ਸਰੀ ਸਿਟੀ ਵੱਲੋਂ ਯੋਗ ਵੋਟਰਾਂ ਨੂੰ 17 ਅਕਤੂਬਰ 2026 ਦੀਆਂ ਮਿਊਂਸੀਪਲ ਚੋਣਾਂ ਵਿੱਚ ਵੋਟ ਪਾਉਣ ਦੀ ਅਪੀ
ਸਰੀ, ਬੀ.ਸੀ. – ਸਰੀ ਸਿਟੀ ਸਾਰੇ ਯੋਗ ਵੋਟਰਾਂ ਨੂੰ ਅਪੀਲ ਕਰ ਰਿਹਾ ਹੈ ਕਿ ਉਹ ਸ਼ਨੀਚਰਵਾਰ, 17 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਹੋਣ ਵਾਲੀਆਂ 2026 ਦੀ ਮਿਊਂਸੀਪਲ ਚੋਣਾਂ ਵਿੱਚ ਆਪਣੀ ਵੋਟ ਪਾਉਣ ਜ਼ਰੂਰ ਪਾਉਣ। ਵੋਟਰ ਸ਼ਹਿਰ ਭਰ ਵਿੱਚ ਸਿਟੀ ਵੱਲੋਂ ਸਥਾਪਤ ਕੀਤੇ ਗਏ 52 ਵੋਟਿੰਗ ਸਥਾਨਾਂ ਵਿੱਚੋਂ ਕਿਸੇ ਵੀ ਸਥਾਨ ’ਤੇ ਆਪਣੀ ਵੋਟ ਪਾ ਸਕਦੇ ਹਨ। ਨਗਰ ਨਿਗਮ ਚੋਣਾਂ ਸਰੀ ਦੇ ਵਸਨੀਕਾਂ ਨੂੰ ਆਪਣੇ ਭਾਈਚਾਰੇ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਯੋਗਦਾਨ ਪਾਉਣ ਦਾ ਮੌਕਾ ਦਿੰਦੀਆਂ ਹਨ, ਜਿਸ ਲਈ ਉਹ ਇੱਕ ਮੇਅਰ, ਅੱਠ ਸਿਟੀ ਕੌਂਸਲਰ ਅਤੇ ਛੇ ਸਕੂਲ ਟਰੱਸਟੀ ਚੁਣਦੇ ਹਨ।
ਅਗਾਊਂ ਵੋਟਿੰਗ (Advance Voting)
ਅਗਾਊਂ ਵੋਟਿੰਗ 7, 10, 14 ਅਤੇ 15 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਹੇਠ ਲਿਖੀਆਂ 10 ਥਾਵਾਂ ‘ਤੇ ਵੀ ਉਪਲਬਧ ਹੋਵੇਗੀ:
• ਕਲੋਵਰਡੇਲ ਰੀਕ੍ਰੀਏਸ਼ਨ ਸੈਂਟਰ (Cloverdale Recreation Centre): 6188 -176 ਸਟਰੀਟ
• ਅਰਲ ਮੈਰੀਅਟ ਸੈਕੰਡਰੀ (Earl Marriott Secondary): 15751 – 16 ਐਵੇਨਿਊ
• ਈਕੋਲ ਪੈਨੋਰਾਮਾਰਿਜ ਸੈਕੰਡਰੀ (École Panorama Ridge Secondary): 13220 – 64 ਐਵੇਨਿਊ
• ਫਲੀਟਵੁੱਡ ਕਮਿਊਨਿਟੀ ਸੈਂਟਰ (Fleetwood Community Centre): 15996 – 84 ਐਵੇਨਿਊ
• ਫਰੈਂਕ ਹਰਟ ਸੈਕੰਡਰੀ (Frank Hurt Secondary): 13940 – 77 ਐਵੇਨਿਊ
• ਫਰੇਜ਼ਰ ਹਾਈਟਸ ਰੀਕ੍ਰੀਏਸ਼ਨ ਸੈਂਟਰ (Fraser Heights Recreation Centre): 10588 – 160 ਸਟਰੀਟ
• ਗਿਲਡਫੋਰਡ ਰੀਕ੍ਰੀਏਸ਼ਨ ਸੈਂਟਰ (Guildford Recreation Centre): 15105 – 105 ਐਵੇਨਿਊ
• ਕਵਾਂਟਲੇਨ ਪਾਰਕ ਸੈਕੰਡਰੀ (Kwantlen Park Secondary): 10441- 132 ਸਟਰੀਟ
• ਪ੍ਰਿੰਸੇਸ ਮਾਰਗਰੇਟ ਸੈਕੰਡਰੀ ਸਕੂਲ (Princess Margaret Secondary School): 12870 – 72 ਐਵੇਨਿਊ
• ਸੇਮੀਆਹਮੂ ਸੈਕੰਡਰੀ ਸਕੂਲ (Semiahmoo Secondary School) : 1785 – 148 ਸਟਰੀਟ
ਵੋਟ ਪਾਉਣ ਲਈ ਕੀ ਲਿਆਉਣਾ ਜ਼ਰੂਰੀ ਹੈ?
ਰਜਿਸਟਰਡ ਵੋਟਰਾਂ ਨੂੰ ਆਪਣਾ ਵੋਟਰ ਕਾਰਡ ਅਤੇ ਮਨਜ਼ੂਰਸ਼ੁਦਾ ਪਹਿਚਾਣ ਪੱਤਰ (ID) ਦਾ ਇੱਕ ਦਸਤਾਵੇਜ਼ ਨਾਲ ਲਿਆਉਣਾ ਹੋਵੇਗਾ।
ਜੋ ਵਿਅਕਤੀ ਪਹਿਲਾਂ ਤੋਂ ਰਜਿਸਟਰ ਨਹੀਂ ਹਨ, ਉਹ ਵੋਟ ਪਾਉਣ ਸਮੇਂ ਦੋ ਮਨਜ਼ੂਰਸ਼ੁਦਾ ਪਹਿਚਾਣ ਪੱਤਰ ਦਿਖਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਸੁਵਿਧਾਜਨਕ ਵੋਟਿੰਗ ਤਰੀਕੇ :
ਵੋਟਰਾਂ ਲਈ ਕਈ ਪਹੁੰਚਯੋਗ ਵੋਟਿੰਗ ਵਿਕਲਪ ਉਪਲਬਧ ਹਨ, ਜਿਨ੍ਹਾਂ ਵਿੱਚ:
• ਡਾਕ ਰਾਹੀਂ ਵੋਟਿੰਗ (Vote by Mail)
• ਕਰਬਸਾਈਡ ਵੋਟਿੰਗ (Curbside Voting)
ਸਾਰੇ ਵੋਟਿੰਗ ਕੇਂਦਰ ਵ੍ਹੀਲਚੇਅਰ ਲਈ ਪੂਰੀ ਤਰ੍ਹਾਂ ਪਹੁੰਚਯੋਗ ਹਨ।
ਵੋਟਰ ਸਿਟੀ ਆਫ਼ ਸਰੀ ਦੇ ਇੰਟਰਐਕਟਿਵ ਵੋਟਿੰਗ ਸਥਾਨ ਨਕਸ਼ੇ ਦੀ ਵਰਤੋਂ ਕਰਕੇ ਆਪਣਾ ਸਭ ਤੋਂ ਨਜ਼ਦੀਕੀ ਵੋਟਿੰਗ ਕੇਂਦਰ ਲੱਭ ਸਕਦੇ ਹਨ ਅਤੇ ਅਨੁਮਾਨਿਤ ਉਡੀਕ ਸਮਾਂ ਵੀ ਦੇਖ ਸਕਦੇ ਹਨ।
ਚੋਣ ਨਤੀਜੇ
ਚੋਣਾਂ ਦੇ ਮੁੱਢਲੇ ਨਤੀਜੇ ਸ਼ਨੀਵਾਰ, 17 ਅਕਤੂਬਰ ਨੂੰ ਰਾਤ 8 ਵਜੇ ਵੋਟਿੰਗ ਸਮਾਪਤ ਹੋਣ ਅਤੇ ਆਖਰੀ ਵੋਟਰ ਵੱਲੋਂ ਵੋਟ ਪਾਏ ਜਾਣ ਤੋਂ ਬਾਅਦ ਜਾਰੀ ਕੀਤੇ ਜਾਣਗੇ। ਅਧਿਕਾਰਤ ਨਤੀਜੇ ਤਿਆਰ ਹੋਣ ’ਤੇ ਜਾਰੀ ਕੀਤੇ ਜਾਣਗੇ।
2026 ਦੀਆਂ ਮਿਊਂਸੀਪਲ ਚੋਣਾਂ ਬਾਰੇ ਹੋਰ ਜਾਣਕਾਰੀ ਲਈ, surrey.ca/election ‘ਤੇ ਜਾਓ।

