ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸ੍ਹਰੀ-ਡੈਲਟਾ ਦਾ ਜਨਵਰੀ ਮਹੀਨੇ ਦਾ ਮਾਸਕ ਕਵੀ ਦਰਬਾਰ ਸੈਂਟਰ ਦੇ ੳਪਰਲੇ ਵੱਡੇ ਹਾਲ ਵਿੱਚ 29 ਜਨਵਰੀ ਦਿਨ ਐਤਵਾਰ ਨੂੰ ਸ:ਗੁਰਨਾਮ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਸੰਪੰਨ ਹੋਇਆ। ਸ਼ੁਰੂਆਤ ਸ: ਨਛੱਤਰ ਸਿੰਘ ਬਰਾੜ ਦੇ ਨਾਵਲ “ਪੇਪਰ ਮੈਰਿਜ” ਨਾਲ ਹੋਈ। ਉਹਨਾਂ ਨੇ ਆਪਣੇ ਇਸ ਨਾਵਲ ਬਾਰੇ ਵਿਸਥਾਰ ਪੂਰਵਕ ਚਾਨਣਾਂ ਪਾਇਆ। ਇਸਤੋ ੳਪਰੰਤ ਇੰਦਰਜੀਤ ਸਿੰਘ ਧਾਮੀ, ਰਣਜੀਤ ਸਿੰਘ ਨਿੱਝਰ , ਬੀਬੀ ਦਵਿੰਦਰ ਕੋਰ ਜੋਹਲ, ਤਜਿੰਦਰ ਕੋਰ ਬੈਂਸ, ਗੁਰਮੀਤ ਸਿੰਘ ਕਾਲਕਟ, ਦਰਸ਼ਨ ਸਿੰਘ ਅਟਵਾਲ, ਜੁਗਿੰਦਰ ਕੋਰ ਗਰੇਵਾਲ, ਜੀਵਨ ਸਿੰਘ ਰਾਮਪੁਰੀ, ਪਵਿਤੱਰ ਕੋਰ ਬਰਾੜ, ਅਮ੍ਰੀਕ ਸਿੰਘ ਲੇਲ, ਹਰਜੀਤ ਦੋਧਰੀਆ ਆਦਿ ਕਵੀਆਂ ਨੇ ਬਹੁਤ ਹੀ ਪਿਆਰੀਆਂ ਅਰਥ ਭਰਪੂਰ ਅਤੇ ਸ਼ਹਿਦ ਵਾਂਗ ਮਿਠੀਆਂ ਕਵਿਤਾਵਾਂ ਨਾਲ ਸਰੋਤਿਆਂ ਦਾ ਰੱਜਵਾ ਮਨੋਰੰਜਨ ਕੀਤਾ। ਸਟੇਜ ਸਕੱਤਰ ਦੀ ਸੇਵਾ ਸ: ਗੁਰਬਚਨ ਸਿੰਘ ਬਰਾੜ ਨੇ ਬੜੀ ਜਿੰਮੇਵਾਰੀ ਨਾਲ ਨਿਭਾਈ ਅਤੇ ਸਾਥ ਹੀ ਦੋ ਅਵਾਜਾਂ ਨਾਲ ਗਾਣਾ ਪੇਸ਼ ਕੀਤਾ। ਚਾਹ ਪਾਣੀ ਅਤੇ ਹੋਰ ਸਭ ਖਾਣ ਪੀਣ ਦੀ ਸੇਵਾ ਸ: ਗੁਰਨਾਮ ਸਿੰਘ ਸਿੱਧੂ ਵੱਲੋ ਕੀਤੀ ਗਈ। ਸਾਰਾ ਪ੍ਰੋਗਰਾਮ ਇਕ ਸਦੀਵੀ ਯਾਦਗਾਰ ਹੋ ਨਿਬੜਿਆ। ਫਰਵਰੀ ਮਹੀਨੇ ਦੇ ਆਖਰੀ ਐਤਵਾਰ ਨੂੰ ਫਿਰ ਇਕੱਠੇ ਹੋਣ ਦਾ ਸੰਕਲਪ ਲੈ ਕੇ ਸਾਰੇ ਖੁਸ਼ੀ ਖੁਸ਼ੀ ਵਿਦਾ ਹੋਏ।

ਜੌਨ ਸੀਨਾ ਨਹੀਂ ਇਹ ਹੈ WWE ਦਾ ਸਭ ਤੋਂ ਮਹਿੰਗਾ ਰੈਸਲਰ, ਜਾਣੋ ਕਿੰਨੀ ਹੈ ਕਮਾਈ
ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੇ ਸੁਪਰਸਟਾਰ ਰੈਸਲਰ ਪੂਰੀ ਦੁਨੀਆ ‘ਚ ਪ੍ਰਸਿੱਧ ਹਨ। ਉਨ੍ਹਾਂ ਦੀ ਪ੍ਰਸਿੱਧੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਉਹ ਹਰ ਵਰਗ ਦੇ