ਸਿਟੀ ਆਫ ਸਰੀ ਨੇ 6,000 ਤੋਂ ਵੱਧ ਨਵੇਂ ਹਾਊਸਿੰਗ ਯੂਨਿਟ ਜਾਰੀ ਕਰ $2.8 ਬਿਲੀਅਨ ਤੋਂ ਵੱਧ ਮੁੱਲ ਦੀ ਉਸਾਰੀ ਪੈਦਾ ਕੀਤੀ

ਸਰੀ, ਬੀ.ਸੀ.( ਪ੍ਰਭਜੋਤ ਕਾਹਲੋਂ) – ਸਿਟੀ ਆਫ਼ ਸਰੀ ਨੇ 2024 ਵਿੱਚ 6,297 ਬਿਲਕੁੱਲ ਨਵੇਂ ਹਾਊਸਿੰਗ ਯੂਨਿਟ ਪਾਸ ਕਰ ਅਤੇ $2.8 ਬਿਲੀਅਨ ਤੋਂ ਵੱਧ ਮੁੱਲ ਦੀ ਉਸਾਰੀ ਗਤੀਵਿਧੀਆਂ ਪੈਦਾ ਕਰਕੇ, ਇੱਕ ਨਵਾਂ ਰਿਕਾਰਡ ਕਾਇਮ ਕੀਤਾ। ਇਹ 2019 ਵਿੱਚ ਜਾਰੀ ਕੀਤੇ ਗਏ 5,932 ਹਾਊਸਿੰਗ ਯੂਨਿਟਾਂ ਦੇ ਸਿਟੀ ਦੇ ਪਿਛਲੇ ਰਿਕਾਰਡ ਨੂੰ ਪਾਰ ਕਰਦਾ ਹੈ।
“ਇਹ ਪਹਿਲੀ ਵਾਰ ਹੈ, ਜਦੋਂ ਸਰੀ ਸ਼ਹਿਰ ਨੇ 6,000 ਰਿਹਾਇਸ਼ੀ ਯੂਨਿਟਾਂ ਨੂੰ ਪਾਰ ਕੀਤਾ ਹੈ,” ਮੇਅਰ ਬਰੈਂਡਾ ਲੌਕ ਨੇ ਕਿਹਾ। “ਉੱਚੀਆਂ ਵਿਆਜ ਦਰਾਂ, ਲੇਬਰ ਚੁਣੌਤੀਆਂ ਅਤੇ ਨਰਮ ਪ੍ਰੀ-ਸੇਲ ਹੋਣ ਦੇ ਬਾਵਜੂਦ, 2024 ਵਿੱਚ ਸਰੀ ‘ਚ $2.8 ਬਿਲੀਅਨ ਡਾਲਰ ਦੀ ਉਸਾਰੀ ਗਤੀਵਿਧੀ ਹੋਈ। ਸਾਡੀ ਲੈਂਡ ਡਿਵੈਲਪਮੈਂਟ ਨੂੰ ਸੁਚਾਰੂ ਬਣਾਉਣ ਅਤੇ ਪ੍ਰਵਾਨਗੀਆਂ ਦੇਣ ਲਈ, ਸਾਡੇ ਸਟਾਫ਼ ਵੱਲੋਂ ਕੀਤੇ ਗਏ ਕੰਮ ‘ਤੇ ਮੈਨੂੰ ਮਾਣ ਹੈ। ਕੌਂਸਲ ਦੀ ਵਧੇਰੇ ਰਿਹਾਇਸ਼ ਪ੍ਰਦਾਨ ਕਰਨ ਦੀ ਵਚਨਬੱਧਤਾ 2025 ਵੀ ਜਾਰੀ ਰਹੇਗੀ, ਕਿਉਂਕਿ ਅਸੀਂ ਸਿਟੀ ਦੀ ਪਰਮਿਟ ਮੰਨਜੂਰੀ ਪ੍ਰਕਿਰਿਆ ਵਿੱਚ ਲਗਾਤਾਰ ਸੁਧਾਰ ਕਰਕੇ, ਇਸਨੂੰ ਵਧੇਰੇ ਕਾਰਗਰ ਬਣਾਉਣ ਲਈ ਕੰਮ ਜਾਰੀ ਰੱਖਾਂਗੇ।”ਖਾਸ ਤੌਰ ‘ਤੇ, ਹਾਊਸਿੰਗ ਐਕਸਲੇਟਰ ਫੰਡ (੍ਹਅਢ) ਦੁਆਰਾ 2024 ਵਿੱਚ ਦੋ ਡਿਵੈਲਪਮੈਂਟ ਇੰਸੈਂਟਿਵ ਪ੍ਰੋਗਰਾਮ ਸ਼ੁਰੂ ਕੀਤੇ ਗਏ ਸਨ, ਜਿਨ੍ਹਾਂ ਨੇ 2,560 ਹਾਊਸਿੰਗ ਯੂਨਿਟਾਂ ਤੋਂ ਵੱਧ ਯੋਗਦਾਨ ਪਾਇਆ ਸੀ। ਰੈਪਿਡ ਟ੍ਰਾਂਜ਼ਿਟ ਇੰਸੈਂਟਿਵ ਪ੍ਰੋਗਰਾਮ ਨੇ 2,380 ਯੂਨਿਟਾਂ ਨੂੰ ਤੇਜ਼ ਕੀਤਾ ਅਤੇ ਗੈਰ-ਮਾਰਕੀਟ ਇੰਸੈਂਟਿਵ ਪ੍ਰੋਗਰਾਮ ਨੇ 180 ਮਾਰਕੀਟ ਰੇਟ ਤੋਂ ਹੇਠਲੇ ਰੈਂਟਲ ਯੂਨਿਟਾਂ ਨੂੰ ਅੱਗੇ ਵਧਾਇਆ। ਇੰਸੈਂਟਿਵ ਪ੍ਰੋਗਰਾਮਾਂ ਤੋਂ ਇਲਾਵਾ, ਹਾਊਸਿੰਗ ਪਰਮਿਟ ਪ੍ਰਵਾਨਗੀਆਂ ਨੂੰ ਸੁਚਾਰੂ ਬਣਾਉਣ ਲਈ ਮੁੱਖ ਪ੍ਰਕਿਰਿਆ ਸੁਧਾਰਾਂ ਨੂੰ ਪੇਸ਼ ਕੀਤਾ ਗਿਆ ਸੀ, ਜਿਸ ਵਿੱਚ ਸ਼ਾਮਲ ਹਨ:ਹਾਊਸਪਲੈਕਸਸ ਦੇ ਵਿਕਾਸ ਲਈ ਪਰਮਿਟ ਪ੍ਰਕਿਰਿਆ ਨੂੰ ਸੌਖਾਲਾ ਬਣਾਉਣ ਦੇ ਨਾਲ ਤੇਜ਼ੀ ਨਾਲ ਮਨਜ਼ੂਰੀਆਂ ਦੇਣਾ ਤੇ ਫੀਸ ਘਟਾਉਣਾ ।ਇੱਕ ਪਾਇਲਟ ਪ੍ਰੋਗਰਾਮ, ਰੀਜੋਨਿੰਗ ਅਤੇ ਡਿਵੈਲਪਮੈਂਟ ਪਰਮਿਟ ਜਾਰੀ ਕਰਨ ਦੇ ਅੰਤਮ ਨਿਰਣੇ ਤੋਂ ਪਹਿਲਾਂ ਖੁਦਾਈ ਬਿਲਡਿੰਗ ਪਰਮਿਟ ਜਾਰੀ ਕਰਨ ਦੀ ਇਜਾਜ਼ਤ ।
ਪਾਇਲਟ ਪ੍ਰੋਗਰਾਮ ਰਾਹੀਂ, ਉਨਾਂ ਨਵੇਂ ਘਰਾਂ ਲਈ ਛੇਤੀ ਪਰਮਿਟ ਸਬਮਿਟ ਕਰਨ ਲਈ ਸਹੂਲਤ ਹੋਵੇਗੀ, ਜੋ ਸ਼ੁਰੂਆਤੀ ਲੇਆਉਟ ਪ੍ਰਵਾਨਗੀ ਪ੍ਰਕਿਰਿਆ ਤੋਂ ਬਾਅਦ ਅਤੇ ਅੰਤਮ ਸਬ -ਡਿਵੀਜਨ ਤੋਂ ਪਹਿਲਾਂ, ਜਮ੍ਹਾ ਕੀਤੇ ਜਾਣਗੇ ਤਾਂ ਜੋ ਬਿਲਡਿੰਗ ਪਰਮਿਟ ਦਾ ਸਮਾਂ ਘਟਾਇਆ ਜਾ ਸਕੇ ।2024 ਦੀਆਂ ਸਫਲਤਾਵਾਂ ਦਾ ਜਸ਼ਨ ਮਨਾਉਂਦੇ ਹੋਏ, ਸਿਟੀ 2025 ਲਈ ਨਿਰਧਾਰਤ ਕੀਤੇ ਗਏ ਬਹੁਤ ਸਾਰੇ ਯੋਜਨਾਬੱਧ ਸੁਧਾਰਾਂ ਦੇ ਨਾਲ ਵਿਕਾਸ ਨੂੰ ਸੁਚਾਰੂ ਬਣਾਉਂਨ ਲਈ ਵਚਨਬੱਧ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਰੀ ਸ਼ਹਿਰ ਰਹਿਣ, ਕੰਮ ਕਰਨ, ਅਤੇ ਖੇਡਣ ਲਈ ਉੱਤਮ ਸ਼ਹਿਰ ਬਣਿਆ ਰਹੇ।ਸਰੀ ਵਿੱਚ ਹੋ ਰਹੀ ਡਿਵੈਲਪਮੈਂਟ ਅਤੇ ਪਰਮਿਟ ਸੁਧਾਰਾਂ ਬਾਰੇ ਜਾਣਨ ਲਈ, ਸਿਟੀ ਦੀ ਵੈੱਬਸਾਈਟ ‘ਤੇ ਜਾਓ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ

ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ  (ਰਣਜੀਤ ਸਿੰਘ ਸੰਘੇੜਾ)  ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.