ਸਰੀ ਨੇ ਕੈਨੇਡੀਅਨ ਵੈਟਰਨਜ਼ ਦੇ ਸਨਮਾਨ ਵਿੱਚ ਯਾਦਗਾਰੀ ਕ੍ਰਾਸਵਾਕ ਦਾ ਉਦਘਾਟਨ ਕੀਤਾ

– ਕੈਨੇਡਾ ਦੇ ਵੈਟਰਨਜ਼ ਭਾਵ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਲਈ, ਸਰੀ ਸ਼ਹਿਰ ਨੇ ਕਲੋਵਰਡੇਲ ਦੇ 17500-ਬਲਾਕ 57 ਐਵੇਨਿਊ ‘ਤੇ ਰੋਇਲ ਕੈਨੇਡੀਅਨ ਲੀਜਨ ਦੇ ਨੇੜੇ ਇੱਕ ਨਵਾਂ ਯਾਦਗਾਰੀ ਕ੍ਰਾਸਵਾਕ ਦਾ ਉਦਘਾਟਨ ਕੀਤਾ ਹੈ। ਇਹ ਕ੍ਰਾਸਵਾਕ ਲਾਲ ਅਤੇ ਚਿੱਟੇ ਰੰਗ ਵਿੱਚ ਰੰਗਿਆ ਗਿਆ ਹੈ, ਜਿਸਤੇ ਇੱਕ ਨਮਸਕਾਰ ਕਰਦੇ ਸਿਪਾਹੀ ਦਾ ਪਰਛਾਵਾਂ, ਇੱਕ ਮੇਪਲ ਪੱਤਾ ਅਤੇ “ਲੈਸਟ ਵੀ ਫਰਗੈਟ” (Lest We Forget) ਦੇ ਸ਼ਬਦ ਦਰਸਾਏ ਗਏ ਹਨ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਹਰ ਨਵੰਬਰ ਵਿੱਚ, ਅਸੀਂ ਉਨ੍ਹਾਂ ਬਹਾਦਰ ਸੂਰਵੀਰਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ ਕੈਨੇਡਾ ਲਈ ਸੇਵਾ ਕੀਤੀ ਅਤੇ ਕੁਰਬਾਨੀ ਦਿੱਤੀ”। “ਸਾਡੇ ਝੰਡੇ ਦੇ ਰੰਗਾਂ ਨਾਲ ਬਣਿਆਂ ਇਹ ਕਰਾਸਵਾਕ ਉਨ੍ਹਾਂ ਦੀ ਹਿੰਮਤ, ਬਹਾਦਰੀ ਅਤੇ ਸਮਰਪਣ ਨੂੰ ਇੱਕ ਸ਼ਰਧਾਂਜਲੀ ਹੈ। ਇਸ ਰਾਹ ਤੋਂ ਲੰਘਦੇ ਹਾਂ,  ਆਓ ਅਸੀਂ ਉਨ੍ਹਾਂ ਦੀਆਂ ਕਦਰਾਂ – ਕੀਮਤਾਂ ਨੂੰ ਯਾਦ ਕਰੀਏ ਜਿਵੇਂ ਕਿ  ਸੇਵਾ, ਏਕਤਾ ਅਤੇ ਹੌਂਸਲਾ, ਜੋ ਸਾਡੇ ਦੇਸ਼ ਨੀਂਹ ਹਨ।”

ਇਹ ਯਾਦਗਾਰੀ ਕਰਾਸਵਾਕ ਮੰਗਲਵਾਰ, 11 ਨਵੰਬਰ ਨੂੰ ਹੋਣ ਵਾਲੇ ਯਾਦਗਾਰੀ ਦਿਵਸ ਸਮਾਰੋਹਾਂ ਤੋਂ ਪਹਿਲਾਂ ਵੈਟਰਨਜ਼ ਨੂੰ ਸਨਮਾਨ ਦੇਣ ਲਈ ਸ਼ਹਿਰ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਹਿੱਸਾ ਹੈ। ਸ਼ਹਿਰ ਦੀ ਸਭ ਤੋਂ ਵੱਡੀ ਰਸਮ ਵੈਟਰਨਜ਼ ਸਕੇਅਰ  (17710 – 56A ਐਵੇਨਿਊ) ‘ਤੇ ਹੋਵੇਗੀ, ਜਿਸ ਦੀ ਮੇਜ਼ਬਾਨੀ ਰੋਇਲ ਕੈਨੇਡੀਅਨ ਲੀਜਨ ਕਲੋਵਰਡੇਲ ਬਰਾਂਚ ਵੱਲੋਂ ਕੀਤੀ ਜਾਵੇਗੀ। ਸ਼ਹਿਰ ਵਸਨੀਕਾਂ ਨੂੰ ਸੱਦਾ ਦਿੰਦਾ ਹੈ ਕਿ ਉਹ ਸ਼ਾਮਿਲ ਹੋਣ ਅਤੇ ਉਨ੍ਹਾਂ ਲੋਕਾਂ ਨੂੰ ਸ਼ਰਧਾਂਜਲੀ ਦੇਣ ਜੋ ਸਾਡੇ ਦੇਸ਼ ਲਈ ਸੇਵਾ ਅਤੇ ਬਲੀਦਾਨ ਦਿੱਤਾ ਹੈ।

ਸ਼ਹਿਰ ਭਰ ਵਿੱਚ ਯਾਦਗਾਰੀ ਦਿਵਸ ਸਮਾਰੋਹਾਂ ਬਾਰੇ ਵਧੇਰੇ ਜਾਣਕਾਰੀ ਲਈ, surrey.ca/remembranceday ‘ਤੇ ਜਾਓ।

Share:

Facebook
Twitter
Pinterest
LinkedIn
matrimonail-ads
On Key

Related Posts

10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਦੀ ਉਸਾਰੀ ਵੱਲ ਵੱਡਾ ਕਦਮ:

ਸਾਈਟ ‘ਤੇ ਮੌਜੂਦ ਪੁਰਾਣੀ ਇਮਾਰਤ ਨੂੰ ਢਾਹੁਣ ਦਾ ਕੰਮ ਸ਼ੁਰੂ ਸਰੀ, ਬੀ.ਸੀ. – 10,000 ਸੀਟਾਂ ਵਾਲੇ ਪ੍ਰਸਤਾਵਿਤ ਸਿਟੀ ਸੈਂਟਰ ਐਰੀਨਾ ਵਾਲੀ ਜਗ੍ਹਾ ’ਤੇ ਢੋਆ-ਢੁਆਈ ਦਾ ਕੰਮ ਸ਼ੁਰੂ ਹੋ ਗਿਆ ਹੈ।

ਸਰੀ ਸਿਟੀ ਵੱਲੋਂ ਯੋਗ ਵੋਟਰਾਂ ਨੂੰ 17 ਅਕਤੂਬਰ 2026 ਦੀਆਂ ਮਿਊਂਸੀਪਲ ਚੋਣਾਂ ਵਿੱਚ ਵੋਟ ਪਾਉਣ ਦੀ ਅਪੀਲ

ਸਰੀ ਸਿਟੀ ਵੱਲੋਂ ਯੋਗ ਵੋਟਰਾਂ ਨੂੰ 17 ਅਕਤੂਬਰ 2026 ਦੀਆਂ ਮਿਊਂਸੀਪਲ ਚੋਣਾਂ ਵਿੱਚ ਵੋਟ ਪਾਉਣ ਦੀ ਅਪੀ ਸਰੀ, ਬੀ.ਸੀ. – ਸਰੀ ਸਿਟੀ ਸਾਰੇ ਯੋਗ ਵੋਟਰਾਂ ਨੂੰ

ਗ਼ਜ਼ਲ ਮੰਚ ਸਰੀ ਵੱਲੋਂ ਸਾਲਾਨਾ ‘ਸ਼ਾਇਰਾਨਾ ਸ਼ਾਮ 2026’ 19 ਸਤੰਬਰ ਨੂੰ

ਸਰੀ, (ਹਰਦਮ ਮਾਨ)- ਗ਼ਜ਼ਲ ਮੰਚ ਸਰੀ ਵੱਲੋਂ ਪੰਜਾਬੀ ਸ਼ਾਇਰੀ ਨੂੰ ਸਮਰਪਿਤ ਸਾਲਾਨਾ ‘ਸ਼ਾਇਰਾਨਾ ਸ਼ਾਮ 2026’ 19 ਸਤੰਬਰ, ਦਿਨ ਸ਼ਨੀਵਾਰ ਨੂੰ ਸਰੀ ਆਰਟਸ ਸੈਂਟਰ ਵਿਖੇ ਕਰਵਾਈ ਜਾ ਰਹੀ ਹੈ। ਇਸ ਮੌਕੇ ਵਿਸ਼ੇਸ਼ ਕਵੀ ਦਰਬਾਰ ਕਰਵਾਇਆ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.