ਡਿਜੀਟਲ ਡੈਸਕ, ਨਵੀਂ ਦਿੱਲੀ : ਜਾਗਰਣ ਨਿਊ ਮੀਡੀਆ ਦੇ ਅੰਤਰਰਾਸ਼ਟਰੀ ਪੱਧਰ ‘ਤੇ ਸਨਮਾਨਿਤ ਅਤੇ ਭਰੋਸੇਯੋਗ ਤੱਥ ਜਾਂਚ ਵਿੰਗ ਵਿਸ਼ਵਾਸ ਨਿਊਜ਼ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੀਡੀਆ ਸਾਖਰਤਾ ਮੁਹਿੰਮ ‘ਸੱਚ ਕੇ ਸਾਥੀ: ਸੀਨੀਅਰਜ਼’ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਦਾ ਉਦੇਸ਼ ਸਮਾਜ ਦੇ ਸੀਨੀਅਰ ਨਾਗਰਿਕਾਂ ਨੂੰ ਇਹ ਦੱਸਣਾ ਹੈ ਕਿ ਆਨਲਾਈਨ ਭਰਮਾਊ ਸੂਚਨਾਵਾਂ ਅਤੇ ਡੀਪ ਫੇਕ ਤੋਂ ਖ਼ੁਦ ਨੂੰ ਕਿਵੇਂ ਬਚਾਇਆ ਜਾਵੇ। ਇਸ ਦੇ ਨਾਲ ਹੀ ਭਰੋਸੇਯੋਗ ਖ਼ਬਰਾਂ ਅਤੇ ਸੂਚਨਾਵਾਂ ਪ੍ਰਾਪਤ ਕਰਨ ਦੇ ਤਰੀਕੇ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਲੋਕਾਂ ਨੂੰ ਜਾਗਰੂਕ ਕਰਨ ਲਈ SKS ਸੀਨੀਅਰਜ਼ ਜਾਗਰਣ ਨਿਊ ਮੀਡੀਆ ਦਾ ਸੱਤਵਾਂ ਉਪਰਾਲਾ ਹੈ। ਇਹ ਮੁਹਿੰਮ ਵਿਸ਼ਵਾਸ ਨਿਊਜ਼ ਦੁਆਰਾ ਅਕਾਦਮਿਕ ਪਾਰਟਨਰ ਮੁਦਰਾ ਇੰਸਟੀਚਿਊਟ ਆਫ ਕਮਿਊਨੀਕੇਸ਼ਨ (MICA) ਨਾਲ ਲਾਂਚ ਕੀਤੀ ਗਈ। ਇਹ ਮੁਹਿੰਮ ਗੂਗਲ ਨਿਊਜ਼ ਇਨੀਸ਼ੀਏਟਿਵ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ।

ਦੋ ਹੋਰ ਫੈਕਟ ਚੈਕਰਜ਼ (ਫੈਕਟ ਕ੍ਰੇਸਕੈਂਡੋ ਅਤੇ ਨਿਊਜ਼ ਮੀਟਰ) ਵੀ ਸਥਾਨਕ ਭਾਸ਼ਾਵਾਂ ਵਿਚ ਇਸ ਪਹਿਲਕਦਮੀ ਨੂੰ ਅੱਗੇ ਲਿਜਾਣ ਲਈ SKS ਸੀਨੀਅਰਜ਼ ਨਾਲ ਭਾਸ਼ਾ ਭਾਗੀਦਾਰਾਂ ਵਜੋਂ ਜੁੜੇ ਹੋਏ ਹਨ। ਇਸ ਮੁਹਿੰਮ ਦਾ ਉਦੇਸ਼ ਸੀਨੀਅਰ ਨਾਗਰਿਕਾਂ ਨੂੰ ਮੀਡੀਆ ਸਾਖਰਤਾ ਸਿਖਲਾਈ ਪ੍ਰਦਾਨ ਕਰਨਾ ਹੈ। ਇਸ ਮੁਹਿੰਮ ਰਾਹੀਂ ਸਾਡੇ ਸੀਨੀਅਰ ਨਾਗਰਿਕ ਭਰਮਾਊ ਸੂਚਨਾਵਾਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋਣਗੇ। ਇਸ ਤਹਿਤ ਉਹ ਡਿਜੀਟਲ ਜਾਣਕਾਰੀ ਨੂੰ ਬਿਹਤਰ ਢੰਗ ਨਾਲ ਨੈਵੀਗੇਟ ਕਰਨ ਦਾ ਹੁਨਰ ਹਾਸਿਲ ਕਰਦੇ ਹਨ।

SKS ਸੀਨੀਅਰਜ਼ ਮੁਹਿੰਮ 50 ਸ਼ਹਿਰਾਂ ਵਿਚ ਆਯੋਜਿਤ ਕੀਤੀ ਜਾਵੇਗੀ। ਇਸ ਦੌਰਾਨ 15 ਸੂਬਿਆਂ ਦੀਆਂ ਸੱਤ ਭਾਸ਼ਾਵਾਂ ਵਿਚ 70 ਟ੍ਰੇਨਿੰਗ ਸੈਸ਼ਨ ਆਯੋਜਿਤ ਕੀਤੇ ਜਾਣਗੇ। ਇਨ੍ਹਾਂ ਮੁਹਿੰਮਾਂ ਵਿੱਚੋਂ 40 ਆਨ-ਗਰਾਊਂਡ ਹੋਣਗੀਆਂ, ਜਦੋਂਕਿ 30 ਵੈਬੀਨਾਰਾਂ ਰਾਹੀਂ ਆਯੋਜਿਤ ਹੋਣਗੀਆਂ। ਇਸ ਦੇ ਨਾਲ ਹੀ SKS ਪਹਿਲੀ ਵਾਰ ਆਪਣੀ ਤਰ੍ਹਾਂ ਦਾ ਮਾਈਕ੍ਰੋ-ਲਰਨਿੰਗ ਵੀਡੀਓ ਕੋਰਸ ਵੀ ਸ਼ੁਰੂ ਕਰੇਗਾ ਅਤੇ ਇਸ ਦੇ ਪ੍ਰਿੰਟ ਐਡੀਸ਼ਨਾਂ ਰਾਹੀਂ ਮੀਡੀਆ ਸਾਖਰਤਾ ਨੂੰ ਉਤਸ਼ਾਹਿਤ ਕਰੇਗਾ।

ਇਸ ਮੌਕੇ ਜਾਗਰਣ ਨਿਊ ਮੀਡੀਆ ਦੇ ਸੀਈਓ ਭਰਤ ਗੁਪਤਾ ਨੇ ਕਿਹਾ, ‘Vishvasnews.com, Google News Initiative, Fact Checking Community ਤੇ MICA ਵਿਚਕਾਰ ਸਹਿਯੋਗ ਖਾਸ ਕਰਕੇ ਸੀਨੀਅਰ ਨਾਗਰਿਕਾਂ ਵਿਚ ਮੀਡੀਆ ਸਾਖਰਤਾ ਨੂੰ ਵਧਾਉਣ ਦੇ ਸਾਡੇ ਉਦੇਸ਼ ਨੂੰ ਪੂਰਾ ਕਰਦਾ ਹੈ। ਇਸ ਦੌਰਾਨ ਸਾਡਾ ਪੂਰਾ ਧਿਆਨ ਡਿਜੀਟਲ ਸੁਰੱਖਿਆ ਤੇ ਫੈਕਟ ਚੈਕਿੰਗ ‘ਤੇ ਕੇਂਦਰਿਤ ਰਹਿੰਦਾ ਹੈ। ‘ਸੱਚ ਕਾ ਸਾਥੀ’ ਦੀ ਸੱਤਵੀਂ ਪਹਿਲਕਦਮੀ ਸਾਨੂੰ ਸਮੂਹਿਕ ਤੌਰ ‘ਤੇ ਤਰਜੀਹ ਦੇਣ ਅਤੇ ਸੀਨੀਅਰ ਨਾਗਰਿਕਾਂ ਵਿਚ ਮੀਡੀਆ ਸਾਖਰਤਾ ਦੀ ਤਰੱਕੀ ਲਈ ਮਜ਼ਬੂਤ ​​ਨੀਂਹ ਬਣਾਉਣ ਦੇ ਯੋਗ ਕਰੇਗੀ। ਜਾਗਰਣ ਨਿਊ ਮੀਡੀਆ ‘ਚ ਸਾਡੀ ਕੋਸ਼ਿਸ਼ ਵਿਭਿੰਨਤਾ, ਸਮਾਨਤਾ ਤੇ ਸਮਾਵੇਸ਼ ਦੇ ਸਿਧਾਂਤਾਂ ਦੀ ਪਾਲਣਾ ਕਰਨੀ ਰਹੀ ਹੈ, ਜੋ ਇਸ ਮਹੱਤਵਪੂਰਨ ਉਦੇਸ਼ ਲਈ ਸਾਡੇ ਸਮਰਪਣ ਨੂੰ ਦਰਸਾਉਂਦੀ ਹੈ।

ਜਾਗਰਣ ਨਿਊ ਮੀਡੀਆ ਦੇ ਮੁੱਖ ਸੰਪਾਦਕ ਰਾਜੇਸ਼ ਉਪਾਧਿਆਏ ਨੇ ਕਿਹਾ, ‘ਅਸੀਂ ਸੱਚ ਕੇ ਸਾਥੀ ਦਾ ਨਵਾਂ ਅਧਿਆਏ ਲਿਖਣ ਨੂੰ ਲੈ ਕੇ ਉਤਸ਼ਾਹਿਤ ਹਾਂ। ਅਸੀਂ ਦੇਖਿਆ ਹੈ ਕਿ ਸੀਨੀਅਰ ਨਾਗਰਿਕਾਂ ਕੋਲ ਸੀਮਤ ਮੀਡੀਆ ਸਾਖਰਤਾ ਅਤੇ ਫੈਕਟ ਚੈਕਿੰਗ ਹੁਨਰ ਦੀ ਘਾਟ ਹੈ, ਇਸ ਨੂੰ ਦੂਰ ਕਰਨ ਲਈ ਅਸੀਂ ਉੱਨਤ ਦ੍ਰਿਸ਼ਟੀਕੋਣ ਅਪਣਾਇਆ ਹੈ। ਸਾਡਾ ਮੁੱਖ ਫੋਕਸ ਫੈਕਟ ਚੈਕਿੰਗ ਕਮਿਊਨਿਟੀ ਤੇ ਅਕਾਦਮਿਕ ਪਾਰਟਨਰ MICA ਵੱਲੋਂ ਵੱਖ-ਵੱਖ ਟ੍ਰੇਨਿੰਗ ਸੈਸ਼ਨਾਂ ਰਾਹੀਂ ਡਿਜੀਟਲ ਸੁਰੱਖਿਆ ਤੇ ਭਰਮਾਊ ਸੂਚਨਾਵਾਂ ਬਾਰੇ ਜਾਗਰੂਕ ਕਰਨ ਵਾਲੇ ਅਹਿਮ ਟੂਲ ‘ਤੇ ਹੈ।

ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੀ ਸਫਲਤਾ ਲਈ ਐਕਸ਼ਨ ਪਲਾਨ ਤਿਆਰ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਹੈ ਕਿ ਇਹ ਅਭਿਆਨ ਟਾਰਗੇਟ ਦਰਸ਼ਕਾਂ ਤੱਕ ਪਹੁੰਚੇ। ਇਸ ਦੌਰਾਨ ਮੁਹਿੰਮ ਦੇ ਵੱਖ-ਵੱਖ ਪੜਾਵਾਂ ਨੂੰ ਚੈੱਕ ਵੀ ਕੀਤਾ ਜਾਵੇਗਾ, ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਸਮਾਜ ਵਿੱਚ ਕਿੰਨੀ ਕੁ ਕਾਰਗਰ ਹੈ।

ਗੂਗਲ ਨਿਊਜ਼ ਲੈਬ ਦੀ ਭਾਰਤ ਮੁਖੀ ਸੁਰਭੀ ਮਲਿਕ ਨੇ ਕਿਹਾ ਕਿ ਸੱਚ ਕੇ ਸਾਥੀ ਸੀਨੀਅਰਜ਼ ਇਕ ਮਹੱਤਵਪੂਰਨ ਸਹਿਯੋਗੀ ਮੀਡੀਆ ਸਾਖਰਤਾ ਮੁਹਿੰਮ ਹੈ, ਜੋ ਸੀਨੀਅਰ ਨਾਗਰਿਕਾਂ ਦੀ ਸਮਝ ਨੂੰ ਵਧਾ ਕੇ ਮਜ਼ਬੂਤ ਕਰੇਗੀ, ਨਾਲ ਹੀ ਸੀਨੀਅਰ ਨਾਗਰਿਕਾਂ ਨੂੰ ਭਰਮਾਊ ਸੂਚਨਾਵਾਂ ਤੇ ਡੀਪ ਫੇਕ ਦਾ ਪਤਾ ਲਗਾਉਣ ਤੇ ਉਨ੍ਹਾਂ ਨਾਲ ਨਜਿੱਠਣ ਵਿਚ ਕਾਰਗਰ ਹੋਵੇਗੀ। ਭਰਮਾਊ ਸੂਚਨਾਵਾਂ ਤੇ ਗਲਤ ਜਾਣਕਾਰੀ ਗੰਭੀਰ ਸਮੱਸਿਆ ਹੈ, ਜੋ ਭਰੋਸੇਯੋਗ ਤੇ ਪ੍ਰਮਾਣਿਕ ​​ਸੂਚਨਾਵਾਂ ਦੇ ਪ੍ਰਵਾਹ ਨੂੰ ਰੋਕਦੀ ਹੈ। ਚੋਣਾਂ ਸਮੇਂ ਅਜਿਹੀਆਂ ਸਮੱਸਿਆਵਾਂ ਦਾ ਬਹੁਤ ਸਾਹਮਣਾ ਕਰਨਾ ਪੈਂਦਾ ਹੈ। ਸਾਨੂੰ ਇਸ ਮੁਹਿੰਮ ਦਾ ਸਮਰਥਨ ਕਰਨ ‘ਤੇ ਮਾਣ ਹੈ, ਜੋ ਸਿਖਿਆਰਥੀਆਂ ਨੂੰ ਆਨਲਾਈਨ ਉਪਲੱਬਧ ਜਾਣਕਾਰੀ ਦੀ ਭਰੋਸੇਯੋਗਤਾ ਦਾ ਬਿਹਤਰ ਮੁਲਾਂਕਣ ਕਰਨ ਵਿਚ ਮਦਦ ਕਰੇਗੀ।

ਮੀਡੀਆ ਤੇ ਮਨੋਰੰਜਨ ਪ੍ਰਬੰਧਨ ਦੇ ਮੁਖੀ ਤੇ ਸੈਂਟਰ ਫਾਰ ਮੀਡੀਆ ਐਂਡ ਐਂਟਰਟੇਨਮੈਂਟ ਸਟੱਡੀਜ਼ (CMES) ਦੇ ਐਸੋਸੀਏਟ ਪ੍ਰੋਫੈਸਰ ਸੰਤੋਸ਼ ਕੇ ਪਾਤਰਾ ਨੇ ਕਿਹਾ ਕਿ ਵਿਸ਼ਵਾਸ ਨਿਊਜ਼ ਦੀ ਡਿਜੀਟਲ ਮੀਡੀਆ ਸਾਖਰਤਾ ਮੁਹਿੰਮ SKS ਸੀਨੀਅਰਜ਼ ਨੂੰ ਅਕਾਦਮਿਕ ਭਾਈਵਾਲ ਹੋਣ ਦੇ ਨਾਤੇ ਅਸੀਂ ਸਮਾਜ ਵਿਚ ਭਰਮਾਊ ਸੂਚਨਾਵਾਂ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਲਈ ਦੇ ਰੂਪ ‘ਚ ਦੇਖਦੇ ਹਾਂ। ਅਸੀਂ ਇੰਟਰਐਕਟਿਵ ਅਤੇ ਲੋਕਾਂ ਨੂੰ ਧਿਆਨ ‘ਚ ਰੱਖ ਕੇ ਕੋਰਸ ਤਿਆਰ ਕੀਤਾ ਹੈ, ਜੋ ਨਾ ਸਿਰਫ਼ ਜਾਣਕਾਰੀ ਪ੍ਰਦਾਨ ਕਰਦਾ ਹੈ ਸਗੋਂ ਜਾਲ੍ਹੀ ਖ਼ਬਰਾਂ, ਭਰਮਾਊ ਸੂਚਨਾਵਾਂ ਤੇ ਗਲਤ ਜਾਣਕਾਰੀ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਅਹਿਮ ਸਮਝ ਨੂੰ ਵਿਕਸਤ ਕਰਦਾ ਹੈ।

ਸੱਚ ਕੇ ਸਾਥੀ ਨੂੰ 2019 ਵਿਚ ਵਿਸ਼ਵਾਸ ਨਿਊਜ਼.ਕਾਮ ਅਤੇ ਜਾਗਰਣ ਨਿਊ ਮੀਡੀਆ ਦੁਆਰਾ ਭਰਮਾਊ ਸੂਚਨਾਵਾਂ ਤੇ ਗਲਤ ਜਾਣਕਾਰੀ ਦੇ ਪ੍ਰਸਾਰ ਨਾਲ ਨਜਿੱਠਣ ਦੀ ਮੁਹਿੰਮ ਨਾਲ ਸ਼ੁਰੂ ਕੀਤਾ ਗਿਆ ਸੀ। SKS ਨੇ 2023 ਵਿੱਚ WAN-IFRA ਦਾ ਸਰਵੋਤਮ ਟਰੱਸਟ ਇਨੀਸ਼ੀਏਟਿਵ ਸਿਲਵਰ ਐਵਾਰਡ ਜਿੱਤਿਆ ਅਤੇ ਬੈਸਟ ਕੰਟੈਂਟ ਕੰਪੇਨ ਲਈ IAMAI ਦਾ 2022 ‘ਚ ਤਾਂਬੇ ਦਾ ਤਗਮਾ ਜਿੱਤਿਆ ਸੀ।

ਪਿਛਲੀਆਂ ਛੇ ਮੁਹਿੰਮਾਂ ਵਿਚ ਹੈਲਥ ਫੈਕਟ ਚੈਕ, ਬਿਹਾਰ ਚੋਣਾਂ, ਵੈਕਸੀਨ ਲਈ ਹਾਂ, ਵਿਧਾਨ ਸਭਾ ਚੋਣਾਂ 2022, ਫੈਕਟਸਅੱਪ ਵਰਗੇ ਕਈ ਮਹੱਤਵਪੂਰਨ ਵਿਸ਼ਿਆਂ ‘ਤੇ ਚਰਚਾ ਕੀਤੀ ਗਈ। ਪਿਛਲੇ ਕੁਝ ਸਾਲਾਂ ਵਿਚ ਸੱਚ ਕਾ ਸਾਥੀ ਨੇ ਗਲਤ ਜਾਣਕਾਰੀ ਅਤੇ ਜਾਲ੍ਹੀ ਖ਼ਬਰਾਂ ਦੇ ਸਮਾਜਿਕ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਹੈ।

ਵਿਸ਼ਵਾਸ ਨਿਊਜ਼ ਬਾਰੇ

ਵਿਸ਼ਵਾਸ ਨਿਊਜ਼ ਇਕ ਫੈਕਟ ਚੈਕ ਤੇ ਵੈਰੀਫਿਕੇਸ਼ਨ ਵੈੱਬਸਾਈਟ ਹੈ, ਜੋ ਅੰਗਰੇਜ਼ੀ, ਹਿੰਦੀ ਅਤੇ 10 ਹੋਰ ਭਾਰਤੀ ਭਾਸ਼ਾਵਾਂ ਵਿਚ ਜਾਲ੍ਹੀ ਖ਼ਬਰਾਂ ਅਤੇ ਗਲਤ ਜਾਣਕਾਰੀ ਦਾ ਪਰਦਾਫਾਸ਼ ਕਰਨ ਲਈ ਵਚਨਬੱਧ ਹੈ। ਇੰਟਰਨੈਸ਼ਨਲ ਫੈਕਟ ਚੈਕਿੰਗ ਨੈੱਟਵਰਕ (IFCN) ਦੁਆਰਾ ਪ੍ਰਮਾਣਿਤ, ਵਿਸ਼ਵਾਸ ਨਿਊਜ਼ MMI ਆਨਲਾਈਨ ਲਿਮਟਿਡ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਭਾਰਤ ਦੇ ਆਮ ਆਦਮੀ ਨੂੰ ਤੱਥਾਂ ਅਤੇ ਭਰੋਸੇਯੋਗ ਜਾਣਕਾਰੀ ਦੇ ਨਾਲ ਮਜ਼ਬੂ ਬਣਾਉਣ ਦੇ ਉਦੇਸ਼ ਨਾਲ ਕੰਮ ਕਰਨਾ ਹੈ।