ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ:) ਵੱਲੋਂ ਗੋਲਡਨ ਕਰੀ ਰੈਸਟੋਰੈਂਟ ਕੈਂਟ ਦੇ ਹਾਲ ਵਿੱਚ ਕਰਵਾਇਆ ਗਿਆ ਵਿਸ਼ੇਸ਼ ਸਮਾਗਮ

ਸਿਆਟਲ:-ਬੀਤੇ ਐਤਵਾਰ ਸ਼ਿੰਗਾਰ ਸਿੰਘ ਸਿੱਧੂ ਦੀ ਸਰਪਰਸਤੀ, ਅਤੇ ਪ੍ਰਿਤਪਾਲ ਸਿੰਘ ਟਿਵਾਣਾ ਦੀ ਪ੍ਰਧਾਨਗੀ ਹੇਠ ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ:) ਵੱਲੋਂ ਗੋਲਡਨ ਕਰੀ ਰੈਸਟੋਰੈਂਟ ਕੈਂਟ ਦੇ ਹਾਲ ਵਿੱਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਤਾੜੀਆਂ ਦੀ ਗੂੰਜ ਵਿੱਚ ਸਾਧੂ ਸਿੰਘ ਝੱਜ ਦੀ ਪੁਸਤਕ ” ਸੱਚ ਛੁਪਦਾ ਨਹੀਂ ” ਲੋਕ ਅਰਪਣ ਕੀਤੀ ਗਈ। ਬੁਲੰਦ ਆਵਾਜ਼ ਦੇ ਮਾਲਕ ਸਾਧੂ ਸਿੰਘ ਝੱਜ ਨੇ ਬੁਹਤ ਹੀ ਮਿਹਨਤ ਨਾਲ ਇਸ ਕਿਤਾਬ ਲਈ ਆਪਣੀਆਂ ਚੋਣਵੀਆਂ ਰਚਨਾਵਾਂ ਚੁਣੀਆਂ ਹਨ । ਇਸ ਕਿਤਾਬ ਦੇ ਗੀਤ “ਬੁਢੇਪਾ ਚੇਤੇ ਰੱਖੀਂ, ਭੁੱਲ ਨਾ ਜਾਵੀਂ” ਅਤੇ ਕੁੱਝ ਹੋਰ ਗੀਤ ਰਿਕਾਰਡ ਵੀ ਹੋ ਚੁੱਕੇ ਹਨ ਹਨ ਅਤੇ ਹੋਰ ਕਈ ਗੀਤ ਰਿਕਾਰਡ ਕਰਨ ਯੋਗ ਹਨ । ਇਸ ਦੇ ਨਾਲ ਹੀ ਸਭਾ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਖਜਾਨਚੀ ਬਲਿਹਾਰ ਸਿੰਘ ਲੇਹਲ ਦਾ ਲਿਖਿਆ ਗੀਤ “ਚਾਨਣ” ਵੀ ਲੋਕ ਅਰਪਣ ਕੀਤਾ ਗਿਆ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਕੈਨੇਡਾ ਤੋਂ ਬਿੱਲਾ ਤੱਖਰ ਅਤੇ ਗੁਰਨਾਮ ਥਾਂਦੀ ਸ਼ਾਮਲ ਹੋਏ। ਜਿਨ੍ਹਾਂ ਨੇ ਢੱਡ-ਸਾਰੰਗੀ ਨਾਲ ਗੀਤ ਗਾ ਕੇ ਸਰੋਤਿਆਂ ਦਾ ਦਿਲ ਜਿੱਤ ਲਿਆ। ਸ਼ਾਹ ਨਿਵਾਜ਼ ਜੀ ਨੇ ਪ੍ਰੋਜੈਕਟਰ ਉੱਤੇ ‘ਚਾਨਣ’ ਗੀਤ ਚਲਾ ਕੇ ਗੀਤ ਰਲੀਜ਼ ਕਰਨ ਦੀ ਰਸਮ ਨਿਭਾਈ ਤਾਂ ਹਾਜ਼ਰੀਨ ਨੇ ਭਰਪੂਰ ਤਾੜੀਆਂ ਨਾਲ ਸਵਾਗਤ ਕੀਤਾ। ਪਿਛਲੇ ਕੁੱਝ ਸਮੇਂ ਤੋਂ ਉਸਾਰੂ ਅਤੇ ਸਾਹਿਤਕ ਗੀਤਾਂ ਦੀ ਆਮਦ ਹੋਣ ਲੱਗੀ ਹੈ। ਪੁਸਤਕ “ਸੱਚ ਛੁਪਦਾ ਨਹੀਂ” ਵਿਚਲੇ ਗੀਤ ਅਤੇ ‘ਚਾਨਣ’ ਵੀ ਏਸੇ ਲੜੀ ਦੇ ਹੀ ਮੋਤੀ ਹਨ । ਦਰਸ਼ਕਾਂ ਦਾ ਇਹ ਮੰਨਣਾ ਸੀ ਕਿ ਹਲਕੇ,ਹਥਿਆਰਾਂ ਵਾਲੇ ਅਤੇ ਨਸ਼ਿਆਂ ਵੱਲ ਪ੍ਰੇਰਿਤ ਕਰਨ ਵਾਲੇ ਗੀਤਾਂ ਵੱਲੋਂ ਹਟ ਕੇ ਉਸਾਰੂ ਅਤੇ ਰੂਹਦਾਰੀ ਵਾਲੇ ਗੀਤ-ਸੰਗੀਤ ਦਾ ਦੌਰ ਫਿਰ ਸ਼ੁਰੂ ਹੋ ਗਿਆ ਹੈ। ਸੰਗੀਤਕ ਖੇਤਰ ਦੀ, ਖਾਸ ਕਰਕੇ ਪੰਜਾਬੀ ਸੰਗੀਤ ਦਾ ਇੱਕ ਉੱਭਰ ਚੁੱਕਾ ਫਨਕਾਰ ਅਹਿਸਾਨ ਅੱਬਾਸ ਵਡਾਲੀਆਂ ਹੈ। ਜਿਸ ਦੀ ਰਗ-ਰਗ ਵਿੱਚ ਸੰਗੀਤ ਰਚਿਆ ਪਿਆ ਹੈ। ਉਹ ਜਿਆਦਾਤਰ ਸੂਫ਼ੀ,ਉਦਾਸ ਗੀਤ ਅਤੇ ਕਲਾਸੀਕਲ ਹੀ ਗਾਉਂਦਾ ਹੈ। ਉਸ ਦੇ ਬਹੁਤ ਪਸੰਦ ਕੀਤੇ ਜਾਣ ਵਾਲੇ,ਆਜਾ ਨੀ ਆਜਾ,ਹਾਸੇ ਖੋਹ ਲਏ ਨੇ ਤੇਰੀਆਂ ਯਾਦਾਂ ਨੇ,ਜੱਗ ਤੇ ਮੌਲਾ ਹੁਸੈਨ ਆ ਗਿਆ, ਗੀਤਾਂ ਦਾ ਜ਼ਿਕਰ ਕਰਨਾ ਜਰੂਰੀ ਹੈ। ‘ਚਾਨਣ’ ਗੀਤ ਨੂੰ ਵੀ ਸੂਫੀਆਨਾ ਰੰਗ ਵਿੱਚ ਰੰਗਣ ਦੀ ਕੋਸ਼ਿਸ਼ ਕੀਤੀ ਗਈ ਹੈ। ਬਲਿਹਾਰ ਸਿੰਘ ਲੇਹਲ ਨੇ ਆਪਣੀ ਖੂਬਸੂਰਤ ਸ਼ੈਲੀ ਵਿੱਚ, ਦੁਨੀਆਂ ਵਿੱਚ ਫੈਲੇ ਲੋਭ-ਲਾਲਚ,ਸਵਾਰਥ ਅਤੇ ਜ਼ੁਰਮ ਦੇ ਅੰਧਕਾਰ ਨੂੰ ਦੂਰ ਕਰਨ ਲਈ ਆਪਣੇ ਰਹਿਬਰ ਨੂੰ ‘ਲੱਪ ਕੁ ਚਾਨਣ’ ਦੇਣ ਦੀ ਫਰਿਆਦ ਕੀਤੀ ਹੈ।
ਲੱਪ ਕੁ ਚਾਨਣ ਦਿਓ ਉਧਾਰਾ, ਰਹਿਬਰ ਨ੍ਹੇਰੇ ਚੀਰ ਵਿਖਾਵਾਂ।
ਅੰਧਕਾਰ ਵਿੱਚ ਫਸੀ ਲੋਕਾਈ, ਮੈਂ ਖਲਕਤ ਦਾ ਰਾਹ ਰੁਸ਼ਨਾਵਾਂ।
ਅੱਜ ਦੇ ਇਸ ਜ਼ਮਾਨੇ ਵਿੱਚ,ਜਦੋਂ ਨੌਜਵਾਨ ਪੀੜ੍ਹੀ ਗੁੰਮਰਾਹ ਹੋ ਰਹੀ ਹੈ,ਇਹੋ ਜਿਹੀਆਂ ਮੁੱਲਵਾਨ ਰਚਨਾਵਾਂ ਨੂੰ ਸੰਗੀਤ ਦੀ ਚਾਸ਼ਨੀ ਵਿੱਚ ਡਬੋਅ ਕੇ ਨਵੀਂ ਪੀੜ੍ਹੀ ਤੱਕ ਪੁਜਦਾ ਕਰਨਾ ਸਮੇਂ ਦੀ ਮੁੱਖ ਲੋੜ ਹੈ। ਸ਼ਾਇਰ ਬਲਿਹਾਰ ਸਿੰਘ ਲੇਹਲ ਅਤੇ ਫਨਕਾਰ ਅਹਿਸਾਨ ਅੱਬਾਸ ਵਡਾਲੀਆਂ ਨੂੰ ਸਭਨਾ ਨੇ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ।
ਇਸ ਦੇ ਨਾਲ ਹੀ ਸਜੀ ਕਾਵਿ ਮਹਿਫਲ ਵਿੱਚ ਸਾਧੂ ਸਿੰਘ ਝੱਜ ਨੇ ਗੀਤ “ਸਰਦਾਰੀਆਂ,”ਪ੍ਰਿਤਪਾਲ ਸਿੰਘ ਟਿਵਾਣਾ ਪ੍ਰਧਾਨ ਨੇ ਗੀਤ “ਬਚਪਨ ਤੇ ਜੋਬਨ ਵਰਗੀ ਹੁੰਦੀ ਕੋਈ ਰੁੱਤ ਨਹੀਂ “,ਦਵਿੰਦਰ ਕੌਰ ਤੂਰ ਨੇ ਕਵਿਤਾ “ਯਾਦ ਕਰ ਕਰ ਰੋ ਲੈਂਦੀ ਦਿਲ ਦੇ ਟੁਕੜੇ ਨੂੰ ਮਾਂ “,ਜੰਗਪਾਲ ਸਿੰਘ ਕੋਟਕਪੂਰਾ ਨੇ “ਹੀਰ ਵਾਰਿਸ ਸ਼ਾਹ”, ਤਰਲੋਕ ਸਿੰਘ ਭਾਰਦਵਾਜ ਨੇ “ਪੰਜਾਬੀ ਭਾਸ਼ਾ “ਬਾਰੇ,ਰਾਜਕਮਲ ਕੌਰ ਧਾਲੀਵਾਲ ਨੇ ਕਵਿਤਾ, ਹਰਕੀਰਤ ਕੌਰ ਮੀਤ ਪ੍ਰਧਾਨ ਨੇ ਗੀਤ “ਇਹ ਯੁਗ ਹੈ ਪੜ੍ਹਨੇ ਦਾ”, ਸ਼ਿੰਗਾਰ ਸਿੰਘ ਸਿੱਧੂ ਨੇ ਗੀਤ “ਉਡਦਾ ਹੀ ਜਾਵੀਂ ਕਾਵਾਂ”, ਪਰਮਿੰਦਰ ਸਿੰਘ ਟਿਵਾਣਾ ਨੇ ਕਵਿਤਾ, ਰਿਟਾਇਰ ਪ੍ਰਿੰਸੀਪਲ ਹਰਮੀਤ ਕੌਰ ਮਲਸੀਆ ਨੇ “ਸੁਹਾਗ “ਦੇ ਗੀਤ, ਗੁਰਦੀਪ ਸਿੰਘ ਸਿੱਧੂ ਨੇ “ਪੰਜਾਬੀ ਭਾਸ਼ਾ ਅਤੇ ਖੇਡਾਂ” ਬਾਰੇ, ਸਰਜੀਤ ਸਿੰਘ ਬੈਂਸ ਨੇ ਗੀਤ “ਜਦੋਂ ਰਿਸ਼ਤੇ ਨਾਤੇ ਵਿਸਰ ਗਏ ਕੀ ਅਮਰੀਕਾ ਤਾਰੂ”, ਦਵਿੰਦਰ ਸਿੰਘ ਹੀਰਾ ਨੇ ਗੀਤ “ਰਹੂ ਪੈਦਾ ਕਰਦੀ ਸਦਾ ਹੀ ਸੂਰਮੇ ਧਰਤੀ ਪੰਜਾਬ ਦੀ”, ਅਲੀ ਮੁਗਲ ਸਿਆਲਕੋਟ ਜੀ ਨੇ ਕਵਿਤਾ ਗਾ ਕੇ ਹਾਜ਼ਰ ਪਤਵੰਤਿਆਂ ਦਾ ਮਨੋਰੰਜਨ ਕੀਤਾ। ਗੁਰਮੁਖ ਸਿੰਘ “ਗੁਰੂ” ਮਲਸੀਆਂ ਨੇ ਸਟੇਜ ਸਕੱਤਰ ਦਾ ਕੰਮ ਬਾਖੂਬੀ ਨਿਭਾਇਆ।ਇਹਨਾਂ ਤੋਂ ਇਲਾਵਾ ਅੱਜ ਦੇ ਸਮਾਗਮ ਵਿੱਚ ਆਲਮ ਸਿੰਘ, ਸਾਨੀ ਸਿੰਘ,ਬਿਸਮਨ ਕੌਰ ਟਿਵਾਣਾ, ਪਰਮਜੀਤ ਕੌਰ ਗਿੱਲ, ਜਸਮੀਤ ਕੌਰ ਗਿੱਲ,ਪਰਮਜੀਤ ਕੌਰ ਟਿਵਾਣਾ, ਸੌਦਾਗਰ ਸਿੰਘ ਬਸਾਤੀ,ਜਸਗੁਣ ਕੌਰ ਬਸਾਤੀ, ਗਗਨਪ੍ਰੀਤ ਕੌਰ, ਬਲਵੀਰ ਕੌਰ ਬਸਾਤੀ, ਅਲਿਆਨ ,ਗੁਰਬਚਨ ਸਿੰਘ ਧਾਲੀਵਾਲ, ਦਮਨਪ੍ਰੀਤ ਕੌਰ ਖੱਟੜਾ, ਅਰਜ ਸਿੰਘ ਖਟੜਾ, ਸੁਖਦਰਸ਼ਨ ਸਿੰਘ ਖੱਟੜਾ, ਗੁਰਨਾਮ ਥਾਂਦੀ, ਬਿੱਲਾ ਤੱਖਰ, ਬਲਵਿੰਦਰ ਸਿੰਘ ਗਿੱਲ, ਜਸਵਿੰਦਰ ਕੌਰ ਲੇਹਲ, ਦਲਜੀਤ ਸਿੰਘ,ਬਲਵਿੰਦਰ ਸਿੰਘ ਸਿੱਧੂ,ਗੁਰਚਰਨ ਸਿੰਘ ਸਮਰਾ, ਬਲਜਿੰਦਰ ਸਿੰਘ ਬਰਾੜ,ਸੁੱਚਾ ਸਿੰਘ ਧਾਲੀਵਾਲ,ਸਰਬਜੀਤ ਸਿੰਘ ਝੱਲੀ, ਇੰਦਰਜੀਤ ਸਿੰਘ ਪੰਨੂ,ਸੁਖਪ੍ਰੀਤ ਸਿੰਘ ਮੱਲੀ,ਹਰਦੀਪ ਸਿੰਘ ਸਿੱਧੂ,ਕਮਲਜੀਤ ਕੌਰ ਬੈਂਸ,ਅਜੇ ਕੁਮਾਰ ਰੱਲੀ,ਸਾਹਿਬ ਸਿੰਘ ਨਿੱਝਰ, ਗੁਰਚਰਨ ਸਿੰਘ, ਚੰਚਲ ਰੱਲੀ, ਅਸ਼ਵਨੀ ਕੁਮਾਰ ਭਾਰਦਵਾਜ, ਤਰਸੇਮ ਲਾਲ, ਬਲਵਿੰਦਰ ਕੌਰ, ਬਲਵਿੰਦਰ ਕੌਰ ਦੀਨਾ ਨਗਰ, ਸੁਰਿੰਦਰ, ਰਾਜਪ੍ਰਤਾਪ ਸਿੰਘ ਬਹੁਗੁਣ, ਬਲਵੀਰ ਕੌਰ ਪੰਧੇਰ,ਸਿਕੰਦਰ ਸਿੰਘ ਪੰਧੇਰ, ਭਜਨ ਸਿੰਘ,ਗੁਰਪ੍ਰੀਤ ਸਿੰਘ, ਅਜੈਪਾਲ ਸਿੰਘ, ਅਮਰਜੋਤ ਸਿੰਘ, ਜਸਵੰਤ ਸਿੰਘ ਅਤੇ ਹੋਰ ਕਈ ਦਰਸ਼ਕ ਹਾਜ਼ਰ ਹੋਏ । ਰੈਸਟੋਰੈਂਟ ਦੇ ਮਾਲਕ ਸਤਨਾਮ ਸਿੰਘ ਨੇ ਆਏ ਪਤਵੰਤਿਆਂ ਦੀ ਚਾਹ, ਪਾਣੀ ਅਤੇ ਖਾਣ ਪੀਣ ਨਾਲ ਦਿਲ ਖੋਹਲ ਕੇ ਸੇਵਾ ਕੀਤੀ। ਸਮਾਗਮ ਦੇ ਅਖੀਰ ਵਿੱਚ ਪ੍ਰਿਤਪਾਲ ਸਿੰਘ ਟਿਵਾਣਾ ਪ੍ਰਧਾਨ ਨੇ ਸਭ ਆਇਆਂ ਦਾ ਧੰਨਵਾਦ ਕੀਤਾ ਅਤੇ ਅਗਲੇ ਸਮਾਗਮ ਤੇ ਮਿਲਣ ਦਾ ਵਾਅਦਾ ਕੀਤਾ ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਕੈਨੇਡਾ ਡੇਅ 2026 ਜਸ਼ਨਾਂ ਵਿੱਚ 80 ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ

ਸਰੀ, ਬੀ.ਸੀ. – ਕੱਲ੍ਹ ਕਲੋਵਰਡੇਲ ਦੇ ਬਿੱਲ ਰੀਡ ਮਿਲੇਨੀਅਮ ਐਂਫੀਥੀਏਟਰ ਵਿੱਚ ਮਨਾਏ ਗਏ ਸਰੀ ਕੈਨੇਡਾ ਡੇਅ 2026 ਸਮਾਗਮ ਵਿੱਚ 80,000 ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ, ਜਿਸ ਨਾਲ ਇਹ ਪੱਛਮੀ ਕੈਨੇਡਾ ਦੇ

ਸਰੀ ਵਿੱਚ ਬਣੇਗਾ 10,000 ਸੀਟਾਂ ਵਾਲਾ ਸਿਟੀ ਸੈਂਟਰ ਐਰੀਨਾ ਅਤੇ ਵੈਨਕੂਵਰ ਜਾਇੰਟਸ ਇਸਦੇ ਮੁੱਖ ਕਿਰਾਏਦਾਰ ਹੋਣਗੇ

ਸਰੀ, ਬੀ.ਸੀ. –  ਸਿਟੀ ਆਫ਼ ਸਰੀ ਅਤੇ ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਨੇ 10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਅਤੇ ਕਲਚਰਲ ਈਵੈਂਟ ਸੈਂਟਰ ਲਈ ਇੱਕ ਸਿਧਾਂਤਕ ਤੌਰ ‘ਤੇ ਸਮਝੌਤੇ ਦਾ ਐਲਾਨ

ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ ਹਮਲੇ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ”:ਗੁਰਪ੍ਰ੍ਰਤਾਪ (ਗੁਰੀ) ਗਿੱਲ

ਰੂਪ ਨਗਰ ( ਰੋਪੜ)ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲੜੀ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.