ਇਮਰਾਨ ਸਰਕਾਰ ਦੇ ਪਹਿਲੇ ਸਾਲ ਦੇ ਕਾਰਜਕਾਲ ‘ਚ ਪਾਕਿ ਨੇ ਲਿਆ ਰਿਕਾਰਡ ਕਰਜ਼

ਅਧਿਕਾਰਕ ਅੰਕੜਿਆਂ ਮੁਤਾਬਕ ਸਰਕਾਰ ਦੇ ਇਕ ਸਾਲ ਦੇ ਕਾਰਜਕਾਲ ‘ਚ ਦੇਸ਼ ਦੇ ਕੁਲ ਕਰਜ਼ ‘ਚ ਕਰੀਬ 7509 ਅਰਬ ਪਾਕਿਸਤਾਨੀ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ। ਪਾਕਿਸਤਾਨੀ ਮੀਡੀਆ ‘ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਸੂਤਰਾਂ ਨੇ ਦੱਸਿਆ ਕਿ ਕਰਜ਼ ਦੇ ਇਹ ਅੰਕੜੇ ਸਟੇਟ ਬੈਂਕ ਆਫ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਦਫਤਰ ਨੂੰ ਭੇਜ ਦਿੱਤਾ ਹੈ।

ਸੂਤਰਾਂ ਨੇ ਦੱਸਿਆ ਕਿ ਅਗਸਤ 2018 ਤੋਂ ਅਗਸਤ 2019 ਵਿਚਾਲੇ ਵਿਦੇਸ਼ ਤੋਂ 2804 ਅਰਬ ਰੁਪਏ ਦਾ ਅਤੇ ਘਰੇਲੂ ਸਰੋਤਾਂ ਤੋਂ 4705 ਅਰਬ ਰੁਪਏ ਦਾ ਕਰਜ਼ ਲਿਆ ਗਿਆ। ਸੂਤਰਾਂ ਨੇ ਦੱਸਿਆ ਕਿ ਸਟੇਟ ਬੈਂਕ ਦੇ ਅੰਕੜਿਆਂ ਮੁਤਾਬਕ, ਮੌਜੂਦਾ ਵਿੱਤ ਸਾਲ ਦੇ ਪਹਿਲੇ 2 ਮਹੀਨਿਆਂ ‘ਚ ਪਾਕਿਸਤਾਨ ਦੇ ਜਨਤਕ ਕਰਜ਼ ‘ਚ 1.43 ਫੀਸਦੀ ਦਾ ਇਜ਼ਾਫਾ ਹੋਇਆ ਹੈ। ਸੰਘੀ ਸਰਕਾਰ ਦਾ ਇਹ ਕਰਜ਼ਾ ਵਧ ਕੇ 32, 240 ਅਰਬ ਰੁਪਏ ਹੋ ਗਿਆ ਹੈ। ਅਗਸਤ 2018 ‘ਚ ਇਹ ਕਰਜ਼ 24,732 ਅਰਬ ਰੁਪਏ ਸੀ। ਮੀਡੀਆ ਰਿਪੋਰਟ ‘ਚ ਅੰਕੜਿਆਂ ਦੇ ਹਵਾਲੇ ਤੋਂ ਆਖਿਆ ਗਿਆ ਹੈ ਕਿ ਮੌਜੂਦਾ ਵਿੱਤ ਸਾਲ ਦੇ ਪਹਿਲੇ 3 ਮਹੀਨੇ ‘ਚ ਸਰਕਾਰ ਦਾ ਟੈਕਸ ਕੁਲੈਕਸ਼ਨ 960 ਅਰਬ ਰੁਪਏ ਦਾ ਰਿਹਾ ਜੋ ਕਿ ਇਕ ਟ੍ਰਿਲੀਅਨ ਰੁਪਏ ਦਾ ਟੀਚੇ ਤੋਂ ਘੱਟ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

ਸਰੀ ਵਿਚ ‘ਹੁਣ’ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦਾ ਗਜ਼ਲ ਮੰਚ ਸਰੀ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ

ਸਰੀ, 13 ਜੂਨ (ਹਰਦਮ ਮਾਨ)-ਬੀਤੇ ਦਿਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਜਗਤ ਦੇ ਵੱਕਾਰੀ ਮੈਗਜ਼ੀਨ ‘ਹੁਣ’ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦੇ ਸਰੀ ਪਹੁੰਚਣ ‘ਤੇ ‘ਗਜ਼ਲ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.