18 ਹਜ਼ਾਰ ਰੁਪਏ ਸਾਲਾਨਾ ਨਸ਼ਿਆਂ ਮੂੰਹ ਖ਼ਰਚ ਰਿਹਾ ਹੈ। ਪੰਜਾਬ ਸਰਕਾਰ ਦੇ ਅੰਕੜੇ ਇਹ ਵੀ ਦੱਸਦੇ ਹਨ ਕਿ ਪੁਲਸ ਨੇ ਇਸ ਸਾਲ ‘ਚ 13,400 ਕਰੋੜ ਹੋਣ ਰੁਪਏ ਦੇ ਨਸ਼ੀਲੇ ਪਦਾਰਥ ਜਿਨਾਂ ‘ਚ 3686.70 ਕਰੋੜ ਦੀ ਹੈਰੋਇਨ, 362 ਕਰੋੜ ਦੀ ਅਫ਼ੀਮ, 320 ਕਰੋੜ ਦੀ ਕੋਕੀਨ, 63.60 ਕਰੋੜ ਦੀ ਭੁੱਕੀ ਅਤੇ 6 ਹਜ਼ਾਰ ਕਰੋੜ ਰੁਪਏ ਦੇ ਹੋਰ ਨਸ਼ੀਲੇ ਪਦਾਰਥ ਫੜੇ ਹਨ। ਸਰਕਾਰ ਦੇ ਸੂਤਰਾਂ ਅਨੁਸਾਰ ਹੀ ਜਿਨਾਂ ਕੁ ਨਸ਼ਾ ਪੁਲਿਸ ਫੜਦੀ ਹੈ, ਉਸਦਾ 4 ਗੁਣਾਂ ਨਸ਼ਾ ਮਾਫ਼ੀਆ ਵੇਚਣ ‘ਚ ਸਫ਼ਲ ਵੀ ਰਹਿੰਦਾ ਹੈ, ਜਿਸ ਦਾ ਮੋਟਾ-ਮੋਟਾ ਅਨੁਮਾਨ ਇਹੋ ਹੈ ਕਿ ਘੱਟੋ ਘੱਟ 40 ਹਜ਼ਾਰ ਕਰੋੜ ਦਾ ਨਸ਼ਾ ਪੰਜਾਬ ‘ਚ ਨਸ਼ਾ ਮਾਫ਼ੀਆ ਵੱਲੋਂ ਵੇਚਿਆ ਗਿਆ।

ਸ਼ਰਾਬ ਤੇ ਦੂਜੇ ਨਸ਼ੇ ਨੂੰ ਮਿਲਾ ਕੇ ਪੰਜਾਬ ‘ਚ 52 ਹਜ਼ਾਰ ਕਰੋੜ ਦਾ ਨਸ਼ਾ ਵਿਕਦਾ ਹੈ। ਜੇ ਅਸੀਂ ਇਸਨੂੰ ਥੋੜਾ ਸਰਲ ਕਰਕੇ ਇਹ ਆਖ਼ ਲਈਏ ਕਿ ਪੰਜਾਬ ‘ਚ ਰੋਜ਼ਾਨਾ 13.78 ਕਰੋੜ ਰੁਪਏ ਦਾ ਨਸ਼ਾ ਵਿਕਦਾ ਹੈ ਤਾਂ ਸ਼ਾਇਦ ਹਰ ਜਾਗਰੂਕ ਪੰਜਾਬੀ ਨੂੰ ਇਕ ਵਾਰ ਗਸ਼ ਜ਼ਰੂਰ ਪੈ ਜਾਵੇਗੀ। ਅਗਲਾ ਦੁੱਖਦਾਈ ਅੰਕੜਾ ਡਬਲਯੂ. ਐਚ. ਓ. ਦਾ ਹੈ, ਜਿਸ ਅਨੁਸਾਰ ਪੰਜਾਬ ‘ਚ ਹਰ 8 ਘੰਟਿਆਂ ਬਾਅਦ ਇਕ ਨਸ਼ੇੜੀ ਗੱਭਰੂ ਦੀ ਮੌਤ ਹੋ ਰਹੀ ਹੈ ਅਤੇ ਜੇ ਨਸ਼ਿਆਂ ਦਾ ਰੁਝਾਨ ਇਸੇ ਤਰਾਂ ਬਾਦਸਤੂਰ ਜਾਰੀ ਕਿਹਾ ਤਾਂ 4 ਸਾਲ ਬਾਅਦ ਹਰ ਤੀਜੇ ਘਰ ਦੇ ਨਸ਼ੇੜੀ ਮੁੰਡੇ-ਕੁੜੀ ਦਾ ਸਿਵਾ ਬੱਲਣਾ ਹੀ ਬੱਲਣਾ ਹੈ। ਬਾਦਲ ਦਲ ਭਾਵੇਂ ਉਨਾਂ ਮੀਡੀਏ ਰਿਪੋਰਟਾਂ ਤੇ ਜਾਂ ਨਸ਼ੇ ਵਿਰੋਧੀ ਫ਼ਿਲਮਾਂ ‘ਤੇ ਜਾਂ ਨਸ਼ਿਆਂ ਬਾਰੇ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਦਿੱਤੇ ਬਿਆਨਾਂ ਜਿਹੜੇ ਪੰਜਾਬ ‘ਚ 75 ਫ਼ੀਸਦੀ ਜੁਆਨਾਂ ਦੇ ਨਸ਼ੇੜੀ ਹੋਣ ਦਾ ਪ੍ਰਗਟਾਵਾ ਕਰਦੇ ਹਨ, ਲਾਲ-ਪੀਲਾ ਹੋ ਰਿਹਾ ਹੈ ਅਤੇ ਕੇਸ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ, ਪ੍ਰੰਤੂ ਉਪਰਲੇ ਅੰਕੜੇ ਪੰਜਾਬ ਸਰਕਾਰ ਦੇ ਹਨ ਅਤੇ ਇਨਾਂ ਅੰਕੜਿਆਂ ਨਾਲ ਜਿਹੜੀ ਤਸਵੀਰ ਉੱਭਰਦੀ ਹੈ। ਉਸ ਬਾਰੇ ਬਾਦਲ ਦਲ ਕੀ ਆਖਦਾ ਹੈ?

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

ਸਰੀ ਸਿਟੀ ਵੱਲੋਂ ਬੱਚਿਆਂ ਲਈ ਮੁਫ਼ਤ ਤੈਰਨ ਦੀਆਂ ਕਲਾਸਾਂ ਦੀ ਯੋਜਨਾ ‘ਤੇ ਕੰਮ ਸ਼ੁਰੂ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਮੇਅਰ ਬਰੈਂਡਾ ਲੌਕ ਦੇ ਇੱਕ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ, ਜਿਸ ਤਹਿਤ ਸਿਟੀ ਸਟਾਫ਼ ਨੂੰ ਇੱਕ ਨਵੀਂ ਪਹਿਲ ‘ਤੇ ਕੰਮ ਕਰਨ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.