ਸਿਆਟਲ, (ਗੁਰਚਰਨ ਸਿੰਘ ਢਿੱਲੋਂ)-ਸਿੱਖ ਯੂਥ ਸੰਸਥਾ ਦੀ ਪ੍ਰਧਾਨ ਗੁਰਸ਼ਰਨ ਕੌਰ ਤੇ ਦੂਸਰੇ ਮੈਂਬਰਾਂ ਦੇ ਉਪਰਾਲੇ ਨਾਲ ਗੁਰਦੁਆਰਾ ਸੱਚਾ ਮਾਰਗ ਦੇ ਮੁਖੀ ਹਰਸ਼ਿੰਦਰ ਸਿੰਘ ਸੰਧੂ ਤੇ ਪ੍ਰਬੰਧਕਾਂ ਦੇ ਤਾਲਮੇਲ ਨਾਲ 7 ਜਨਵਰੀ ਨੂੰ ਸਿਆਟਲ ਵਿਚ ਬੱ ਚਿਆਂ ਦੇ ਹਸਪਤਾਲ ‘ਚ ਮੌਜੂਦ ਬਿਮਾਰ ਤੇ ਅਪਾਹਜ ਬੱ ਚਿਆਂ ਨੂੰ ਖਿਡੌਣੇ ਭੇਟ ਕੀਤੇ ਜਾਣਗੇ । ਗੁਰਸ਼ਰਨ ਕੌਰ ਨੇ ਦੱ ਸਿਆ ਕਿ ਜਿਹੜੇ ਬੱਚੇ ਬਿਮਾਰ ਪਏ ਹਨ ਤੇ ਤੁਰ-ਫਿਰ ਨਹੀਂ ਸਕਦੇ, ਉਨ੍ਹਾਂ ਦੇ ਮਨੋਰੰਜਨ ਲਈ ਖਿਡੌਣੇ ਇਕੱਠੇ ਕੀਤੇ ਜਾ ਰਹੇ ਹਨ, ਜੋ 7 ਜਨਵਰੀ ਨੂੰ ਬੱ ਚਿਆਂ ਦੇ ਹਸਪਤਾਲ ‘ਚ ਭੇਟ ਕੀਤੇ ਜਾਣਗੇ। ਪੰਜਾਬੀ ਭਾਈਚਾਰੇ ਵਲੋਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਦੀ ਉਸਾਰੀ ਵੱਲ ਵੱਡਾ ਕਦਮ:
ਸਾਈਟ ‘ਤੇ ਮੌਜੂਦ ਪੁਰਾਣੀ ਇਮਾਰਤ ਨੂੰ ਢਾਹੁਣ ਦਾ ਕੰਮ ਸ਼ੁਰੂ ਸਰੀ, ਬੀ.ਸੀ. – 10,000 ਸੀਟਾਂ ਵਾਲੇ ਪ੍ਰਸਤਾਵਿਤ ਸਿਟੀ ਸੈਂਟਰ ਐਰੀਨਾ ਵਾਲੀ ਜਗ੍ਹਾ ’ਤੇ ਢੋਆ-ਢੁਆਈ ਦਾ ਕੰਮ ਸ਼ੁਰੂ ਹੋ ਗਿਆ ਹੈ।

