-ਧਾਰਮਿਕ, ਸਮਾਜ ਸੇਵੀ ਤੇ ਖ਼ੂਨ ਦਾਨੀ ਸਨ ਜਤਿੰਦਰ
—————–
ਸੰਜੀਵ ਗੁਪਤਾ, ਜਗਰਾਓਂ : ਜਗਰਾਓਂ ਤੋਂ ‘ਪੰਜਾਬੀ ਜਾਗਰਣ’ ਦੇ ਪੱਤਰਕਾਰ ਸੁਖਦੇਵ ਗਰਗ ਦੇ ਛੋਟੇ ਭਰਾ ਜਤਿੰਦਰ ਗਰਗ ਨਮਿੱਤ ਪਾਠ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ ‘ਚ ਵੱਡੀ ਗਿਣਤੀ ‘ਚ ਰਾਜਨੀਤਿਕਾਂ, ਸਮਾਜ ਸੇਵੀਆਂ, ਧਾਰਮਿਕ ਸ਼ਖਸੀਅਤਾਂ ਸਮੇਤ ਵੱਡੇ ਇਕੱਠ ਨੇ ਸ਼ਰਧਾਂਜਲੀ ਭੇਟ ਕੀਤੀ। ਸਥਾਨਕ ਬਾਗ ਲੰਮਿਆਂ ਵਾਲਾ ਵਿਖੇ ਆਯੋਜਿਤ ਸ਼ਰਧਾਂਜਲੀ ਸਮਾਗਮ ਵਿਚ ਅਦਾਰਾ ਜਾਗਰਣ ਗਰੁੱਪ ਵੱਲੋਂ ਵੀ ਸ਼ੋਕ ਸੰਦੇਸ਼ ਭੇਜਦਿਆਂ ਅਦਾਰੇ ਦੇ ਨੁਮਾਇੰਦਿਆਂ ਤੋਂ ਇਲਾਵਾ ਪੱਤਰਕਾਰ ਭਾਈਚਾਰੇ ਨੇ ਵੀ ਸ਼ਰਧਾਂਜਲੀਆਂ ਭੇਟ ਕੀਤੀਆਂ। ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਸਵਰਗੀ ਜਤਿੰਦਰ ਗਰਗ ਦੇ ਸਿਰਫ 40 ਵਰਿ੍ਹਆਂ ਦੀ ਛੋਟੀ ਉਮਰ ਵਿਚ ਵੱਡੇ ਵਿਛੋੜੇ ਦਾ ਦਰਦ ਬਿਆਨ ਕਰਦਿਆਂ ਉਨਾਂ੍ਹ ਵੱਲੋਂ ਧਾਰਮਿਕ, ਸਮਾਜ ਸੇਵੀ ਅਤੇ ਕੀਮਤੀ ਜਾਨਾਂ ਬਚਾਉਣ ਲਈ ਅਨੇਕਾਂ ਵਾਰ ਖ਼ੂਨ ਦਾਨ ਕਰਨ ਵਰਗੇ ਮਨੁੱਖਤਾ ਦੀ ਸੇਵਾ ਦੇ ਕਾਰਜਾਂ ਨੂੰ ਯਾਦ ਕੀਤਾ। ਇਸ ਮੌਕੇ ਅਕਾਲੀ ਦਲ ਵੱਲੋਂ ਸਾਬਕਾ ਵਿਧਾਇਕ ਐੱਸਆਰ ਕਲੇਰ, ਕਾਂਗਰਸ ਵੱਲੋਂ ਸਾਬਕਾ ਜ਼ਿਲ੍ਹਾ ਪ੍ਰਧਾਨ ਕਰਨਜੀਤ ਸੋਨੀ ਗਾਲਿਬ, ਪ੍ਰਸ਼ੋਤਮ ਲਾਲ ਖਲੀਫਾ, ਯੂਥ ਕਾਂਗਰਸ ਦੇ ਮਨੀ ਗਰਗ, ਭਾਜਪਾ ਵੱਲੋਂ ਹਲਕਾ ਇੰਚਾਰਜ ਕੰਵਰ ਨਰਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਦੇਤਵਾਲ, ਸੁਬਾਈ ਆਗੂ ਡਾ. ਰਜਿੰਦਰ ਸ਼ਰਮਾ, ਸਤੀਸ਼ ਕਾਲੜਾ, ਰਾਜ ਵਰਮਾ, ਆਰਐੱਸਐੱਸ ਵੱਲੋਂ ਡਾ. ਬੀ.ਬੀ ਸਿੰਗਲਾ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਨਈਆ ਗੁਪਤਾ ਬਾਂਕਾ, ਆੜ੍ਹਤੀ ਸੁਰੇਸ਼ ਗਰਗ ਗਿੱਦੜਵਿੰਡੀ, ਜਗਜੀਤ ਸਿੰਘ ਸਿੱਧੂ, ਬਿਲਡਿੰਗ ਐਸੋੋਸੀਏਸ਼ਨ ਦੇ ਜਿੰਦਰਪਾਲ ਧੀਮਾਨ, ਪੈਸਟੀਸਾਈਡ ਐਸੋੋਸੀਏਸ਼ਨ ਵੱਲੋਂ ਵਿਨੋਦ ਦੂਆ, ਈਓ ਅਮਰਿੰਦਰ ਸਿੰਘ, ਕਰਿਆਨਾ ਐਸੋਸੀਏਸ਼ਨ ਤੋਂ ਮਨੋਹਰ ਸਿੰਘ ਟੱਕਰ, ਹੋਟਲ ਸਨੇਹਮੋਹਨ ਤੋਂ ਮਨਮੋਹਨ ਕਤਿਆਲ, ਸਮਾਜ ਸੇਵੀ ਸੰਸਥਾਵਾਂ ਵੱਲੋਂ ਬਿੰਦਰ ਮਨੀਲਾ, ਗੁਲਸ਼ਨ ਅਰੋੜਾ, ਕ੍ਰਿਸ਼ਨ ਕੁਮਾਰ ਕ੍ਰਿਸ਼ਨ, ਪਿੰ੍ਸੀਪਲ ਚਰਨਜੀਤ ਸਿੰਘ ਭੰਡਾਰੀ, ਰਾਜ ਭਾਰਦਵਾਜ, ਐਡਵੋਕੇਟ ਨਵੀਨ ਗੁਪਤਾ, ਰਜਿੰਦਰ ਜੈਨ, ਅਗਰਸੈਨ ਸੰਮਤੀ ਵੱਲੋਂ ਕਮਲ ਬਾਂਸਲ, ਪ੍ਰਧਾਨ ਸਤੀਸ਼ ਬਾਂਸਲ, ਸਤਪਾਲ ਬਾਂਸਲ, ਗੋਬਿੰਦ ਗੋਧਾਮ ਤੋਂ ਸੁਮੀਤ ਅਰੋੜਾ, ਸਾਇੰਸ ਕਾਲਜ ਵੱਲੋਂ ਕਾਲਾ ਸ਼ਰਮਾ, ਸ਼ਿਵਾਲਿਕ ਸਕੂਲ ਤੋਂ ਅਪਾਰ ਸਿੰਘ, ਡੀਕੇ ਸ਼ਰਮਾ, ਸਨਮਤੀ ਸਕੂਲ ਦੇ ਰਮੇਸ਼ ਜੈਨ, ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ, ਬੀਕੇ ਗੈਸ ਏਜੰਸੀ ਦੇ ਡਾ. ਨਰਿੰਦਰ ਸਿੰਘ ਆਦਿ ਨੇ ਪੱਤਰਕਾਰ ਸੁਖਦੇਵ ਗਰਗ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਸ਼ਰਧਾਂਜਲੀ ਸਮਾਗਮ ਵਿਚ ਮੰਚ ਸੰਚਾਲਨ ਦੀ ਭੂਮਿਕਾ ਕੈਪਟਨ ਨਰੇਸ਼ ਵਰਮਾ ਨੇ ਨਿਭਾਉਂਦਿਆਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
-ਮਰਹੂਮ ਗਰਗ ਦੀਆਂ ਅੱਖਾਂ ਵੇਖਣਗੀਆਂ ‘ਜਹਾਨ’
ਮਰਹੂਮ ਜਤਿੰਦਰ ਗਰਗ ਜੋ ਧਾਰਮਿਕ, ਸਮਾਜ ਅਤੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਨ, ਦੀ ਇੱਛਾ ਅਨੁਸਾਰ ਉਨਾਂ੍ਹ ਦੇ ਪਰਿਵਾਰ ਵੱਲੋਂ ਉਨਾਂ੍ਹ ਦੀਆਂ ਅੱਖਾਂ ਦਾਨ ਕੀਤੀਆਂ ਗਈਆਂ। ਜਿਸ ਸਦਕਾ ਜਤਿੰਦਰ ਦੇ ਵਿਛੋੜੇ ਦੇ ਬਾਵਜੂਦ ਉਨਾਂ੍ਹ ਦੀਆਂ ਅੱਖਾਂ ਦੋ ਵਿਅਕਤੀਆਂ ਦੀ ਜ਼ਿੰਦਗੀ ਵਿਚ ਰੌਸ਼ਨੀ ਲੈ ਕੇ ਆਵੇਗੀ। ਇਸ ਨੇਕ ਉਪਰਾਲੇ ‘ਤੇ ਅੱਖਾਂ ਦੇ ਪ੍ਰਸਿੱਧ ਹਸਪਤਾਲ ਡਾ. ਰਮੇਸ਼ ਮਨਸੂਰਾਂ ਵੱਲੋਂ ਬਕਾਇਦਾ ਪਰਿਵਾਰ ਨੂੰ ਸ਼ਰਧਾਂਜਲੀ ਸਮਾਗਮ ‘ਤੇ ਸ਼ਲਾਘਾ ਪੱਤਰ ਭੇਜਿਆ ਗਿਆ।
-ਮਰਹੂਮ ਜਤਿੰਦਰ ਦੀ ਯਾਦ ‘ਚ ਵੰਡੇ ਬੂਟੇ
ਸਵਰਗੀ ਜਤਿੰਦਰ ਗਰਗ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਗਰੀਨ ਮਿਸ਼ਨ ਪੰਜਾਬ ਵੱਲੋਂ ਅੱਜ ਉਨਾਂ੍ਹ ਦੇ ਸ਼ਰਧਾਂਜਲੀ ਸਮਾਗਮ ‘ਤੇ ਪੁੱਜੀਆਂ ਸੰਗਤਾਂ ਨੂੰ ਬੂਟੇ ਵੰਡੇ ਗਏ। ਇਹ ਬੂਟੇ ਸ਼ਹਿਰ ਦੇ ਕੋਨੇ ਕੋਨੇ ਵਿਚ ਲੱਗਣਗੇ ਜਿਨਾਂ੍ਹ ਦਾ ਪਾਲਣ ਪੋਸ਼ਣ ਕਰਨ ਵਾਲਿਆਂ ਦੇ ਦਿਲਾਂ ਵਿਚ ਜਤਿੰਦਰ ਗਰਗ ਦੀ ਯਾਦ ਹਮੇਸ਼ਾ ਬਣੀ ਰਹੇਗੀ। ਇਸ ਮੌਕੇ ਸੰਸਥਾ ਦੇ ਸਤਪਾਲ ਦੇਹੜਕਾ, ਕੰਚਨ ਗੁਪਤਾ, ਕਪਿਲ ਬਾਂਸਲ ਆਦਿ ਹਾਜ਼ਰ ਸਨ।


