ਦੁਨੀਆ ਦੇ ਪਹਿਲੇ ਪਾਇਲਟ ਸਨ ‘ਰਾਵਣ’, ਹਜ਼ਾਰਾਂ ਸਾਲ ਭਰੀ ਪਹਿਲਾਂ ਉਡਾਣ ਦਾ ਹੋਵੇਗਾ ਅਧਿਐਨ

ਸਿਵਲ ਐਵੀਏਸ਼ਨ ਅਥਾਰਟੀ ਦੇ ਉਪ-ਪ੍ਰਧਾਨ ਸ਼ਸ਼ੀ ਦਾਨਤੁਨਗੇ ਨੇ ਆਖਿਆ ਕਿ ਉਨ੍ਹਾਂ ਕੋਲ ਇਹ ਸਾਬਤ ਕਰਨ ਲਈ ਫੈਕਟ ਹੈ ਕਿ ਰਾਵਣ ਜਹਾਜ਼ ਦਾ ਇਸਤੇਮਾਲ ਕਰਨ ਵਾਲੇ ਅਤੇ ਉਡਾਣ ਭਰਨ ਵਾਲੇ ਪਹਿਲਾਂ ਵਿਅਕਤੀ ਸਨ। ਦਾਨਤੁਨਗੇ ਨੇ ਆਖਿਆ ਕਿ ਰਾਜਾ ਰਾਵਣ ਇਕ ਪ੍ਰਤੀਭਾਸ਼ਾਲੀ ਵਿਅਕਤੀ ਸੀ। ਉਹ ਉਡਾਣ ਭਰਨ ਵਾਲੇ ਅਤੇ ਪਹਿਲੇ ਜਹਾਜ਼-ਚਾਲਕ ਸਨ। ਇਹ ਮਿਥਿਹਾਸਕ ਕਥਾ ਨਹੀਂ ਹੈ, ਇਹ ਇਕ ਤੱਥ ਹੈ। ਇਸ ‘ਤੇ ਇਕ ਸੋਧ ਕੀਤੇ ਜਾਣ ਦੀ ਲੋੜ ਹੈ। ਅਗਲੇ 5 ਸਾਲਾਂ ‘ਚ ਅਸੀਂ ਇਹ ਸਾਬਤ ਕਰਾਂਗੇ।
ਸ਼੍ਰੀਲੰਕਾ ‘ਚ ਹੋਈ ਬੈਠਕ
ਕਾਟੁਨਾਇਕੇ ‘ਚ ਸਿਵਲ ਉਡਾਣ ਮਾਹਿਰਾਂ, ਇਤਿਹਾਸਕਾਰਾਂ, ਵਿਗਿਆਨਕਾਂ ਅਤੇ ਭੂ-ਵਿਗਿਆਨਕਾਂ ਦਾ ਇਕ ਸੰਮੇਲਨ ਆਯੋਜਿਤ ਕੀਤਾ ਗਿਆ ਸੀ, ਜਿੱਥੇ ਬੁੱਧਵਾਰ ਨੂੰ ਸ਼੍ਰੀਲੰਕਾ ਦਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਹਵਾਈ ਅੱਡਾ ਬੰਦਰਾਨਾਇਕ ਸਥਿਤ ਹੈ। ਸੰਮੇਲਨ ‘ਚ ਸਿੱਟਾ ਕੱਢਿਆ ਗਿਆ ਕਿ ਰਾਵਣ ਨੇ 5,000 ਸਾਲ ਪਹਿਲਾਂ ਸ਼੍ਰੀਲੰਕਾ ਤੋਂ ਅੱਜ ਦੇ ਭਾਰਤ ਲਈ ਉਡਾਣ ਭਰੀ ਸੀ ਅਤੇ ਵਾਪਸ ਆ ਗਏ ਸਨ। ਹਾਲਾਂਕਿ ਕਈ ਲੋਕਾਂ ਨੇ ਇਨਾਂ ਕਹਾਣੀਆਂ ਨੂੰ ਖਾਰਿਜ ਕਰ ਦਿੱਤਾ ਕਿ ਰਾਵਣ ਨੇ ਭਗਵਾਨ ਰਾਮ ਦੀ ਪਤਨੀ ਸੀਤਾ ਨੂੰ ਅਗਵਾਹ ਕੀਤਾ ਸੀ। ਉਨ੍ਹਾਂ ਦਾ ਦਾਅਵਾ ਸੀ ਕਿ ਇਹ ਇਕ ਭਾਰਤੀ ਕਹਾਣੀ ਹੈ ਅਤੇ ਰਾਵਣ ਇਕ ਮਹਾਨ ਰਾਜਾ ਸੀ।
ਪੁਲਾੜ ‘ਚ ਭੇਜਿਆ ‘ਰਾਵਣ’
ਸ਼੍ਰੀਲੰਕਾ ‘ਚ ਪ੍ਰਾਚੀਨ ਲੰਕਾ ਦੇ ਰਾਜੇ ਦੇ ਬਾਰੇ ‘ਚ ਇਨੀਂ ਦਿਨੀਂ ਰੂਚੀ ਹੈ। ਸ਼੍ਰੀਲੰਕਾ ਨੇ ਹਾਲ ਹੀ ‘ਚ ‘ਰਾਵਣ’ ਨਾਂ ਦੇ ਉਪ-ਗ੍ਰਹਿ ਨੂੰ ਪੁਲਾੜ ਦੇ ਮਿਸ਼ਨ ਲਈ ਭੇਜਿਆ ਹੈ। ਸ਼੍ਰੀਲੰਕਾ ਦੇ ਕਈ ਲੋਕ ਮੰਨਦੇ ਹਨ ਕਿ ਰਾਵਣ ਇਕ ਪਰੋਪਕਾਰੀ ਰਾਜਾ ਅਤੇ ਵਿਦਵਾਨ ਸੀ। ਇਥੋਂ ਤੱਕ ਕਿ ਕੁਝ ਭਾਰਤੀ ਧਰਮ ਗ੍ਰੰਥ ਉਨ੍ਹਾਂ ‘ਮਹਾ ਬ੍ਰਾਹਮਣ’ ਦੇ ਰੂਪ ‘ਚ ਦੱਸਦੇ ਹਨ, ਜਿਸ ਦਾ ਅਰਥ ਹੈ ਇਕ ਮਹਾਨ ਬ੍ਰਾਹਮਣ ਜਾਂ ਇਕ ਮਹਾਨ ਵਿਦਵਾਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਆਫ਼ ਸਰੀ ਵੱਲੋਂ ਜਾਇਦਾਦ ਖ਼ਰੀਦ ਨਾਲ ਸੰਬੰਧਿਤ ਗ਼ਲਤ ਦਾਅਵਿਆਂ ਬਾਰੇ ਸਪੱਸ਼ਟੀਕਰਨ

ਸਰੀ, ਬੀ.ਸੀ. – ਹਾਲ ਹੀ ਵਿੱਚ ਕੁਝ ਸਥਾਨਕ ਮੀਡੀਆ ਵਿੱਚ ਸਿਟੀ ਆਫ਼ ਸਰੀ ਦੀ ਜਾਇਦਾਦ ਖ਼ਰੀਦਣ ਦੀ ਪ੍ਰਕਿਰਿਆ ਬਾਰੇ ਕੁੱਝ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਬਾਰੇ

ਬਿਸ਼ਨੋਈ ਗੈਂਗ ਦੀਆਂ ਗ੍ਰਿਫ਼ਤਾਰੀਆਂ ਬਾਰੇ ਬਰੈਂਡਾ ਲੌਕ ਦਾ ਬਿਆਨ

ਸਰੀ ਵਿੱਚ ਜਬਰੀ ਵਸੂਲੀ ਦੇ ਸੰਕਟ ਨਾਲ ਨਜਿੱਠਣਾ ਸਿਟੀ ਆਫ਼ ਸਰੀ ਦੀ ਇੱਕ ਮੁੱਖ ਤਰਜੀਹ ਰਹੀ ਹੈ। ਅਸੀਂ ਇੱਕ ਤਾਲਮੇਲ ਵਾਲੀ ਰਾਸ਼ਟਰੀ ਪ੍ਰਤੀਕਿਰਿਆ, ਸਾਰੇ ਪੱਧਰਾਂ ਦੀਆਂ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.